ਫਗਵਾੜਾ, (ਜਲੋਟਾ)- ਨੈਸ਼ਨਲ ਹਾਈਵੇ ਨੰਬਰ-1 ’ਤੇ ਪਿੰਡ ਖਜੂਰਲਾ ਲਾਗੇ ਉਦੋਂ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਪਿੱਛੋਂ ਤੇਜ਼ ਰਫਤਾਰ ਆ ਰਹੀ ਟਿਓਟਾ ਕੁਆਲਿਸ ਗੱਡੀ ਨੇ ਸੜਕ ’ਤੇ ਸਕੂਟਰ ਸਵਾਰ ਨੂੰ ਆਪਣੀ ਚਪੇਟ ’ਚ ਲੈ ਲਿਆ। ਹਾਦਸੇ ’ਚ ਸਕੂਟਰ ਸਵਾਰ ਨੌਜਵਾਨ ਜਿਸ ਦੀ ਪਛਾਣ ਕਸ਼ਮੀਰੀ ਵਾਸੀ ਪਿੰਡ ਧੀਆਂ ਦੇ ਰੂਪ ਵਜੋਂ ਹੋਈ ਹੈ, ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ।ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਪੁਲਸ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਟਿਓਟਾ ਕੁਆਲਿਸ ਗੱਡੀ ਨੂੰ ਮੌਕੇ ਤੋਂ ਕਬਜ਼ੇ ’ਚ ਲੈ ਲਿਆ ਹੈ।
ਸਿਹਤ ਵਿਭਾਗ ਨੇ ਸ਼ੱਕੀ ਮਰੀਜ਼ਾਂ ਦੇ ਲਏ 389 ਨਵੇਂ ਸੈਂਪਲ
NEXT STORY