ਹਰਿਆਣਾ (ਆਨੰਦ)-ਹਰਿਆਣਾ-ਹੁਸ਼ਿਆਰਪੁਰ ਮੁੱਖ ਸੜਕ ’ਤੇ ਪਿੰਡ ਘਾਸੀਪੁਰ ਨੇੜੇ ਇਕ ਚਲਦੀ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਲ ਕੁਮਾਰ ਪੁੱਤਰ ਹਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸ਼ੀਤਲ ਸਿੰਘ ਪਿੰਡ ਜਾਂਗਲ ਥਾਣਾ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਆਪਣੀ ਕਾਰ ਵਿੰਟੋ ਬ੍ਰਾਂਡ ਨੰਬਰ ਪੀ. ਬੀ. 10 ਈ. ਡੀ. 3484 ਵਿਚ ਹੁਸ਼ਿਆਰਪੁਰ ਜਾ ਰਹੇ ਸਨ। ਜਦੋਂ ਉਹ ਪਿੰਡ ਘਾਸੀਪੁਰ ਵਿਖੇ ਪਹੁੰਚੇ ਤਾਂ ਕਾਰ ਨੂੰ ਅਚਾਨਕ ਅੱਗ ਲੱਗ ਗਈ।
ਇਹ ਵੀ ਪੜ੍ਹੋ : ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ, ਸਕੂਲ ਪਹੁੰਚ ਬੋਲਿਆ...

ਕਾਰ ਨੂੰ ਅੱਗ ਲੱਗੀ ਵੇਖ ਕੇ ਕਾਰ ਸਵਾਰ ਵਿਅਕਤੀਆਂ ਨੇ ਜਲਦੀ ਨਾਲ ਇਸ ਨੂੰ ਰੋਕਿਆ ਅਤੇ ਕਾਰ ਵਿਚੋਂ ਛਾਲ ਮਾਰ ਦਿੱਤੀ ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਰ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ ਪਰ ਕਾਰ ਅੱਗ ਨਾਲ ਪੂਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ 65 ਪ੍ਰਧਾਨਾਂ 'ਤੇ ਡਿੱਗੀ ਗਾਜ, ਨੋਟਿਸ ਹੋਏ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ, ਸਕੂਲ ਪਹੁੰਚ ...
NEXT STORY