ਚੰਡੀਗੜ੍ਹ (ਸੁਸ਼ੀਲ) : ਚੋਰੀ ਅਤੇ ਚੈੱਕ ਬਾਊਂਸ ਦੇ ਮਾਮਲਿਆਂ 'ਚ ਫ਼ਰਾਰ 7 ਭਗੌੜੇ ਵਿਅਕਤੀਆਂ ਨੂੰ ਪੀ. ਓ. ਐਂਡ ਸੰਮਨ ਸਟਾਫ਼ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮਨ ਵਾਸੀ ਰਾਜੀਵ ਕਾਲੋਨੀ ਪੰਚਕੂਲਾ, ਸੁਮਿਤ ਵਾਸੀ ਸੈਕਟਰ-52, ਅਮਰੀਕ ਸਿੰਘ, ਮਨਦੀਪ ਸਿੰਘ ਵਾਸੀ ਫਤਿਹਗੜ੍ਹ ਸਾਹਿਬ, ਦੀਪਕ ਵਾਸੀ ਕਰਨਾਲ ਅਤੇ ਭੀਮ ਸੇਨ ਭਾਰਤੀ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਪੀ. ਓ. ਸੈੱਲ ਦੀ ਟੀਮ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰੇਗੀ। ਪੀ. ਓ. ਐਂਡ ਸੰਮਨ ਸੈੱਲ ਤਿੰਨ ਮਹੀਨਿਆਂ ਵਿਚ ਕਰੀਬ 60 ਭਗੌੜਿਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਚੁੱਕੀ ਹੈ।
ਪੀ. ਓ. ਸੈੱਲ ਦੀ ਟੀਮ ਵੱਖ-ਵੱਖ ਰਾਜਾਂ ਤੋਂ ਭਗੌੜਿਆਂ ਨੂੰ ਫੜ੍ਹ ਕੇ ਲਿਆਉਂਦੀ ਹੈ। ਪੀ. ਓ. ਐਂਡ ਸੰਮਨ ਸੈੱਲ ਦੇ ਇੰਚਾਰਜ ਇੰਸਪੈਕਟਰ ਸਿੰਘ ਨੇ ਪੁਲਸ ਟੀਮ ਦੇ ਨਾਲ ਅਸਲਾ ਐਕਟ ਦੇ ਮਾਮਲੇ ’ਚ ਭਗੌੜੇ ਹੋਏ ਅਮਨ ਵਾਸੀ ਰਾਜੀਵ ਕਾਲੋਨੀ, ਪੰਚਕੂਲਾ ਨੂੰ ਗ੍ਰਿਫ਼ਤਾਰ ਕੀਤਾ। ਉਸ ਖ਼ਿਲਾਫ਼ 2023 ਵਿਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੀ. ਓ. ਸੈੱਲ ਦੀ ਟੀਮ ਨੇ ਸੈਕਟਰ-52 ਦੇ ਰਹਿਣ ਵਾਲੇ ਸੁਮਿਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਚੋਰੀ ਦੇ ਇਕ ਮਾਮਲੇ ’ਚ ਫ਼ਰਾਰ ਸੀ। ਉਸ ਖ਼ਿਲਾਫ਼ 2018 ਵਿਚ ਚੋਰੀ ਦਾ ਕੇਸ ਦਰਜ ਹੋਇਆ ਸੀ। ਚੋਰੀ ਦੇ ਮਾਮਲੇ ਵਿਚ ਅਮਰੀਕ ਸਿੰਘ ਅਤੇ ਮਨਦੀਪ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਅਤੇ ਚੈੱਕ ਬਾਊਂਸ ਦੇ ਮਾਮਲੇ ਵਿਚ ਦੀਪਕ ਵਾਸੀ ਕਰਨਾਲ ਅਤੇ ਭੀਮ ਸੇਨ ਭਾਰਤੀ ਵਾਸੀ ਜ਼ੀਰਕਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ।
UK ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਨਾਲ 25 ਲੱਖ ਦੀ ਠੱਗੀ, 3 ਇਮੀਗ੍ਰੇਸ਼ਨ ਏਜੰਟਾਂ ਸਣੇ 8 ’ਤੇ FIR ਦਰਜ
NEXT STORY