ਜਲੰਧਰ (ਜਤਿੰਦਰ,ਭਾਰਦਵਾਜ) : ਐਡੀਸ਼ਨਲ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਵਲੋਂ ਲੜਾਈ ਝਗੜਾ ਕਰਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿਚ ਮਨੂੰ ਕਪੂਰ ਉਰਫ ਪੁੱਤਰ ਰਮੇਸ਼ ਕਪੂਰ, ਸੰਨੀ ਚੋਹਾਨ ਪੁੱਤਰ ਅਜੈ ਚੋਹਾਨ, ਨੰਨੂ ਕਪੂਰ ਪੁੱਤਰ ਰਮੇਸ਼ ਕਪੂਰ, ਦਿਆਲ ਸ਼ਰਮਾ ਪੁੱਤਰ ਸੁਭਾਸ਼ ਚੰਦਰ, ਰਾਕੇਸ਼ ਕਪੂਰ ਪੁੱਤਰ ਹਰੀ ਉਮ ਕਪੂਰ, ਸ਼ਿਵਮ ਅਰੋੜਾ ਪੁੱਤਰ ਕ੍ਰਿਸ਼ਨ ਲਾਲ ਸਾਰੇ ਵਾਸੀ ਖਿੰਗਰਾ ਗੇਟ ਢੰਨ ਮੁਹੱਲਾ ਅਤੇ ਦਰਸ਼ਨ ਕਪੂਰ ਪੁੱਤਰ ਸ਼ੰਕਰ ਦਾਸ ਵਾਸੀ ਛੋਟਾ ਅਲੀ ਮੁਹੱਲਾ ਜਲੰਧਰ ਨੂੰ ਦੋਸ਼ ਸਾਬਤ ਨਾ ਹੋਣ 'ਤੇ ਵਕੀਲ ਨਵਤੇਜ ਸਿੰਘ ਮਿਨਹਾਸ ਅਤੇ ਵਕੀਲ ਵੀਕੇ ਸਰੀਨ ਦੀ ਬਹਿਸ ਨਾਲ ਸਹਿਮਤ ਹੁੰਦਿਆਂ ਹੋਇਆਂ ਬਰੀ ਕਰ ਦੇਣ ਦਾ ਹੁਕਮ ਸੁਣਾਇਆ ਹੈ।
ਇਸ ਮਾਮਲੇ ਵਿਚ 22 ਜੂਨ 2017 ਨੂੰ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਸ ਨੇ ਸ਼ਿਕਾਇਤਕਰਤਾ ਨਵਨੀਸ਼ ਸਹਿਗਲ ਵਾਸੀ ਖਿੰਗਰਾ ਗੇਟ ਢੰਨ ਮੁਹੱਲਾ ਦੇ ਬਿਆਨਾਂ 'ਤੇ ਜਿਸ ਵਿਚ ਉਸਨੇ ਦੱਸਿਆ ਕਿ ਉਹ ਤੇ ਉਸਦਾ ਭਰਾ ਹਰੀਸ਼ ਸਹਿਗਲ ਆਪਣੇ ਕੱਪੜੇ ਦੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਸੀ ਕਿ ਰਾਹ ਵਿਚ ਉਹ ਅਤੇ ਉਸਦੇ ਭਰਾ ਨੇ ਐਕਟਿਵਾ ਸਕੂਟਰ ਇਕ ਦੁੱਧ ਦੀ ਦੁਕਾਨ ਦੇ ਕੋਲ ਰੋਕਿਆ ਅਤੇ ਉਹ ਆਪ ਦੁੱਧ ਲੈਣ ਦੁਕਾਨ ਵਿਚ ਚਲਾ ਗਿਆ। ਇਸ ਦੌਰਾਨ ਬਾਹਰ ਆ ਕੇ ਵੇਖਿਆ ਤਾਂ ਮੇਰੇ ਭਰਾ ਨੂੰ ਉਕਤ ਦੋਸ਼ੀ ਤੇਜ਼ਧਾਰਾਂ ਹਥਿਆਰਾਂ ਨਾਲ ਹਮਲਾ ਕਰ ਰਹੇ ਸੀ ਜਦੋਂ ਮੈਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਉਪਰ ਵੀ ਹਮਲਾ ਕਰ ਦਿੱਤਾ ਜਿਸ ਵਿਚ ਅਸੀਂ ਦੋਵੇਂ ਭਰਾ ਬੁਰੀ ਤਰਾਂ ਜ਼ਖਮੀ ਹੋ ਗਏ। ਅਸੀਂ ਜਦੋਂ ਰੌਲਾ ਪਾਇਆ ਤਾਂ ਉਕਤ ਸਾਰੇ ਵਿਅਕਤੀ ਉੱਥੋਂ ਤੇਜ਼ਧਾਰ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿਚ ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਵਿਰੁੱਧ ਧਾਰਾ 323,324,325,307,34 ਆਈ ਪੀ ਸੀ ਦੇ ਉਕਤ 7 ਵਿਆਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਜਲੰਧਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੀ ਮੌਤ, ਦੂਰ ਤੱਕ ਘੜੀਸਦੀ ਲੈ ਗਈ ਥਾਰ ਗੱਡੀ
NEXT STORY