ਸ਼ਾਮ ਚੁਰਾਸੀ (ਦੀਪਕ )- ਥਾਣਾ ਬੁੱਲੋਵਾਲ ਅਧੀਨ ਪੈਂਦੀ ਸ਼ਾਮ ਚੁਰਾਸੀ ਪੁਲਿਸ ਚੌਂਕੀ ਵਲੋਂ 42 ਨਸ਼ੀਲੀਆਂ ਗੋਲ਼ੀਆਂ ਸਮੇਤ 1 ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਚੌਕੀਂ ਸ਼ਾਮ ਚੁਰਾਸੀ ਤੋ ਪਿੰਡ ਪੰਡੋਰੀ ਫੰਗੂੜੇ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਅੱਡਾ ਤਲਵੰਡੀ ਅਰਾਈਆਂ ਪੁੱਜੀ ਤਾਂ ਸਾਹਮਣੇ ਬਣੇ ਬੱਸ ਅੱਡਾ ਦੀ ਸ਼ੈਡ 'ਚ ਇਕ ਮੋਨਾ ਵਿਅਕਤੀ ਬੈਠਾ ਵਿਖਾਈ ਦਿੱਤਾ, ਜਿਸ ਨੇ ਪੁਲਸ ਪਾਰਟੀ ਨੂੰ ਵੇਖ ਕੇ ਆਪਣੀ ਪਹਿਨੀ ਹੋਈ ਜੀਨ ਦੀ ਪੈਂਟ ਦੀ ਸੱਜੀ ਜੇਬ ਵਿੱਚੋ ਇਕ ਵਜ਼ਨਦਾਰ ਮੋਮੀ ਲਿਫ਼ਾਫ਼ਾ ਰੰਗ ਕਾਲਾ ਬੱਸ ਸਟੈਂਡ ਤੇ ਵਿੱਚ ਬਣੀ ਸੈਲਫ ਦੇ ਥੱਲੇ ਸੁੱਟ ਕੇ ਮੋਕਾ ਤੋ ਖਿਸਕਣ ਲੱਗਾ। ਮੌਕੇ ਉਤੇ ਐੱਸ. ਆਈ. ਕੁਲਵਿੰਦਰ ਸਿੰਘ ਨੇ ਸ਼ੱਕ ਦੇ ਬਿਨਾਹ ਅਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ। ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਜਸਪ੍ਰੀਤ ਸਿੰਘ ਉਰਫ਼ ਨੋਨੂੰ ਪੁੱਤਰ ਦਲਵਿੰਦਰ ਸਿੰਘ ਵਾਸੀ ਤਲਵੰਡੀ ਅਰਾਈਆਂ ਥਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਜਿਸ ਵੱਲੋਂ ਸੁੱਟੇ ਮੋਮੀ ਲਿਫ਼ਾਫ਼ੇ ਨੂੰ ਖੋਲ੍ਹ ਕੇ ਚੈੱਕ ਕਰਨ 'ਤੇ ਉਸ ਵਿੱਚੋਂ 42 ਖੁੱਲ੍ਹੀਆਂ ਨਸ਼ੀਲੀਆਂ ਗੋਲ਼ੀਆਂ ਰੰਗ ਚਿੱਟਾ ਬਿਨਾਂ ਮਾਰਕਾ ਬਰਾਮਦ ਹੋਈਆਂ। ਜਿਸ 'ਤੇ ਮੁਕੱਦਮਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਬਠਿੰਡਾ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 9 ਅਗਸਤ ਤੱਕ ਸਖ਼ਤ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ ਦੇ ਇਸ ਇਲਾਕੇ 'ਚ ਬਾਈਕ ਸਵਾਰਾਂ ਨੇ ਘਰ ਤੇ ਬੁਟੀਕ 'ਤੇ ਕੀਤਾ ਹਮਲਾ
NEXT STORY