ਨੂਰਪੁਰਬੇਦੀ (ਭੰਡਾਰੀ)-ਸਕੂਲ ਜਾਣ ਵਾਲੀਆਂ 2 ਨਾਬਾਲਗ ਕੁੜੀਆਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਘੇਰ ਕੇ ਛੇੜਛਾੜ ਕਰਨ ਵਾਲੇ 2 ਨੌਜਵਾਨਾਂ ਖ਼ਿਲਾਫ਼ ਸਥਾਨਕ ਪੁਲਸ ਨੇ ਪੋਕਸੋ ਐਕਟ ਸਮੇਤ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਪੀੜਤ ਕੁੜੀਆਂ ਵੱਲੋਂ ਉਕਤ ਘਟਨਾ ਦੀ ਹੈੱਲਪਲਾਈਨ ਨੰਬਰ 100 ’ਤੇ ਫੋਨ ਕਰਕੇ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕਾਰਵਾਈ ਅਮਲ ’ਚ ਲਿਆਂਦੀ ਹੈ।
ਇਸ ਸਬੰਧ ’ਚ ਪੀੜਤ ਕੁੜੀਆਂ ’ਚੋਂ 17 ਸਾਲਾ ਇਕ ਕੁੜੀ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਹ 10 ਸਾਲਾਂ ਤੋਂ ਆਪਣੀ ਭੂਆ ਕੋਲ ਰਹਿੰਦੀ ਹੈ ਅਤੇ ਇਕ ਸਰਕਾਰੀ ਸਕੂਲ ’ਚ 12ਵੀਂ ਦੀ ਪੜ੍ਹਾਈ ਕਰਦੀ ਹੈ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦੀ ਇਕ ਸਹੇਲੀ ਇਕੱਠੇ ਹੀ ਪੈੈਦਲ ਸਕੂਲ ਨੂੰ ਜਾਂਦੀਆਂ ਹਨ। ਇਸ ਦੌਰਾਨ ਜਦੋਂ ਉਹ ਸਕੂਲ ਤੋਂ ਘਰ ਵਾਪਸ ਜਾਂਦੀਆਂ ਸਨ ਤਾਂ ਕਰੀਬ ਇਕ ਹਫਤੇ ਤੋਂ 2 ਮੋਟਰਸਾਈਕਲ ਸਵਾਰ ਲਡ਼ਕੇ ਉਨ੍ਹਾਂ ਦਾ ਪਿੱਛਾ ਕਰਦੇ ਸਨ ਪਰ 22 ਜੁਲਾਈ ਨੂੰ ਜਦੋਂ ਉਹ ਅਤੇ ਉਸ ਦੀ ਸਹੇਲੀ ਸਕੂਲ ਤੋਂ ਵਾਪਸ ਘਰ ਨੂੰ ਜਾ ਰਹੀਆਂ ਸਨ ਤਾਂ ਉਕਤ ਦੋਨੋਂ ਵਿਅਕਤੀਆਂ ਨੇ ਸਾਡੇ ਅੱਗੇ ਲਿਆ ਕੇ ਮੋਟਰਸਾਈਕਲ ਖਡ਼੍ਹਾ ਕਰ ਦਿੱਤਾ ਅਤੇ ਉਨ੍ਹਾਂ ਤੋਂ ਮੋਬਾਈਲ ਨੰਬਰ ਮੰਗਣ ਲੱਗ ਪਏ।
ਇਹ ਵੀ ਪੜ੍ਹੋ- RSS ਤੋਂ ਬੈਨ ਹਟਾ ਕੇ ਭਾਜਪਾ ਨੇ ਕੀਤੀ ਕੌੜੇ ਸੰਬੰਧਾਂ ਨੂੰ ‘ਚਾਸ਼ਨੀ’ ਲਪੇਟਣ ਦੀ ਕੋਸ਼ਿਸ਼
ਇਸ ਦੌਰਾਨ ਅਚਾਨਕ ਉਸ ਦੇ ਫੁੱਫੜ ਜੀ ਉਥੇ ਪਹੁੰਚ ਗਏ ਜਿਨ੍ਹਾਂ ਨੂੰ ਵੇਖ ਕੇ ਉਕਤ ਦੋਵੇਂ ਮੋਟਰਸਾਈਕਲ ਸਵਾਰ ਵਿਅਕਤੀ ਉਥੋਂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਉਕਤ ਕੁੜੀ ਨੇ ਹੈੱਲਪਲਾਈਨ ਨੰਬਰ 100 ’ਤੇ ਫੋਨ ਕਰ ਕੇ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਘਰ ਪਹੁੰਚੀ ਮਹਿਲਾ ਪੁਲਸ ਨੇ ਨਾਬਾਲਗ ਕੁੜੀ ਦੇ ਬਿਆਨ ਦਰਜ ਕੀਤੇ। ਇਸ ਸਬੰਧ ’ਚ ਐੱਸ. ਐੱਚ. ਓ. ਨੂਰਪੁਰਬੇਦੀ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਉਕਤ ਨਾਬਾਲਗਾ ਦੀ ਸ਼ਿਕਾਇਤ ’ਤੇ ਦੋਵੇਂ ਮੋਟਰਸਾਈਕਲ ਸਵਾਰ ਨੌਜਵਾਨਾਂ ਜੋ ਖੇਤਰ ਦੇ 2 ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ, ਦੇ ਖ਼ਿਲਾਫ਼ ਕੁੜੀਆਂ ਦਾ ਪਿੱਛਾ ਕਰਨ ਅਤੇ ਘੇਰ ਕੇ ਛੇੜਛਾੜ ਕਰਨ ਦੇ ਦੋਸ਼ ਹੇਠ ਧਾਰਾ 75 (3), 78 (2), 79 ਬੀ. ਐੱਨ. ਐੱਸ. ਅਤੇ 8 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਬਿਜਲੀ ਸਬੰਧੀ ਸ਼ਾਰਟੇਜ ਨੂੰ ਲੈ ਕੇ ਪਾਵਰਕਾਮ ਲੈਣ ਜਾ ਰਿਹੈ ਵੱਡਾ ਫ਼ੈਸਲਾ, ਭਰਤੀ ਦੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ 'ਚ ਵੱਡੀ ਵਾਰਦਾਤ, ਹਥਿਆਰਬੰਦ ਮੁਲਜ਼ਮਾਂ ਨੇ ‘ਆਪ’ ਆਗੂ ਇੰਦਰਜੀਤ ਜੁਗਨੂੰ ’ਤੇ ਕੀਤਾ ਕਾਤਲਾਨਾ ਹਮਲਾ
NEXT STORY