ਟਾਂਡਾ ਉੜਮੁੜ (ਵਰਿੰਦਰ ਪੰਡਿਤ,ਗੁਪਤਾ,ਜਸਵਿੰਦਰ)- 3 ਨਕਾਬਪੋਸ਼ ਲੁਟੇਰਿਆਂ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਬੀਤੀ ਰਾਤ ਰੇਲਵੇ ਸਟੇਸ਼ਨ ਚੌਂਕ ਨੇੜੇ ਪਿਸਤੌਲ ਦੇ ਡਰਾਵੇ ਨਾਲ ਲੁੱਟ ਦਾ ਸ਼ਿਕਾਰ ਬਣਾਇਆ ਹੈ। ਜਿਸ ਦੇ ਸਬੰਧ ਵਿਚ ਟਾਂਡਾ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਲੁੱਟ ਦਾ ਸ਼ਿਕਾਰ ਹੋਏ ਚੈਨਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ 8 ਮਹਾਦੇਵ ਗਲੀ ਨੇੜੇ ਰੇਲਵੇ ਸਟੇਸ਼ਨ ਚੌਂਕ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਜੈਕਾਰਿਆਂ ਦੀ ਗੂੰਜ 'ਚ ਸਤਲੁਜ ਦਾ ਸਭ ਤੋਂ ਵੱਡਾ ਪਾੜ ਪੂਰਨ ਦਾ ਮੋਰਚਾ ਫ਼ਤਿਹ, ਸੰਗਤ ਨੇ ਕੀਤੀ ਫੁੱਲਾਂ ਦੀ ਵਰਖਾ
ਚੈਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਰਾਤ 10 ਵਜੇ ਕਰੀਬ ਆਪਣੇ ਚਾਚੇ ਨਾਲ ਆਪਣਾ ਰਜਿੰਦਰਾ ਮੈਡੀਕਲ ਸਟੋਰ ਬੰਦ ਕਰਕੇ ਸਕੂਟਰੀ 'ਤੇ ਘਰ ਜਾ ਰਿਹਾ ਸੀ ਤਾਂ ਉਸ ਦੇ ਘਰ ਨੇੜੇ ਹੀ 3 ਨਕਾਬਪੋਸ਼ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪਿਸਤੌਲ ਵਿਖਾ ਕੇ ਉਸ ਦੀ ਸਕੂਟਰੀ ਖੋਹ ਲਈ, ਜਿਸ ਵਿਚ ਲਗਭਗ 35-40 ਹਜ਼ਾਰ ਰੁਪਏ ਸਨ। ਉਸ ਨੇ ਦੱਸਿਆ ਕਿ ਦੇਰ ਰਾਤ ਪੁਲਸ ਨੇ ਸਕੂਟਰੀ ਖੱਖ ਫਾਟਕ ਨੇੜਿਓਂ ਬਰਾਮਦ ਕਰ ਲਈ ਪਰ ਉਸ ਦੀ ਰਕਮ ਨਹੀਂ ਮਿਲੀ। ਪੁਲਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਜਸਵੀਰ ਸਿੰਘ ਸੀ. ਸੀ. ਟੀ. ਵੀ. ਫੁਟੇਜ਼ ਦੀ ਮਦਦ ਨਾਲ ਜਾਂਚ ਵਿਚ ਜੁਟ ਗਏ ਹਨ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜੈਕਾਰਿਆਂ ਦੀ ਗੂੰਜ 'ਚ ਸਤਲੁਜ ਦਾ ਸਭ ਤੋਂ ਵੱਡਾ ਪਾੜ ਪੂਰਨ ਦਾ ਮੋਰਚਾ ਫ਼ਤਿਹ, ਸੰਗਤ ਨੇ ਕੀਤੀ ਫੁੱਲਾਂ ਦੀ ਵਰਖਾ
NEXT STORY