ਜਲੰਧਰ (ਜ. ਬ.)–ਕੇ. ਐੱਮ. ਵੀ. ਰੋਡ ’ਤੇ ਪ੍ਰਵਾਸੀਆਂ ਦੇ ਵਿਹੜੇ ਦੇ ਇਕ ਕਮਰੇ ਵਿਚੋਂ 6 ਫੁੱਟ ਲੰਬਾ ਸੱਪ ਨਿਕਲਣ ’ਤੇ ਦਹਿਸ਼ਤ ਫੈਲ ਗਈ। ਕਾਹਲੀ-ਕਾਹਲੀ ਵਿਚ ਸਾਰੇ ਪ੍ਰਵਾਸੀ ਕਮਰਿਆਂ ਵਿਚੋਂ ਬਾਹਰ ਨਿਕਲ ਆਏ ਅਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਸੂਚਨਾ ਦਿੱਤੀ।
ਜੰਗਲਾਤ ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਦੀ ਅਗਵਾਈ ਵਿਚ ਇਕ ਟੀਮ ਕੁਝ ਹੀ ਸਮੇਂ ਵਿਚ ਮੌਕੇ ’ਤੇ ਪੁੱਜੀ ਅਤੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਕਾਬੂ ਕਰਕੇ ਬਾਲਟੀ ਵਿਚ ਪਾ ਕੇ ਆਪਣੇ ਨਾਲ ਲੈ ਗਈ ਅਤੇ ਜੰਗਲ ਵਿਚ ਛੱਡ ਦਿੱਤਾ। ਜੰਗਲਾਤ ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਪ੍ਰਵਾਸੀਆਂ ਦੇ ਵਿਹੜੇ ਵਿਚ 4 ਕਮਰੇ ਬਣੇ ਹੋਏ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਭਾਖੜਾ ਨਹਿਰ 'ਚ ਪਿਆ ਪਾੜ, ਇਹ ਪਿੰਡ ਡੁੱਬਣ ਦੇ ਕੰਢੇ, ਸੈਂਕੜੇ ਏਕੜ ਫ਼ਸਲ ਤਬਾਹ
ਉਥੇ ਹੀ, ਇਕ ਕਮਰੇ ਵਿਚ ਸੱਪ ਨੂੰ ਵੇਖ ਕੇ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ। ਲਗਭਗ ਅੱਧੇ ਘੰਟੇ ਵਿਚ ਉਨ੍ਹਾਂ ਦੀ ਟੀਮ ਨੇ ਸੱਪ ਨੂੰ ਕਾਬੂ ਕਰ ਲਿਆ। ਕਾਬੂ ਸੱਪ ਰੈਟ ਸਨੇਕ ਸੀ, ਜਿਸ ਦੇ ਕੱਟਣ ਨਾਲ ਕਿਸੇ ਦੀ ਜਾਨ ਤਾਂ ਨਹੀਂ ਜਾ ਸਕਦੀ ਪਰ ਉਸ ਦੇ ਕੱਟਣ ਨਾਲ ਇਨਫੈਕਸ਼ਨ ਜ਼ਰੂਰ ਹੁੰਦੀ ਹੈ, ਜਿਹੜੀ ਇਲਾਜ ਦੇ ਕੁਝ ਸਮੇਂ ਬਾਅਦ ਠੀਕ ਵੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਨੰਗਲ 'ਚ ਵੱਡੀ ਵਾਰਦਾਤ: ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਬਰੀਕ ਚੌਂਕ ਜ਼ੋਨ ਆਫਿਸ ’ਚ ਸ਼ਿਫ਼ਟ ਹੋਏ ਨਿਗਮ ਦੇ ਵਧੇਰੇ ਅਫ਼ਸਰਾਂ ਦੇ ਦਫ਼ਤਰ, ਸ਼ੀਤਲ ਨੇ ਲਾਏ ਪੋਸਟਰ ਪਾੜਨ ਦੇ ਦੋਸ਼
NEXT STORY