ਜਲੰਧਰ (ਰੱਤਾ)-ਮਿਲਾਵਟੀ ਤੇ ਘਟੀਆ ਕਿਸਮ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਰੋਕ ਲਾਉਣ ਸਬੰਧੀ ਜਾਰੀ ਮੁਹਿੰਮ ਤੇ ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਨੇ ਸੋਮਵਾਰ ਨੂੰ ਵੱਖ-ਵੱਖ ਇਲਾਕਿਆਂ 'ਚੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ 8 ਸੈਂਪਲ ਭਰੇ। ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਸਿਹਤ ਅਧਿਕਾਰੀ ਡਾ. ਐੱਸ. ਐੱਸ. ਨਾਂਗਲ ਤੇ ਫੂਡ ਸੇਫਟੀ ਆਫੀਸਰ ਰਾਸ਼ੂ ਮਹਾਜਨ ਤੇ ਰੋਬਿਨ ਕੁਮਾਰ ਦੀ ਟੀਮ ਨੇ ਮਾਡਲ ਹਾਊਸ, ਨਿਊ ਜਵਾਹਰ ਨਗਰ ਤੇ ਬੀ. ਐੱਮ. ਸੀ. ਚੌਕ ਕੋਲ ਪਾਸਤਾ, ਜੂਸ, ਮਸ਼ਰੂਮ, ਬਰਗਰ, ਐਨਰਜੀ ਡਰਿੰਕ, ਫਰੂਟ ਸ਼ੇਕ ਤੇ ਪੌਪਕਾਰਨ ਦੇ ਸੈਂਪਲ ਭਰੇ।
ਜਲੰਧਰ 'ਚ ਧੂਮਧਾਮ ਨਾਲ ਮਨਾਇਆ ਗਿਆ ਈਦ ਦਾ ਤਿਉਹਾਰ
NEXT STORY