Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 26, 2026

    6:44:39 PM

  • warning issued amid reports of petrol running out in punjab

    ਪੰਜਾਬ ਵਿਚ ਪੈਟਰੋਲ ਮੁੱਕਣ ਦੀਆਂ ਖ਼ਬਰਾਂ ਵਿਚਾਲੇ...

  • new orders issued regarding gas agencies and petrol pumps in nawanshahr

    ਨਵਾਂਸ਼ਹਿਰ ਵਾਸੀਆਂ ਲਈ ਅਹਿਮ ਖ਼ਬਰ! ਗੈਸ ਏਜੰਸੀਆਂ ਤੇ...

  • traffic completely halted on national highway jk

    ਜੰਮੂ-ਸ੍ਰੀਨਗਰ ਹਾਈਵੇਅ 'ਤੇ ਆਵਾਜਾਈ ਪੂਰੀ ਤਰ੍ਹਾਂ...

  • truck full of pilgrims from punjab overturns

    ਪੰਜਾਬ ਦੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਿਆ, 40...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ, ਸਕੂਲ ਪਹੁੰਚ ...

PUNJAB News Punjabi(ਪੰਜਾਬ)

ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ, ਸਕੂਲ ਪਹੁੰਚ ...

  • Edited By Shivani Attri,
  • Updated: 23 Feb, 2025 02:58 PM
Jalandhar
major revelation case death husband of a woman sarpanch during firing in jaggo
  • Share
    • Facebook
    • Tumblr
    • Linkedin
    • Twitter
  • Comment

ਫਿਲੌਰ (ਭਾਖੜੀ)-ਫਿਲੌਰ ਦੇ ਇਕ ਨੇੜਲੇ ਪਿੰਡ ਦੇ ਅਮੀਰ ਘਰਾਣੇ ਦੇ ਘਰ ਚੱਲ ਰਹੇ ਵਿਆਹ ਸਮਾਗਮ ’ਚ ਭੰਗੜਾ ਪਾਉਂਦੇ ਹੋਏ ਗੋਲ਼ੀ ਚੱਲਣ ਮਗਰੋਂ ਮਹਿਲਾ ਸਰਪੰਚ ਦੇ ਪਤੀ ਦੀ ਹੋਈ ਮੌਤ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਗੋਲ਼ੀ ਲੱਗਣ ਮਗਰੋਂ ਹੋਈ ਸਰਪੰਚ ਦੇ ਪਤੀ ਦੀ ਮੌਤ ਨੂੰ ਹਾਰਟ ਅਟੈਕ ਦਾ ਨਾਂ ਦੇ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਵੀਡੀਓ ਵਾਇਰਲ ਹੋਣ ਤੋਂ 5 ਦਿਨ ਬਾਅਦ ਘਟਨਾ ਤੋਂ ਪਰਦਾ ਉੱਠਿਆ। ਵਿਆਹ ਸਮਾਗਮ ’ਚ ਖ਼ੁਸ਼ੀ ’ਚ ਰਿਵਾਲਵਰ ’ਚੋਂ ਨਿਕਲੀ ਇਕ ਗੋਲ਼ੀ ਨਾਲ ਵਿਅਕਤੀ ਦੀ ਮੌਤ ਹੋ ਗਈ।

ਮ੍ਰਿਤਕ ਦਾ 11 ਸਾਲ ਦਾ ਬੇਟਾ, ਜੋ ਪੂਰੀ ਘਟਨਾ ਦਾ ਚਸ਼ਮਦੀਦ ਗਵਾਹ ਹੈ, ਨੇ ਸਕੂਲ ’ਚ ਦੱਸਿਆ ਕਿ ਉਸ ਦੇ ਪਿਤਾ ਦੀ ਗੋਲ਼ੀ ਲੱਗਣ ਕਾਰਨ ਮੌਤ ਹੋਈ ਹੈ। ਇੰਨਾ ਵੱਡਾ ਹਾਦਸਾ ਵਾਪਰ ਜਾਣ ’ਤੇ ਪੂਰੀ ਘਟਨਾ ਤੋਂ ਪਰਦਾ ਕਿਵੇਂ ਪਾ ਦਿੱਤਾ ਗਿਆ। ਇਸ ਸਬੰਧੀ ਜਲੰਧਰ ਦਿਹਾਤੀ ਦੀ ਪੁਲਸ ’ਤੇ ਵੀ ਸਵਾਲ ਉੱਠਣ ਲੱਗੇ ਹਨ। ਪਿੰਡ ਵਾਸੀਆਂ ਨੇ ਮ੍ਰਿਤਕ ਨੂੰ ਇਨਸਾਫ਼ ਦਿਵਾਉਣ ਲਈ ਦੇਰ ਸ਼ਾਮ ਕੈਂਡਲ ਮਾਰਚ ਕੱਢਿਆ ਅਤੇ ਪੁਲਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ 65 ਪ੍ਰਧਾਨਾਂ 'ਤੇ ਡਿੱਗੀ ਗਾਜ, ਨੋਟਿਸ ਹੋਏ ਜਾਰੀ

ਵਿਆਹ ਸਮਾਗਮ ’ਚ ਸ਼ਰੇਆਮ ਚਲਾਈਆਂ ਜਾ ਰਹੀਆਂ ਸਨ ਗੋਲ਼ੀਆਂ
ਸੂਚਨਾ ਮੁਤਾਬਕ ਨੇੜਲੇ ਪਿੰਡ ਚੱਕ ਦੇਸ ਰਾਜ ਦੇ ਰਹਿਣ ਵਾਲੇ ਇਕ ਅਮੀਰ ਘਰਾਣੇ ’ਚ ਵਿਆਹ ਸਮਾਗਮ ਚੱਲ ਰਿਹਾ ਸੀ। 5 ਦਿਨ ਪਹਿਲਾਂ 17 ਫਰਵਰੀ ਦੀ ਸ਼ਾਮ ਨੂੰ ਉਨ੍ਹਾਂ ਨੇ ਜਾਗੋ ਦਾ ਪ੍ਰੋਗਰਾਮ ਰੱਖਿਆ ਸੀ, ਜਿਸ ਵਿਚ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਪਰਮਜੀਤ ਪੰਮਾ ਆਪਣੇ ਪੂਰੇ ਪਰਿਵਾਰ ਨਾਲ ਮੌਜੂਦ ਹੋ ਕੇ ਖ਼ੁਸ਼ੀ ’ਚ ਭੰਗੜਾ ਪਾ ਰਿਹਾ ਸੀ।

PunjabKesari

ਇਕ ਨੌਜਵਾਨ ਚਲਾ ਰਿਹਾ ਸੀ ਹਵਾ ’ਚ ਗੋਲ਼ੀਆਂ, ਜਿਸ ’ਚੋਂ 1 ਗੋਲ਼ੀ ਮ੍ਰਿਤਕ ਪਰਮਜੀਤ ਨੂੰ ਲੱਗੀ
ਜਾਗੋ ਦੇ ਪ੍ਰੋਗਰਾਮ ’ਚ ਜਿੱਥੇ ਖ਼ੁਸ਼ੀ ਵਿਚ ਸਾਰੇ ਨੱਚ-ਗਾ ਰਹੇ ਸਨ, ਉਸੇ ਪ੍ਰੋਗਰਾਮ ’ਚ ਹਿੱਸਾ ਲੈਣ ਆਇਆ ਨੇੜਲੇ ਬੜਾ ਪਿੰਡ ਦਾ ਇਕ ਨੌਜਵਾਨ ਜੋ ਰਿਟਾਇਰਡ ਸਰਕਾਰੀ ਅਧਿਕਾਰੀ ਦਾ ਬੇਟਾ ਦੱਸਿਆ ਜਾ ਰਿਹਾ ਹੈ, ਹਵਾ ’ਚ ਗੋਲ਼ੀਆਂ ਚਲਾ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਉਹ ਵਿਦੇਸ਼ ਤੋਂ ਵਿਆਹ ਵਿਚ ਹਿੱਸਾ ਲੈਣ ਲਈ ਆਇਆ ਸੀ। ਉਕਤ ਨੌਜਵਾਨ ਦੀ ਗੋਲ਼ੀ ਚਲਾਉਣ ਦੀ ਹਰ ਕੋਈ ਕੈਮਰਾਮੈਨ ਤੋਂ ਇਲਾਵਾ ਦੂਜੇ ਲੋਕ ਵੀ ਮੋਬਾਇਲ ਫੋਨ ’ਤੇ ਵੀਡੀਓ ਬਣਾ ਰਹੇ ਸਨ। ਵੀਡੀਓ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਜਿਉਂ ਹੀ ਗੋਲ਼ੀ ਚਲਾਉਣ ਵਾਲੇ ਨੌਜਵਾਨ ਨੇ ਆਪਣਾ ਹੱਥ ਥੱਲੇ ਕੀਤਾ ਤਾਂ ਉਸ ਦੇ ਹੱਥੋਂ ਇਕ ਗੋਲ਼ੀ ਚਲਦੀ ਹੈ, ਜੋ ਸਿੱਧੀ ਉਸ ਦੇ ਸਾਹਮਣੇ ਭੰਗੜਾ ਪਾ ਰਹੇ ਪਰਮਜੀਤ ਪੰਮਾ ਦੇ ਦਿਲ ’ਚ ਲਗਦੀ ਹੈ। ਜਿਉਂ ਹੀ ਉਹ ਜ਼ਮੀਨ ’ਤੇ ਡਿੱਗਦਾ ਹੈ ਤਾਂ ਉਸ ਦੇ ਨਾਲ ਭੰਗੜਾ ਪਾ ਰਹੇ ਲੋਕ ਉਸ ਨੂੰ ਸੰਭਾਲਣ ਦਾ ਯਤਨ ਕਰਦੇ ਹਨ ਤਾਂ ਪਰਮਜੀਤ ਮਰਨ ਤੋਂ ਪਹਿਲਾਂ ਸਾਰਿਆਂ ਨੂੰ ਇਸ਼ਾਰਾ ਕਰ ਰਿਹਾ ਹੈ ਕਿ ਇਸ ਕਾਤਲ ਨੇ ਉਸ ਨੂੰ ਗੋਲ਼ੀ ਮਾਰੀ ਹੈ, ਜਿਸ ਦੇ ਹੱਥ ’ਚ ਰਿਵਾਲਵਰ ਫੜੀ ਹੋਈ ਵਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਪੁਲਸ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਪ੍ਰਣਾਲੀ ’ਚ ਫੇਰ-ਬਦਲ ਦੀਆਂ ਤਿਆਰੀਆਂ

ਮੌਤ ਤੋਂ ਇਕ ਘੰਟੇ ਬਾਅਦ ਹੀ ਪਰਮਜੀਤ ਦੇ ਕਤਲ ਦਾ ਪੂਰਾ ਸੀਨ ਹਾਰਟ ਅਟੈਕ ’ਚ ਕਰ ਦਿੱਤਾ ਤਬਦੀਲ
ਗੋਲ਼ੀ ਲੱਗਣ ਤੋਂ ਬਾਅਦ ਘਟਨਾ ਸਥਾਨ ’ਤੇ ਹੀ ਪਰਮਜੀਤ ਦੀ ਮੌਤ ਹੋ ਗਈ। ਪਰਮਜੀਤ ਦੀ ਮੌਤ ਤੋਂ ਤੁਰੰਤ ਬਾਅਦ ਕਾਤਲ ਨੂੰ ਬਚਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ। ਕਾਤਲ ਲੜਕਾ ਜੋ ਵਿਦੇਸ਼ ਤੋਂ ਆਇਆ ਦੱਸਿਆ ਜਾ ਰਿਹਾ ਹੈ, ਜੋ ਇਕ ਸਰਕਾਰੀ ਅਧਿਕਾਰੀ ਦਾ ਬੇਟਾ ਹੈ। ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਜੋ ਮੌਜੂਦ ਪਿੰਡ ਦੀ ਮਹਿਲਾ ਸਰਪੰਚ ਹੈ, ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਘਰ ਦੇ ਅੰਦਰ ਲੈ ਗਏ। ਬੈਂਡ ਵਾਜੇ ਅਤੇ ਡੀ. ਜੇ. ਸਾਰੇ ਬੰਦ ਹੋ ਗਏ ਅਤੇ ਇਹ ਅਫ਼ਵਾਹ ਫੈਲਾ ਦਿੱਤੀ ਗਈ ਕਿ ਪਰਮਜੀਤ ਦੀ ਭੰਗੜਾ ਪਾਉਂਦੇ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭੰਗੜਾ ਪਾਉਂਦੇ ਸਮੇਂ ਸਰੀਰ ’ਤੇ ਪਹਿਨੀ ਸਫੈਦ ਰੰਗ ਦੀ ਸ਼ਰਟ ਜੋ ਖ਼ੂਨ ਨਾਲ ਲਿੱਬੜ ਗਈ ਸੀ, ਉਸ ਨੂੰ ਉਸੇ ਸਮੇਂ ਉਤਾਰ ਦਿੱਤਾ ਗਿਆ ਅਤੇ ਉਸ ਨੂੰ ਕਾਲੇ ਰੰਗ ਦੀ ਟੀ-ਸ਼ਰਟ ਪਾ ਦਿੱਤੀ ਗਈ। ਸੂਤਰਾਂ ਮੁਤਾਬਕ ਸਮਾਗਮ ਪਿੰਡ ਦੇ ਸਭ ਤੋਂ ਅਮੀਰ ਘਰਾਣੇ ’ਚ ਸੀ ਤਾਂ ਮੋਟਾ ਲੈਣ-ਦੇਣ ਕਰਕੇ ਸਵੇਰੇ ਕਤਲ ਨੂੰ ਹਾਰਟ ਅਟੈਕ ’ਚ ਬਦਲ ਕੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਪੂਰੇ ਘਟਨਾਚੱਕਰ ’ਚ ਪੁਲਸ ਵੀ ਮੂਕ ਦਰਸ਼ਕ ਬਣੀ ਰਹੀ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ, ਖੜ੍ਹੀ ਹੋਈ ਵੱਡੀ ਮੁਸੀਬਤ

PunjabKesari

ਮ੍ਰਿਤਕ ਦਾ 11 ਸਾਲ ਦਾ ਬੇਟਾ ਸਕੂਲ ਜਾ ਕੇ ਹਰ ਕਿਸੇ ਨੂੰ ਕਹਿੰਦਾ ਰਿਹਾ ਉਸ ਦੇ ਪਿਤਾ ਨੂੰ ਗੋਲ਼ੀ ਮਾਰ ਕੇ ਮਾਰ ਦਿੱਤਾ
ਘਟਨਾ ਤੋਂ 3 ਦਿਨ ਬਾਅਦ ਮ੍ਰਿਤਕ ਦਾ 11 ਸਾਲ ਦਾ ਮਾਸੂਮ ਬੇਟਾ ਜੋ ਸਮਾਗਮ ਵਿਚ ਮੌਜੂਦ ਸੀ ਅਤੇ ਚਸ਼ਮਦੀਦ ਸੀ, ਜਦੋਂ ਉਹ ਸਕੂਲ ਗਿਆ ਤਾਂ ਉਥੇ ਪੁੱਛਣ ’ਤੇ ਆਪਣੇ ਸਾਥੀ ਬੱਚਿਆਂ ਨੂੰ ਬੋਲਦਾ ਰਿਹਾ ਕਿ ਉਹ ਇਕ ਵਿਆਹ ’ਚ ਗਏ ਸਨ, ਉਥੇ ਉਸ ਦੇ ਪਿਤਾ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ। ਬੱਚੇ ਵੱਲੋਂ ਦਿੱਤੀ ਜਾਣਕਾਰੀ ’ਤੇ ਕੋਈ ਵੀ ਯਕੀਨ ਕਰਨ ਲਈ ਤਿਆਰ ਨਹੀਂ ਸੀ। ਬੀਤੇ ਦਿਨੀਂ ਜਿਉਂ ਹੀ ਘਟਨਾ ਦੀ ਪੂਰੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਤਾਂ ਪਰਮਜੀਤ ਦੇ ਮਾਸੂਮ ਬੱਚੇ ਦੀ ਕਹੀ ਗਈ ਗੱਲ ’ਤੇ ਹਰ ਕਿਸੇ ਪਿੰਡ ਵਾਸੀ ਨੂੰ ਯਕੀਨ ਹੋ ਗਿਆ। ਮ੍ਰਿਤਕ ਪਿੰਡ ’ਚ ਇਕ ਚੰਗਾ ਸਮਾਜਸੇਵੀ ਸੀ, ਜਿਸ ਦੀ ਮੌਤ ਦਾ ਹਰ ਕਿਸੇ ਪਿੰਡ ਵਾਸੀ ਨੂੰ ਦੁੱਖ ਸੀ। ਵੀਡੀਓ ਵੇਖਣ ਤੋਂ ਬਾਅਦ ਸਾਰੇ ਪਿੰਡ ਵਾਸੀ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਪੂਰਾ ਦਿਨ ਉਨ੍ਹਾਂ ਨੇ ਜਲੰਧਰ ਦਿਹਾਤੀ ਪੁਲਸ ਖ਼ਿਲਾਫ਼ ਮ੍ਰਿਤਕ ਨੂੰ ਇਨਸਾਫ਼ ਦਿਵਾਉਣ ਲਈ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰਾਤ 8 ਵਜੇ ਉਨ੍ਹਾਂ ਨੇ ਪਿੰਡ ਵਿਚ ਇਕ ਕੈਂਡਲ ਮਾਰਚ ਵੀ ਕੱਢਿਆ। ਹੈਰਾਨੀ ਦੀ ਗੱਲ ਹੈ ਕਿ ਮ੍ਰਿਤਕ ਦੀ ਪਤਨੀ ਜੋ ਪਹਿਲਾਂ ਆਪਣੇ ਪਤੀ ਦੀ ਮੌਤ ਨੂੰ ਹਾਰਟ ਅਟੈਕ ਦੱਸ ਰਹੀ ਸੀ, ਕੈਂਡਲ ਮਾਰਚ ’ਚ ਸ਼ਾਮਲ ਹੋ ਕੇ ਇਨਸਾਫ਼ ਲੈਣ ਦੀ ਮੰਗ ਕਰਨ ਲੱਗ ਪਈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਕੀਤਾ ਗ੍ਰਿਫ਼ਤਾਰ, DGP ਵੱਲੋਂ ਵੱਡਾ ਖ਼ੁਲਾਸਾ

PunjabKesari

ਪੁਲਸ ਉੱਚ ਅਧਿਕਾਰੀਆਂ ਦੀ ਖਾਮੋਸ਼ੀ ਅਤੇ ਢਿੱਲੀ ਕਾਰਜਪ੍ਰਣਾਲੀ ’ਤੇ ਵੀ ਉੱਠਣ ਲੱਗੇ ਸਵਾਲ
ਘਟਨਾ ਤੋਂ 5 ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਧੁਲੇਤਾ ਪੁਲਸ ਚੌਂਕੀ ਅਤੇ ਗੋਰਾਇਆ ਥਾਣੇ ਦੀ ਪੁਲਸ ਨੇ ਇਸ ਕਤਲ ਕੇਸ ’ਚ ਕੋਈ ਸੰਜੀਦਗੀ ਨਾਲ ਦਿਖਾਈ ਤਾਂ ਪਿੰਡ ਵਾਸੀਆਂ ਦਾ ਪੁਲਸ ਤੋਂ ਪੂਰੀ ਤਰ੍ਹਾਂ ਭਰੋਸਾ ਉੱਠ ਗਿਆ, ਕਿਉਂਕਿ ਹਰ ਕਿਸੇ ਦੇ ਹੱਥ ’ਚ ਪੂਰੀ ਘਟਨਾ ਦੀ ਵੀਡੀਓ ਸੀ, ਜਿਸ ਵਿਚ ਮ੍ਰਿਤਕ ਨੂੰ ਸ਼ਰੇਆਮ ਵਿਆਹ ਸਮਾਗਮ ਵਿਚ ਇਕ ਨੌਜਵਾਨ ਹਵਾਈ ਫਾਇਰ ਕਰਦਾ ਉਸ ਨੂੰ ਗੋਲੀ ਮਾਰ ਦਿੰਦਾ ਹੈ ਅਤੇ ਉਸ ਕਤਲ ਨੂੰ ਹਾਰਟ ਅਟੈਕ ’ਚ ਤਬਦੀਲ ਕਰ ਦਿੱਤਾ ਜਾਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅਜਿਹਾ ਸਭ ਕੁਝ ਪੈਸਿਆਂ ਦੇ ਲੈਣ-ਦੇਣ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ: ਵਿਆਹ ਦੀ ਜਾਗੋ ਦੌਰਾਨ ਚੱਲ ਪਈਆਂ ਤਾੜ-ਤਾੜ ਗੋਲ਼ੀਆਂ, ਮਹਿਲਾ ਸਰਪੰਚ ਦੇ ਪਤੀ ਦੀ ਮੌਤ

ਇਸ ਸਬੰਧੀ ਜਦੋਂ ਚੌਕੀ ਇੰਚਾਰਜ ਸੁਭਾਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕੀਤੀ ਪੁੱਛਗਿੱਛ ’ਚ ਉਨ੍ਹਾਂ ਨੂੰ ਜੋ ਪਤਾ ਲੱਗਾ ਹੈ ਮ੍ਰਿਤਕ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਘਟਨਾ ਦੀ ਪੂਰੀ ਵੀਡੀਓ ਦੇਖੀ ਹੈ, ਜਿਸ ਵਿਚ ਮ੍ਰਿਤਕ ਨੂੰ ਇਕ ਨੌਜਵਾਨ ਹਵਾ ’ਚ ਗੋਲੀਆਂ ਚਲਾਉਂਦਾ ਹੋਇਆ ਗੋਲੀ ਮਾਰ ਰਿਹਾ ਹੈ ਤਾਂ ਫਿਰ ਮ੍ਰਿਤਕ ਹਾਰਟ ਅਟੈਕ ਨਾਲ ਕਿਵੇਂ ਮਰ ਸਕਦਾ ਹੈ, ਤਾਂ ਉਨ੍ਹਾਂ ਦੱਸਿਆ ਕਿ ਅਜਿਹੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਈ ਹੀ ਨਹੀਂ। ਜਦੋਂ ਉਨ੍ਹਾਂ ਨੂੰ ਘਟਨਾ ਦੀ ਵੀਡੀਓ ਵਿਖਾਈ ਤਾਂ ਉਨ੍ਹਾਂ ਦੱਸਿਆ ਕਿ ਉਹ ਹੁਣ ਇਸ ਦੀ ਜਾਂਚ ਕਰਨਗੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੋਲ਼ੀ ਚਲਾਉਣ ਵਾਲਾ ਨੌਜਵਾਨ ਜੋ ਨੇੜੇ ਦੇ ਪਿੰਡ ਬੜਾ ਪਿੰਡ ਦਾ ਹੈ, ਉਹ ਘਟਨਾ ਤੋਂ ਬਾਅਦ ਅੰਡਰਗਰਾਊਂਡ ਹੋ ਗਿਆ ਹੈ। ਕੁਝ ਇਹ ਵੀ ਦੱਸ ਰਹੇ ਹਨ ਕਿ ਉਹ ਵਿਦੇਸ਼ ਭੱਜ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 

  • Major revelation
  • death
  • woman
  • sarpanch
  • firing
  • Jaggo
  • jaggo ceremony
  • ਜਾਗੋ
  • ਪਿਓ
  • ਪੁੱਤ
  • ਖ਼ੌਫ਼ਨਾਕ ਮੰਜ਼ਰ
  • ਸਕੂਲ
  • ਘਟਨਾ
  • ਅੰਤਿਮ ਸੰਸਕਾਰ

ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਤਾਜ਼ਾ Update, 5 ਦਿਨਾਂ ਲਈ ਮੌਸਮ ਵਿਭਾਗ ਨੇ ਕਰ ਦਿੱਤੀ ਭਵਿੱਖਬਾਣੀ

NEXT STORY

Stories You May Like

  • father and son
    ਘਰੇਲੂ ਕਲੇਸ਼ ਨੇ ਪੁੱਤ ਤੋਂ ਕਰਵਾਇਆ ਪਿਓ ਦਾ ਕਤਲ, ਬੇਰਹਿਮੀ ਅਜਿਹੀ ਸੁਣ ਕੰਬ ਜਾਵੇ ਰੂਹ
  • gunfire erupts in punjab firing on doctor s luxury car
    ਪੰਜਾਬ 'ਚ ਚੱਲੀਆਂ ਗੋਲ਼ੀਆਂ! ਡਾਕਟਰ ਦੀ ਲਗਜ਼ਰੀ ਕਾਰ ’ਤੇ ਫਾਇਰਿੰਗ
  • boy dies under suspicious circumstances in jalandhar
    ਕਹਿਰ ਓ ਰੱਬਾ! ਸੋਸ਼ਲ ਮੀਡੀਆ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਨੇ ਚੁੱਕਿਆ ਖ਼ੌਫ਼ਨਾਕ ਕਦਮ
  • conductor dies in horrific collision of two buses
    ਦੋ ਬੱਸਾਂ ਦੀ ਭਿਆਨਕ ਟੱਕਰ ਦੌਰਾਨ ਕੰਡਕਟਰ ਦੀ ਹੋਈ ਮੌਤ
  • death of boy due to drug addiction in desal village of kapurthala
    ਕਹਿਰ ਓ ਰੱਬਾ! ਇਕੱਲੇ ਰਹਿ ਗਏ ਬਜ਼ੁਰਗ ਮਾਪੇ, ਪਹਿਲਾਂ ਇਕ ਪੁੱਤ ਦੀ ਨਸ਼ੇ ਨਾਲ ਹੋਈ ਮੌਤ, ਹੁਣ ਦੂਜੇ ਦੀ ਵੀ ਗਈ ਜਾਨ
  • big encounter in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
  • death of a student of cambridge school in jalandhar cctv viral
    ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਕੁੜੀ ਦੀ CCTV ਨੇ ਖੋਲ੍ਹਿਆ ਵੱਡਾ ਰਾਜ਼
  • locked room recovered bodies debt
    ਫਤਿਹਪੁਰ 'ਚ ਬੰਦ ਕਮਰੇ 'ਚੋਂ ਬਰਾਮਦ ਮਾਂ-ਪੁੱਤ ਸਣੇ ਤਿੰਨ ਜੀਆਂ ਦੀਆਂ ਲਾਸ਼ਾਂ, ਮੰਜ਼ਰ ਦੇਖ ਕੰਬ ਗਏ ਸਭ
  • shri ram navami utsav committee shobha yatra jalandhar
    ਜਲੰਧਰ 'ਚ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਦੀ ਗੂੰਜ, ਸੁਖਬੀਰ, ਮਜੀਠੀਆ, ਅਸ਼ਵਨੀ...
  • major accident in jalandhar uncle and nephew die due to roof collapse
    ਜਲੰਧਰ 'ਚ ਵਾਪਰਿਆ ਵੱਡਾ ਹਾਦਸਾ! ਛੱਤ ਡਿੱਗਣ ਕਾਰਨ ਚਾਚਾ-ਭਤੀਜੇ ਦੀ ਮੌਤ
  • a trolley full of potatoes overturned at pap chowk
    PAP ਚੌਂਕ ‘ਤੇ ਆਲੂਆਂ ਨਾਲ ਭਰੀ ਟਰਾਲੀ ਪਲਟੀ, ਸੜਕ ‘ਤੇ ਖਿਲਰੇ ਆਲੂ
  • sukhbir singh badal punjab bachao rally
    'ਆਪ' ਨੇ ਇਸ਼ਤਿਹਾਰਾਂ 'ਤੇ ਖ਼ਰਚੇ ਸਾਢੇ 4 ਹਜ਼ਾਰ ਕਰੋੜ, ਕੇਜਰੀਵਾਲ ਦੇ ਜਹਾਜ਼ ਦਾ...
  • encounter specialist vikram brar made important revelations about gangsters
    ਐਨਕਾਊਂਟਰ ਸਪੈਸ਼ਲਿਸਟ ਵਿਕਰਮ ਬਰਾੜ ਨੇ ਗੈਂਗਸਟਰਾਂ ਨੂੰ ਲੈ ਕੇ ਕੀਤੇ ਅਹਿਮ ਖ਼ੁਲਾਸੇ
  • sukhpal singh khaira statement on arvind kejriwal sheesh mahal cag report
    'ਸ਼ੀਸ਼ ਮਹਿਲ' ਨੂੰ ਲੈ ਕੇ ਕੈਗ ਦੀ ਰਿਪੋਰਟ 'ਤੇ ਆਖਿਰ ਚੁੱਪ ਕਿਉਂ ਹਨ ਕੇਜਰੀਵਾਲ:...
  • car driver misbehaved for beggars dressed in women  s clothes
    ਔਰਤਾਂ ਦੇ ਕੱਪੜੇ ਪਹਿਨ ਕੇ ਭੀਖ ਮੰਗਣ ਵਾਲਿਆਂ ਨੂੰ ਪੈਸੇ ਨਾ ਦੇਣ ’ਤੇ ਕਾਰ ਚਾਲਕ...
  • shri ram navami utsav committee shobha yatra jalandhar
    ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਜਲੰਧਰ ਵਿਚ ਅੱਜ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ...
Trending
Ek Nazar
jaundice rages in this village of ferozepur

ਫਿਰੋਜ਼ਪੁਰ ਦੇ ਇਸ ਪਿੰਡ 'ਚ ਭਿਆਨਕ ਬੀਮਾਰੀ ਦਾ ਕਹਿਰ, ਇਕ ਨੌਜਵਾਨ ਦੀ ਮੌਤ, 35...

missile production increased in us

ਅਮਰੀਕਾ ਦੀ ਫੌਜੀ ਤਾਕਤ 'ਚ ਵੱਡਾ ਵਾਧਾ; ਮਿਜ਼ਾਈਲ ਉਤਪਾਦਨ ਵਧਾਉਣ ਲਈ ਹੋਇਆ ਸਮਝੌਤਾ

now the trip to triund will not be free

ਹੁਣ ਮੁਫ਼ਤ ਨਹੀਂ ਹੋਵੇਗੀ Triund ਦੀ ਸੈਰ! ਟ੍ਰੈਕਿੰਗ ਤੇ ਕੈਂਪਿੰਗ ਲਈ ਦੇਣੀ...

naval protection to russian cargo ships

ਸਮੁੰਦਰ 'ਚ ਵਧਿਆ ਟਕਰਾਅ ਦਾ ਖ਼ਤਰਾ; ਹੁਣ ਜੰਗੀ ਜਹਾਜ਼ ਕਰਨਗੇ ਰੂਸੀ ਤੇਲ ਟੈਂਕਰਾਂ...

indian origin accused in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਵੱਡੀ ਲਾਪਰਵਾਹੀ; ਕਾਰ ਦੀ ਡਿੱਗੀ 'ਤੇ...

china support pakistan

ਪਾਕਿਸਤਾਨ ਦਾ ਨਿਰੰਤਰ ਸਮਰਥਨ ਜਾਰੀ ਰੱਖੇਗਾ ਚੀਨ

inflation australia reserve bank

ਆਸਟ੍ਰੇਲੀਆ 'ਚ ਮਹਿੰਗਾਈ ਦੀ ਰਫ਼ਤਾਰ ਤੇਜ਼, ਰਿਜ਼ਰਵ ਬੈਂਕ ਲਈ ਚੁਣੌਤੀ ਵਧੀ

doctors from government medical college create history

ਅੰਮ੍ਰਿਤਸਰ: ਡਾਕਟਰਾਂ ਨੇ ਰਚਿਆ ਇਤਿਹਾਸ, ਜਨਮ ਤੋਂ ਗੂੰਗੇ-ਬੋਲੇ 8 ਬੱਚਿਆਂ ਨੂੰ...

21 ias  42 hcs officers transfers

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 21 IAS ਅਤੇ 42 HCS ਅਧਿਕਾਰੀਆਂ ਦੇ...

imran khan  s son qasim on  un stage

UN ਦੇ ਮੰਚ ਤੋਂ ਗਰਜਿਆ ਇਮਰਾਨ ਖਾਨ ਦਾ ਪੁੱਤਰ ਕਾਸਿਮ; ਪਾਕਿਸਤਾਨ 'ਚ ਮਨੁੱਖੀ...

cji surya kant slams man for contacting his brother

"ਮੇਰੇ ਭਰਾ ਨੂੰ ਫੋਨ ਕਰਨ ਦੀ ਹਿੰਮਤ ਕਿਵੇਂ ਹੋਈ?": ਸੁਪਰੀਮ ਕੋਰਟ 'ਚ ਭੜਕੇ CJI...

this big ban imposed in hoshiarpur district

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

india lpg gas crisis

LPG ਸੰਕਟ ਵਿਚਾਲੇ ਭਾਰਤ ਦੀ ਮਦਦ ਲਈ ਅੱਗੇ ਆਇਆ ਇਹ ਦੇਸ਼, 20 ਹਜ਼ਾਰ KM ਦੂਰੋਂ ਭੇਜ...

chaitra navratri ashtami rashifal golden time

ਦੁਰਗਾ ਅਸ਼ਟਮੀ ਤੋਂ ਸ਼ੁਰੂ ਹੋਣਗੇ ਇਨ੍ਹਾਂ 4 ਰਾਸ਼ੀਆਂ ਦੇ ਚੰਗੇ ਦਿਨ, ਖੂਬ ਬਰਸੇਗਾ...

oil crisis apan  america

ਤੇਲ ਸੰਕਟ ਨਾਲ ਨਜਿੱਠਣ ਲਈ ਜਾਪਾਨ ਤੇ ਅਮਰੀਕਾ ਆਏ ਇਕੱਠੇ; ਅਲਾਸਕਾ ਤੋਂ ਹੋਵੇਗੀ...

big news for fire fighters  home minister writes to all states

ਅਗਨੀਵੀਰਾਂ ਲਈ ਵੱਡੀ ਖ਼ਬਰ ! ਗ੍ਰਹਿ ਮੰਤਰੀ ਨੇ ਸਾਰੇ ਸੂਬਿਆਂ ਨੂੰ ਚਿੱਠੀ, 20%...

indian man arrested in us

ਅਮਰੀਕਾ 'ਚ ਭਾਰਤੀ ਵਿਅਕਤੀ ਦੀ ਸ਼ਰਮਨਾਕ ਕਰਤੂਤ! ਪੁਲਸ ਨੇ ਕੀਤਾ ਗ੍ਰਿਫ਼ਤਾਰ

russia shot down 400 ukrainian drones

ਰੂਸ ਦਾ ਵੱਡਾ ਦਾਅਵਾ: 400 ਯੂਕਰੇਨੀ ਡਰੋਨ ਕੀਤੇ ਢੇਰ; ਮਾਸਕੋ ਤੇ ਕੀਵ 'ਚ ਭਿਆਨਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • major accident in jalandhar uncle and nephew die due to roof collapse
      ਜਲੰਧਰ 'ਚ ਵਾਪਰਿਆ ਵੱਡਾ ਹਾਦਸਾ! ਛੱਤ ਡਿੱਗਣ ਕਾਰਨ ਚਾਚਾ-ਭਤੀਜੇ ਦੀ ਮੌਤ
    • high court strict action on human trafficking via   donkey route
      ਡੌਂਕੀ ਰੂਟ ਜ਼ਰੀਏ ਮਨੁੱਖੀ ਤਸਕਰੀ 'ਤੇ ਹਾਈਕੋਰਟ ਨੇ ਵਿਖਾਈ ਸਖ਼ਤੀ, ਸੁਣਾਇਆ ਵੱਡਾ...
    • encounter of the main shooter in the pu firing case
      ਵੱਡੀ ਖ਼ਬਰ : PU ਫਾਇਰਿੰਗ ਮਾਮਲੇ 'ਚ ਮੁੱਖ ਸ਼ੂਟਰ ਦਾ ਐਨਕਾਊਂਟਰ, ਪੜ੍ਹੋ ਕੀ ਹੈ...
    • special meeting of aarthiyas at kukar wala grain market
      ਅਨਾਜ ਮੰਡੀ ਕੁਕੜਾਂ ਵਾਲਾ ਵਿਖੇ ਆੜ੍ਹਤੀਆਂ ਦੀ ਵਿਸ਼ੇਸ਼ ਮੀਟਿੰਗ; 1 ਅਪ੍ਰੈਲ ਤੋਂ...
    • bikram majithia big statement
      ਮਜੀਠੀਆ ਨੇ CBI ਜਾਂਚ ਦੇ ਮੁੱਦੇ 'ਤੇ ਰਾਜਾ ਵੜਿੰਗ ਨੂੰ ਘੇਰਿਆ, 'ਯੂ-ਟਰਨ' ਲੈਣ ਦੇ...
    • is this the colorful punjab of bhagwant mann and kejriwal
      'ਭਗਵੰਤ ਮਾਨ ਤੇ ਕੇਜਰੀਵਾਲ ਦਾ ਰੰਗਲਾ ਪੰਜਾਬ ਇਹੀ ਹੈ?', ਮਜੀਠੀਆ ਨੇ ਘੇਰੀ ਪੰਜਾਬ...
    • sri patna sahib  husband and wife
      ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਸੀ ਪਰ ਪਹਿਲਾਂ ਹੀ ਵਾਪਰ ਗਿਆ ਭਾਣਾ
    • cm nayab singh saini
      ਗੁਰੂਆਂ ਦੀ ਬਾਣੀ ਨੂੰ ਘਰ-ਘਰ ਪਹੁੰਚਾਉਣ ਲਈ ਸਾਡੀ ਸਰਕਾਰ ਨੇ ਵੱਡੇ ਪੱਧਰ 'ਤੇ ਕੰਮ...
    • big incident in broad daylight in punjab
      ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਿਸੇ ਹੋਰ ਦੇ ਭੁਲੇਖੇ ਸੈਲੂਨ ਮਾਲਕ ਨੂੰ...
    • inflation hits the common man petrol becomes expensive
      ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਪੈਟਰੋਲ 5.30 ਰੁਪਏ ਤੇ ਡੀਜ਼ਲ 3 ਰੁਪਏ ਹੋਇਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +