ਮਾਹਿਲਪੁਰ, (ਜਸਵੀਰ)- ਥਾਣਾ ਮਾਹਿਲਪੁਰ ਦੀ ਪੁਲਸ ਵੱਲੋਂ 90 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਵਿਅਕਤੀ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਖ ਅਫਸਰ ਥਾਣਾ ਮਾਹਿਲਪੁਰ ਦੇਸ ਰਾਜ ਨੇ ਦੱਸਿਆ ਕਿ ਰਾਮ ਲਾਲ ਏ. ਐੱਸ. ਆਈ. ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਨੇਡ਼ੇ ਕਰਮ ਪੈਲੇਸ ਫਗਵਾਡ਼ਾ ਰੋਡ ਮਾਹਿਲਪੁਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਰਾਜਪਾਲ ਉਰਫ ਗੂੰਗਾ ਪੁੱਤਰ ਛੋਟੂ ਰਾਮ ਵਾਸੀ ਵਾਲਮੀਕਿ ਮੁਹੱਲਾ ਵਾਰਡ ਨੰਬਰ 6 ਮਾਹਿਲਪੁਰ ਭਾਰੀ ਮਾਤਰਾ ਵਿਚ ਬਾਹਰਲੀ ਸਟੇਟ ਦੀ ਸ਼ਰਾਬ ਲਿਆ ਕੇ ਪਲਾਸਟਿਕ ਦੇ ਬੋਰਿਆਂ ਵਿਚ ਪਾ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਬਾਹਰਲੀ ਸਟੇਟ ਦੀ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ। ਜਦੋਂ ਪੁਲਸ ਪਾਰਟੀ ਨੇ ਰਾਜਪਾਲ ਪੁੱਤਰ ਛੋਟੂ ਰਾਮ ਵਾਸੀ ਵਾਲਮੀਕਿ ਮੁਹੱਲਾ ਦੇ ਘਰ ਛਾਪਾ ਮਾਰਿਆ ਤਾਂ ਉਸ ਕੋਲੋਂ 90 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਰਾਜਪਾਲ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
2 ਸਕੇ ਭਰਾਵਾਂ ਸਣੇ 3 ਨੌਜਵਾਨਾਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY