ਕਪੂਰਥਲਾ (ਭੂਸ਼ਣ, ਮਲਹੋਤਰਾ)-ਆਬਕਾਰੀ ਮਹਿਕਮੇ ਨੇ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਮੰਡ ਖੇਤਰ ’ਚੋਂ 7200 ਕਿਲੋ ਲਾਹਣ ਅਤੇ 55 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਿਸ ਨੂੰ ਬਾਅਦ ’ਚ ਨਸ਼ਟ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੂਬੇ ’ਚ ਚੱਲ ਰਹੀ ਮੁਹਿੰਮ ਤਹਿਤ ਆਬਕਾਰੀ ਮਹਿਕਮੇ ਦੇ ਸੁਲਤਾਨਪੁਰ ਲੋਧੀ ਤੋਂ ਇੰਸਪੈਕਟਰ ਕੁਲਵੰਤ ਸਿੰਘ ਰੱਤੜਾ, ਆਬਕਾਰੀ ਕਪੂਰਥਲਾ ਦੇ ਇੰਸ. ਰਣਬਹਾਦਰ ਸਿੰਘ ਅਤੇ ਭੁਲੱਥ ਦੇ ਆਬਕਾਰੀ ਇੰਸ. ਭੂਪਿੰਦਰ ਸਿੰਘ ਅਤੇ ਹੋਰ ਟੀਮਾਂ ਨੇ ਅੰਮ੍ਰਿਤਪੁਰ ਛੰਨਾ ਅਤੇ ਦਰਿਆ ਬਿਆਸ ’ਤੇ ਕਿਨਾਰੇ ਲੱਗਦੇ ਹੋਰ ਪਿੰਡਾਂ ’ਚ ਕਾਰਵਾਈ ਕਰਦੇ ਹੋਏ ਮੰਡ ਖੇਤਰ ’ਚ ਲੁਕੋ ਕੇ ਰੱਖੇ ਡਰੰਮਾਂ ’ਚੋਂ 7200 ਕਿਲੋ ਲਾਹਣ ਅਤੇ 55 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਬਾਅਦ ’ਚ ਉਕਤ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬਿਹਾਰ ’ਚ ਪਈ ਰੰਜਿਸ਼ ਦਾ ਜਲੰਧਰ ਆ ਕੇ ਲਿਆ ਬਦਲਾ, 6 ਮਹੀਨਿਆਂ ਤੋਂ ਕਾਤਲ ਬਣਾ ਰਿਹਾ ਸੀ ਇਹ ਯੋਜਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮੰਤਰੀ ਬਲਜੀਤ ਕੌਰ ਦਾ ਬਿਆਨ, ਬੱਚਿਆਂ ਤੇ ਮਹਿਲਾਵਾਂ ਦੇ ਸਰਵਪੱਖੀ ਵਿਕਾਸ ਲਈ ਨਹੀਂ ਛੱਡੀ ਜਾਵੇਗੀ ਕੋਈ ਕਮੀ
NEXT STORY