ਸ੍ਰੀ ਕੀਰਤਪੁਰ ਸਾਹਿਬ (ਚੋਵੇਸ਼ ਲਟਾਵਾ, ਬਾਲੀ)-ਚੰਗਰ ਇਲਾਕੇ ਦੇ ਪਿੰਡ ਦੇਹਣੀ ਵਿਖੇ ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਕੌਮੀ ਮਾਰਗ 'ਤੇ ਸੜਕ ਕਿਨਾਰੇ ਖੜ੍ਹੇ ਇਕ 10 ਟਾਇਰੀ ਟਰੱਕ ਟਰਾਲੇ ਦੇ ਟਾਇਰਾਂ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਉਕਤ ਟਰਾਲੇ ਅਤੇ ਉਸ ਉਪਰ ਲੋਡ ਕੀਤਾ ਗਿਆ ਹਾਈਡਰਾ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਟਰੱਕ ਟਰਾਲਾ ਅਤੇ ਹਾਈਡਰਾ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਟਰੱਕ ਟਰਾਲਾ ਨੰਬਰ ਐੱਚ. ਪੀ. 72 ਸੀ 3852 ਦੇ ਡਰਾਈਵਰ ਕੁਲਦੀਪ ਕੁਮਾਰ ਪੁੱਤਰ ਪ੍ਰੇਮ ਨਾਥ ਪਿੰਡ ਅਗਰਬਲੀਆ ਥਾਣਾ ਕਟੜਾ ਜ਼ਿਲ੍ਹਾ ਰਿਆਸੀ ਨੇ ਦੱਸਿਆ ਕਿ ਉਹ ਗਰਗ ਐਂਡ ਗਰਗ ਕੰਪਨੀ ਦਾ ਟਰਾਲਾ ਚਲਾਉਂਦਾ ਹੈ। ਉਹ ਆਪਣੇ ਟਰਾਲੇ ਉਪਰ ਮਨਾਲੀ (ਹਿ.ਪ੍ਰ) ਨਜ਼ਦੀਕ ਪੈਂਦੇ ਚੀਕਾ ਨਾਮ ਦੇ ਸਥਾਨ ਤੋਂ ਗਰਗ ਐਂਡ ਗਰਗ ਕੰਪਨੀ ਦਾ ਹੀ ਹਾਈਡਰਾ ਲੋਡ ਕਰਕੇ ਭਰਤਗੜ੍ਹ ਨੂੰ ਆ ਰਿਹਾ ਸੀ।
ਇਹ ਵੀ ਪੜ੍ਹੋ- ਮਨੀਕਰਨ ਸਾਹਿਬ ਤੋਂ ਪਰਤੇ ਗੁਰਦਾਸਪੁਰ ਦੇ ਪਰਿਵਾਰ ਦੀ ਬਦਲੀ ਕਿਸਮਤ, ਰਾਤੋਂ-ਰਾਤ ਬਣਿਆ ਕਰੋੜਪਤੀ
ਉਹ ਅੱਜ ਤੜਕੇ ਕਰੀਬ 4 ਵਜੇ ਪਿੰਡ ਦੇਹਣੀ ਲਾਗੇ ਆਪਣਾ ਟਰਾਲਾ ਸੜਕ ਕਿਨਾਰੇ ਖੜ੍ਹਾ ਕਰਕੇ ਟਰਾਲੇ ਦੇ ਕੈਬਿਨ ਅੰਦਰ ਹੀ ਸੌਂ ਗਿਆ ਤਾਂ ਕੁਝ ਦੇਰ ਬਾਅਦ ਉਸ ਨੂੰ ਰਾਹਗੀਰ, ਟਰੱਕ ਡਰਾਈਵਰਾਂ ਨੇ ਉਠਾਇਆ ਅਤੇ ਦੱਸਿਆ ਕਿ ਤੇਰੇ ਟਰਾਲੇ ਦੇ ਪਿਛਲੇ ਟਾਇਰਾਂ ਨੂੰ ਅੱਗ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵਾਰ ਵਾਰ ਫੋਨ ਕਰਨ ਤੋਂ ਬਾਅਦ ਵੀ ਉਕਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਾਦਸੇ ਤੋਂ ਕਰੀਬ ਡੇਢ ਘੰਟਾ ਬਾਅਦ ਪਹੁੰਚੀਆਂ। ਇੰਨੇ ਸਮੇਂ ਵਿਚ ਟਰਾਲਾ ਅਤੇ ਉਸ ਉਪਰ ਲੋਡ ਕੀਤੀ ਹਾਈਡਰਾ ਮਸ਼ੀਨ ਸੜ ਕੇ ਸੁਆਹ ਹੋ ਚੁੱਕੇ ਸਨ।
ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਇਸ ਮੌਕੇ ਨਾਲ ਲੱਗਦੇ ਪਿੰਡ ਮੋੜਾ ਦੇ ਸਾਬਕਾ ਪੰਚ ਹਰਿਬੰਸ ਸਿੰਘ ਨੇ ਕਿਹਾ ਕਿ ਇਸ ਮਾਰਗ 'ਤੇ ਅਜਿਹੇ ਹਾਦਸੇ ਕਈ ਵਾਰ ਵਾਪਰ ਚੁੱਕੇ ਹਨ, ਇਸ ਦੌਰਾਨ ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਗੱਡੀਆਂ ਰੋਪੜ ਅਤੇ ਨੰਗਲ ਤੋਂ ਆਉਂਦੀਆਂ ਹਨ ਪਰ ਜਦੋਂ ਤੱਕ ਇਹ ਗੱਡੀਆਂ ਮੌਕੇ ਉਪਰ ਪਹੁੰਚਦੀਆਂ ਹਨ ਉਦੋਂ ਤੱਕ ਕਾਫ਼ੀ ਦੇਰ ਹੋ ਜਾਂਦੀ ਹੈ। ਇਲਾਕੇ ਦੇ ਲੋਕਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਫਾਇਰ ਬ੍ਰਿਗੇਡ ਸਟੇਸ਼ਨ ਬਣਾਉਣ ਅਤੇ ਉਥੇ ਅੱਗ ਬੁਝਾਊ ਗੱਡੀ ਖੜ੍ਹੀ ਕਰਨੀ ਦੀ ਮੰਗ ਕਰ ਚੁੱਕੇ ਹਨ ਪਰ ਹਾਲੇ ਤੱਕ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਉਨ੍ਹਾਂ ਕਿਹਾ ਕਿ ਜੇ ਮੌਕੇ 'ਤੇ ਫਾਇਰ ਬ੍ਰਿਗੇਡ ਗੱਡੀ ਪਹੁੰਚ ਜਾਂਦੀ ਤਾਂ ਸ਼ਾਇਦ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚ ਜਾਂਦਾ।
ਇਹ ਵੀ ਪੜ੍ਹੋ- ਵੈਸ਼ਨੋ ਦੇਵੀ ਤੋਂ ਘਰ ਪਰਤ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਲੁਧਿਆਣਾ ਨਾਰਥ ਦੇ MLA ਮਦਨ ਲਾਲ ਬੱਗਾ ਨਾਲ ਖ਼ਾਸ ਗੱਲਬਾਤ, ਕਿਹਾ-ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾ ਕੇ ਰਹਾਂਗੇ
NEXT STORY