ਜਲੰਧਰ (ਧਵਨ): ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ‘ਆਪ’ ਸੰਗਰੂਰ ਸੀਟ ਭਾਵੇਂ ਹਾਰ ਗਈ ਹੈ ਪਰ ਇਹ ਬਾਕੀ ਸਾਰੀਆਂ ਪਾਰਟੀਆਂ ਦੇ ਮੁਕਾਬਲੇ ਬਹੁਤ ਅੱਗੇ ਹੈ। ਬਾਕੀ ਸਾਰੀਆਂ ਪਾਰਟੀਆਂ ਦੀਆਂ ਤਾਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਅਕਾਲੀ ਦਲ ਨੂੰ 6 ਫ਼ੀਸਦੀ, ਭਾਜਪਾ ਨੂੰ 9 ਫ਼ੀਸਦੀ ਅਤੇ ਕਾਂਗਰਸ ਨੂੰ11 ਫ਼ੀਸਦੀ ਅਤੇ ਆਮ ਆਦਮੀ ਪਾਰਟੀ ਨੂੰ 34 ਫ਼ੀਸਦੀ ਵੋਟਾਂ ਮਿਲੀਆਂ ਹਨ। ‘ਆਪ’ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਹਿੱਤ ’ਚ ਵੱਡੇ ਫ਼ੈਸਲੇ ਲਏ ਜਾਣਗੇ। ਪਿਛਲੀਆਂ ਲੋਕ ਸਭਾ ਚੋਣਾਂ ’ਚ 72 ਫ਼ੀਸਦੀ ਵੋਟਾਂ ਪਈਆਂ ਸਨ।
ਇਹ ਵੀ ਪੜ੍ਹੋ : ਪੰਜਾਬ ਦਾ ਬਜਟ : ਸਿੱਖਿਆ ਤੇ ਸਿਹਤ ਖੇਤਰਾਂ ’ਤੇ ਰਕਮ ’ਚ ਭਾਰੀ ਵਾਧੇ ਦੀ ਸੰਭਾਵਨਾ
ਕੰਗ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਦਾ ਬਹੁਤ ਬੁਰਾ ਹਾਲ ਹੈ। ਇਸ ਵਾਰ ਵੀ ‘ਆਪ’ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ ਅਤੇ ‘ਆਪ’ ਨੂੰ ਕਰੀਬ 35 ਫ਼ੀਸਦੀ ਵੋਟਾਂ ਮਿਲੀਆਂ। ਉਨ੍ਹਾਂ ਕਿਹਾ ਕਿ ਇਹ ਸਰਕਾਰ ਲਈ ਕੋਈ ਫ਼ਤਵਾ ਨਹੀਂ ਕਿਉਂਕਿ ਸਰਕਾਰ ਨੇ ਹੁਣੇ ਹੀ ਕੰਮ ਕਰਨਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਪੰਜਾਬ ’ਚ ਟੋਪੀ ਤੋਂ ਕੇਸਰੀ ਪੱਗ ’ਚ ਹੋਈ ਤਬਦੀਲ
ਕੰਗ ਨੇ ਕਿਹਾ ਕਿ ਅਕਾਲੀ, ਕਾਂਗਰਸ, ਭਾਜਪਾ ਸਭ ਦੀਆਂ ਜ਼ਮਾਨਤ ਜ਼ਬਤ ਹੋ ਗਈਆਂ ਹਨ।
ਪਾਰਟੀ ’ਤੇ ਉਮੀਦਵਾਰ |
ਵੋਟਾਂ ਪਈਆਂ |
ਅਕਾਲੀ ਦਲ (ਅ) ਸਿਮਰਨਜੀਤ ਸਿੰਘ ਮਾਨ |
253154 |
‘ਆਪ’ ਗੁਰਮੇਲ ਸਿੰਘ |
247332 |
ਕਾਂਗਰਸ ਦਲਵੀਰ ਸਿੰਘ ਗੋਲਡੀ |
79668 |
ਭਾਜਪਾ ਕੇਵਲ ਸਿੰਘ ਢਿੱਲੋਂ |
66298 |
ਅਕਾਲੀ ਦਲ (ਬ) ਕਮਲਦੀਪ ਕੋਰ ਰਾਜੋਆਣਾ |
44428 |
ਵੋਟਾਂ ਰੱਦ ਹੋਈਆਂ |
343 |
ਨੋਟਾ |
2471 |
ਆਬਕਾਰੀ ਨੀਤੀ: ਗਰੁੱਪ ਫ਼ੀਸ ’ਚ 1.50 ਕਰੋੜ ਦੀ ਬੱਚਤ, ਘੱਟ ਬਿਨੈਕਾਰਾਂ ਕਾਰਨ ‘ਮੁਕਾਬਲਾ’ ਖ਼ਤਮ
NEXT STORY