ਜਲੰਧਰ (ਸ਼ੋਰੀ)– ਥਾਣਾ ਨੰ. 5 ਦੀ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਬਸਤੀ ਦਾਨਿਸ਼ਮੰਦਾਂ ਦੇ ਗੁਰੂ ਸੰਤ ਨਗਰ ’ਚ ਇਕ ਕੋਠੀ ’ਚ ਛਾਪੇਮਾਰੀ ਕੀਤੀ। ਉਥੋਂ ਜੂਆ ਖੇਡਣ ਵਾਲੇ 7 ਜੁਆਰੀਆਂ ਨੂੰ ਨਕਦੀ, ਤਾਸ਼ ਨਾਲ ਕਾਬੂ ਕੀਤਾ। ਹਾਲਾਂਕਿ ਇਸ ਦੌਰਾਨ ਜਿਵੇਂ ਹੀ ਪੁਲਸ ਜੁਆਰੀਆਂ ਨੂੰ ਥਾਣੇ ਲੈ ਕੇ ਪਹੁੰਚੀ ਤਾਂ ਉਨ੍ਹਾਂ ਦੇ ਸਮਰਥਕ ਵੀ ਪੁਲਸ ਕੋਲ ਦਬਾਅ ਪਾਉਣ ਲਈ ਪਹੁੰਚ ਗਏ ਪਰ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਥਾਣੇ ਦੇ ਦਰਵਾਜ਼ੇ ਬੰਦ ਕਰ ਕੇ ਸਿਫਾਰਸ਼ ਕਰਨ ਵਾਲਿਆਂ ਨੂੰ ਬਾਹਰ ਕੱਢਿਆ ਅਤੇ ਜੁਆਰੀਆਂ ਖਿਲਾਫ ਕੇਸ ਦਰਜ ਕੀਤਾ। ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਦੀਪਕ ਉਰਫ ਦੀਪੂ ਨਾਂ ਦੇ ਵਿਅਕਤੀ ਘਰ ਕੁਝ ਲੋਕ ਜੂਆ ਖੇਡ ਰਹੇ ਹਨ। ਪੁਲਸ ਨੇ ਸੂਚਨਾ ਦੇ ਆਧਾਰ ’ਤੇ ਤੁਰੰਤ ਕੇਸ ਦਰਜ ਕੀਤਾ।
ਛਾਪੇਮਾਰੀ ਕਰਕੇ ਉਥੋਂ ਰਾਜ ਕੁਮਾਰ ਉਰਫ ਰਾਜੂ ਪੁੱਤਰ ਓਮ ਪ੍ਰਕਾਸ਼, ਵਾਸੀ ਬਸਤੀ ਗੁਜ਼ਾਂ, ਹਰਵਿੰਦਰ ਸਿੰਘ ਬੱਬਲੂ ਪੁੱਤਰ ਦੇਵਰਾਜ ਵਾਸੀ ਮਕਾਨ ਨੰ. 97 ਸ਼ਾਸਤਰੀ ਨਗਰ, ਗੁਰਮੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ 144 ਬਸਤੀ ਗੁਜ਼ਾਂ, ਰਾਜ ਕੁਮਾਰ ਪੁੱਤਰ ਪਰਸ ਰਾਮ ਵਾਸੀ ਮਕਾਨ 153 ਸ਼ਾਸਤਰੀ ਨਗਰ, ਹਰਜਿੰਦਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਮਕਾਨ ਨੰਬਰ 4, ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ 320 ਬਸਤੀ ਨੌ ਤੇ ਵਿਸ਼ਾਲ ਪੁੱਤਰ ਵਿਜੇ ਠਾਕੁਰ ਵਾਸੀ ਮਕਾਨ ਨੰਬਰ 10 ਮੇਜਰ ਕਾਲੋਨੀ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 1 ਲੱਖ 29 ਹਜ਼ਾਰ 70 ਰੁਪਏ ਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ। ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਦੀਪੂ ਨੂੰ ਜਾਂਚ ਵਿਚ ਸ਼ਾਮਲ ਕਰੇਗੀ ਅਤੇ ਪਤਾ ਕਰੇਗੀ ਕਿ ਉਹ ਜੁਆਰੀਆਂ ਤੋਂ ਕਿੰਨੇ ਪੈਸੇ ਲੈ ਕੇ ਆਪਣੇ ਘਰ ਜੂਆ ਖਿਡਾਉਂਦਾ ਸੀ। ਫਿਲਹਾਲ ਸਾਰੇ ਜੁਆਰੀਆਂ ਨੂੰ ਨਿਯਮ ਮੁਤਾਬਕ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।
ਜਲੰਧਰ : ਮੰਦਿਰ ਢਾਹੁਣ ਦੇ ਵਿਰੋਧ ’ਚ ਰਵਿਦਾਸ ਭਾਈਚਾਰੇ ਵੱਲੋਂ ਹੁਸ਼ਿਆਰਪੁਰ ਰੋਡ ਜਾਮ
NEXT STORY