ਲੋਹੀਆਂ ਖ਼ਾਸ (ਮਨਜੀਤ)- ਸਥਾਨਕ ਥਾਣੇ ਦੇ ਪਿੱਛੇ ਰੇਲਵੇ ਲਾਈਨ ਕੋਲ ਇੱਕ ਪਲਾਟ ਵਿੱਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ। ਲਾਸ਼ ਮਿਲਣ ਦੀ ਖ਼ਬਰ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਮੌਕੇ 'ਤੇ ਸੈਂਕੜੇ ਲੋਕ ਪਹੁੰਚ ਗਏ। ਜਿਨ੍ਹਾਂ ਦੀ ਜ਼ੁਬਾਨ 'ਤੇ ਇਕੋ ਹੀ ਸ਼ਬਦ ਸੀ ਕਿ ਡੁਮਾਣੇ ਵਿਕਦੀ ਨਜ਼ਾਇਜ਼ ਜਹਿਰੀਲੀ ਸ਼ਰਾਬ ਨੇ ਇਕ ਹੋਰ ਨੌਜਵਾਨ ਨਿਗਲ ਲਿਆ। ਮੌਕੇ 'ਤੇ ਥਾਣਾ ਮੁਖੀ ਦੀ ਡਿਊਟੀ ਨਿਭਾਅ ਰਹੇ ਐੱਸ. ਆਈ. ਸੁਰਿੰਦਰ ਸਿੰਘ ਤੇ ਏ. ਐੱਸ. ਆਈ. ਅਵਤਾਰ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਜਿੰਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਰਾਜ ਕੁਮਾਰ ਉਰਫ਼ ਗੋਰਾ ਪੁੱਤਰ ਵੇਦ ਪ੍ਰਕਾਸ਼ ਵਾਸੀ ਵਾੜਾ ਜੋਧ ਸਿੰਘ ਹਾਲ ਵਾਸੀ ਲੋਹੀਆਂ ਵਜੋਂ ਹੋਈ। ਮ੍ਰਿਤਕ ਦੀ ਮਾਸੀ ਦੇ ਪੁੱਤ ਭਰਾ ਸੁਰਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਦੂਜੇ ਪਾਸੇ ਨਜ਼ਾਇਜ਼ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਥਾਣੇ ਮੁਹਰੇ ਧਰਨਾ ਲਾ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਜਦਕਿ ਥਾਣਾ ਮੁਖੀ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜੇ ਸਿੱਧੂ ਦੇਸ਼ਧ੍ਰੋਹੀ ਸੀ ਤਾਂ ਕੈਪਟਨ ਨੂੰ CM ਰਹਿੰਦਿਆਂ ਕਰਨਾ ਚਾਹੀਦਾ ਸੀ ਅੰਦਰ : ਬਿੱਟੂ (ਵੀਡੀਓ)
NEXT STORY