ਜਲੰਧਰ (ਮਾਹੀ)- ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਸਥਿਤ ਪਿੰਡ ਬੁਲੰਦਪੁਰ ’ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਲਾਸ਼ ਪਿੰਡ ’ਚੋਂ ਲੰਘਦੀ ਡਰੇਨ ’ਚ ਤੈਰਦੀ ਹੋਈ ਲਾਸ਼ ਵੇਖੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਸਰਪੰਚ ਨੂੰ ਦਿੱਤੀ। ਉਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਦਿੱਤੀ ਗਈ।
ਇਹ ਵੀ ਪੜ੍ਹੋ : ਸ. ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮਾਗਮ ਮੌਕੇ ਭਾਵੁਕ ਹੋਏ ਸੁਖਬੀਰ ਬਾਦਲ, ਪਿਓ ਨੂੰ ਯਾਦ ਕਰ ਕਹੀਆਂ ਇਹ ਗੱਲਾਂ
ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਕਰਤਾਰਪੁਰ ਤਰਸੇਮ ਮਸੀਹ ਅਤੇ ਐੱਸ. ਐੱਚ. ਓ. ਸੁਖਪਾਲ ਸਿੰਘ ਨੇ ਪੁਲਸ ਮੁਲਾਜ਼ਮਾਂ ਅਤੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ, ਜਿਸ ਨੂੰ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸਾਰਾ ਨਾਲਾ ਗੰਦਗੀ ਨਾਲ ਭਰਿਆ ਹੋਣ ਕਾਰਨ ਲਾਸ਼ ਵੇਖੀ ਨਹੀਂ ਜਾ ਸਕੀ, ਜਦੋਂ ਲਾਸ਼ ਦਾ ਢਿੱਡ ਪਾਣੀ ਨਾਲ ਭਰ ਕੇ ਉੱਪਰ ਤੈਰਨ ਲੱਗੀ ਤਾਂ ਪਤਾ ਲੱਗਾ। ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਸੀ ਅਤੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਇਥੋਂ ਤੱਕ ਕਿ ਲਾਸ਼ ਦਾ ਚਿਹਰਾ ਵੀ ਪਛਾਣਿਆ ਨਹੀਂ ਜਾ ਰਿਹਾ ਸੀ। 2 ਸਾਲ ਪਹਿਲਾਂ ਥਾਣਾ ਮਕਸੂਦਾਂ ਦੇ ਇਲਾਕੇ ’ਚ ਦੋ ਵੱਖ-ਵੱਖ ਮਾਮਲੇ ਅਜੇ ਵੀ ਅਨਟਰੇਸ ਚੱਲ ਰਹੇ ਹਨ, ਜਿਸ ’ਚ ਇਕ ਲੜਕੀ ਦਾ ਮਾਮਲਾ ਹੈ ਅਤੇ ਦੂਜਾ ਨਹਿਰ ’ਚੋਂ ਮਿਲੀ ਔਰਤ ਦੀ ਲਾਸ਼ ਜਿਸ ਦੇ ਅਜਿਹੇ 2 ਮਾਮਲੇ ਪੁਲਸ ਕੋਲ ਵੀ ਅਣਸੁਲਝੇ ਹਨ।

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਪੁਲਸ ਦੀ ਵੱਡੀ ਕਾਰਵਾਈ, ਸੁਰਜਨ ਚੱਠਾ ਗ੍ਰਿਫ਼ਤਾਰ
ਡੀ. ਐੱਸ. ਪੀ. ਕਰਤਾਰਪੁਰ ਤਰਸੇਮ ਮਸੀਹ ਨੇ ਦੱਸਿਆ ਕਿ ਜਦੋਂ ਉਕਤ ਵਿਅਕਤੀ ਦੀ ਲਾਸ਼ ਨੂੰ ਡਰੇਨ ’ਚੋਂ ਬਾਹਰ ਕੱਢਿਆ ਗਿਆ ਤਾਂ ਲੱਗਦਾ ਸੀ ਕਿ ਲਾਸ਼ ਕਈ ਦਿਨਾਂ ਤੋਂ ਨਾਲੇ ’ਚ ਪਈ ਹੈ। ਬਾਕੀ ਆਸ-ਪਾਸ ਦੇ ਥਾਣਿਆਂ ’ਚ ਪਤਾ ਲਾਇਆ ਜਾ ਰਿਹਾ ਹੈ ਕਿਸੇ ਵੀ ਥਾਣੇ ’ਚ ਕਿਸੇ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ ਕਿ ਨਹੀਂ, ਬਾਕੀ ਜਾਂਚ ਤੋਂ ਬਾਅਦ ਅਸਲ ਕਾਰਨਾਂ ਦਾ ਪਤਾ ਲੱਗੇਗਾ। ਐੱਸ. ਐੱਚ. ਓ. ਸੁਖਪਾਲ ਸਿੰਘ ਨੇ ਦੱਸਿਆ ਕਿ ਲਾਸ਼ 15 ਤੋਂ 20 ਦਿਨ ਪੁਰਾਣੀ ਜਾਪਦੀ ਹੈ। ਮ੍ਰਿਤਕ ਬੰਦੇ ਦਾ ਪਹਿਰਾਵਾ ਇਸ ਤਰ੍ਹਾਂ ਦਾ ਜਾਪਦਾ ਹੈ ਕਿ ਮ੍ਰਿਤਕ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ, ਜਦੋਂ ਇਸ ਦੀ ਸੂਚਨਾ ਮਿਲਦੇ ਹੀ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਪੋਸਟਮਾਰਟਮ ’ਚ ਅਸਲ ਕਾਰਨ ਪਤਾ ਲੱਗੇਗਾ ਕਿ ਮੌਤ ਕਿਵੇਂ ਹੋਈ?
ਇਹ ਵੀ ਪੜ੍ਹੋ : ਅਮਰੀਕਾ ਤੋਂ ਵੱਡੀ ਖ਼ਬਰ, ਕਪੂਰਥਲਾ ਦੇ 2 ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ DSP ਦਫ਼ਤਰ ਦਾ ਘਿਰਾਓ, ਅਣਮਿੱਥੇ ਸਮੇਂ ਲਈ ਧਰਨਾ ਕੀਤਾ ਸ਼ੁਰੂ
NEXT STORY