ਜਲੰਧਰ (ਸਲਵਾਨ)— ਕੋਹਰੇ ਕਾਰਨ ਆਦਮਪੁਰ ਤੋਂ ਮੁੰਬਈ ਸਪਾਈਸ ਜੈੱਟ ਫਲਾਈਟ ਸ਼ਨੀਵਾਰ ਨੂੰ ਰੱਦ ਰਹੀ। ਉਥੇ ਹੀ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਲਈ ਦੋਆਬਾ ਇਲਾਕੇ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 45 ਮਿੰਟ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਰਾਜਧਾਨੀ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ 30 ਮਿੰਟ ਦੇਰੀ ਨਾਲ ਚੱਲੀ।
ਇਹ ਵੀ ਪੜ੍ਹੋ : ਜਲੰਧਰ ਦੇ ਅਮਨ ਨਗਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਲਲਕਾਰੇ ਮਾਰ ਭੰਨੇ ਗੱਡੀਆਂ ਦੇ ਸ਼ੀਸ਼ੇ
ਫਲਾਈਟ ਦੇ ਚੱਲਣ ਦਾ ਸਮਾਂ ਦੁਪਹਿਰ 2 ਵੱਜ ਕੇ 40 ਮਿੰਟ ’ਤੇ ਹੈ ਅਤੇ ਆਦਮਪੁਰ ਏਅਰਪੋਰਟ ’ਤੇ ਦੁਪਹਿਰ 3 ਵੱਜ ਕੇ 45 ਮਿੰਟ ’ਤੇ ਪਹੁੰਚਦੀ ਹੈ। ਸ਼ਨੀਵਾਰ ਨੂੰ ਰਾਜਧਾਨੀ ਦਿੱਲੀ ਤੋਂ ਆਦਮਪੁਰ ਏਅਰਪੋਰਟ ਲਈ ਸਪਾਈਸ ਜੈੱਟ ਫਲਾਈਟ ਦੁਪਹਿਰ 3 ਵੱਜ ਕੇ 10 ਮਿੰਟ ’ਤੇ ਉੱਡੀ ਅਤੇ ਉਹ ਦੁਪਹਿਰ 4 ਵੱਜ ਕੇ 3 ਮਿੰਟ ’ਤੇ ਆਦਮਪੁਰ ਪਹੁੰਚੀ। ਆਦਮਪੁਰ ਏਅਰਪੋਰਟ ਤੋਂ ਦਿੱਲੀ ਏਅਰਪੋਰਟ ਲਈ ਸਪਾਈਸ ਜੈੱਟ ਫਲਾਈਟ 45 ਮਿੰਟ ਦੀ ਦੇਰੀ ਨਾਲ ਸ਼ਾਮ 4 ਵੱਜ ਕੇ 51 ਮਿੰਟ ’ਤੇ ਚੱਲੀ ਅਤੇ ਉਹ ਸ਼ਾਮ 5 ਵੱਜ ਕੇ 46 ਮਿੰਟ ’ਤੇ ਦਿੱਲੀ ਪਹੁੰਚੀ।
ਇਹ ਵੀ ਪੜ੍ਹੋ : ਸ਼ਹੀਦ ਊਧਮ ਸਿੰਘ ਨੂੰ ਬਣਦਾ ਅਸਲ ਸਨਮਾਨ ਦੇਣਾ ਭੁੱਲਿਆ ਜਲੰਧਰ ਨਗਰ ਨਿਗਮ, ਜਾਣੋ ਕਿਵੇਂ
ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਦੁਪਹਿਰ 4 ਵੱਜ ਕੇ 5 ਮਿੰਟ ’ਤੇ ਚੱਲਦੀ ਹੈ ਅਤੇ ਦਿੱਲੀ ਸ਼ਾਮ 5 ਵੱਜ ਕੇ 20 ਮਿੰਟ ’ਤੇ ਪਹੁੰਚਦੀ ਹੈ।ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਮਾਇਆਨਗਰੀ ਮੁੰਬਈ ਦੀ ਫਲਾਈਟ ਦੇ ਭਵਿੱਖ ’ਤੇ ਸੰਕਟ ਦੇ ਬੱਦਲ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਪਾਸੇ ਕੋਹਰੇ ਦੀ ਮਾਰ ਅਤੇ ਦੂਜੇ ਪਾਸੇ ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਫਲਾਈਟ ’ਚ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ 29 ਦਸੰਬਰ ਮੰਗਲਵਾਰ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦੁੱਖ ਭਰੀ ਖ਼ਬਰ: ਦਿੱਲੀ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਿਸਾਨਾਂ ਨੇ ਹੰਸਰਾਜ ਹੰਸ ਤੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦੇ ਘਰਾਂ ਦਾ ਕੀਤਾ ਘਿਰਾਓ
NEXT STORY