ਹਰਿਆਣਾ (ਰੱਤੀ)- ਕਸਬਾ ਹਰਿਆਣਾ ਵਿਖੇ ਇਕ 12 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਉਸ ਸਮੇਂ ਨਾਕਾਮ ਹੋਈ ਜਦੋਂ ਕਸਬਾ ਹਰਿਆਣਾ ਦੇ ਇਕ ਬੱਚੇ ਨੂੰ 2 ਮੋਟਰਸਾਈਕਲ ਸਵਾਰਾਂ ਵੱਲੋਂ ਅਗਵਾ ਕਰਣ ਲਈ ਉਸ ਨੂੰ ਫੜਿਆ ਗਿਆ ਅਤੇ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬੱਚੇ ਵੱਲੋਂ ਰੌਲਾ ਪਾ ਦੇਣ ਅਤੇ ਆਪਣਾ ਹੱਥ ਛਡਵਾ ਕੇ ਆਪਣੇ ਘਰ ਵੱਲ ਭੱਜ ਜਾਣ ਤੇ ਉਜ ਅਗਵਾ ਹੋਣ ਤੋਂ ਬੱਚ ਗਿਆ।
ਪੁਲਸ ਨੂੰ ਉਕਤ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਿਤਾ ਸਨਜੀਤ ਪੁੱਤਰ ਸ਼੍ਰੀਲਾਲ ਤਾਂਤੀ ਹਾਲ ਵਾਸੀ ਕਮੇਟੀ ਬਾਜ਼ਾਰ ਹਰਿਆਣਾ ਨੇ ਦੱਸਿਆ ਕਿ ਉਹ ਕਸਬਾ ਹਰਿਆਣਾ ਵਿਖੇ ਸ਼ਿੰਗਾਰਾ ਆਟਾ ਚੱਕੀ 'ਤੇ ਕੱਮ ਕਰਦਾ ਹੈ ਅਤੇ ਉਕਤ ਚੱਕੀ ਦੇ ਸਾਹਮਣੇ ਹੀ ਉਸ ਦੀ ਰਿਹਾਇਸ਼ ਵੀ ਹੈ। ਮਿਤੀ 20 ਸਤੰਬਰ ਨੂੰ ਰਾਤ ਕਰੀਬ 9 ਕੁ ਬਜੇ ਉਸ ਦਾ 12 ਸਾਲ ਦਾ ਲੜਕਾ ਸਤਿਅਮ ਘਰੋਂ ਬਾਹਰ ਕੁਝ ਸਾਮਾਨ ਲੈਣ ਲਈ ਨਿਕਲਿਆ ਤਾਂ ਉਸੇ ਸਮੇਂ 2 ਮੋਟਰਸਾਈਕਲ ਸਵਾਰਾਂ ਵੱਲੋਂ ਉਸ ਦੇ ਲੜਕੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਲੜਕਾ ਰੌਲਾ ਪਾ ਕੇ ਉਨ੍ਹਾਂ ਤੋਂ ਹੱਥ ਛੁੜਾ ਕੇ ਘਰ ਭੱਜ ਗਿਆ।
ਇਹ ਵੀ ਪੜ੍ਹੋ- ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
ਅਗਵਾ ਕਰਨ ਵਾਲੇ ਵਿਅਕਤੀ ਸੀ. ਸੀ. ਟੀ. ਵੀ. ਵਿਚ ਵੀ ਕੈਦ ਹੋ ਗਏ। ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਣ 'ਤੇ ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਹੈ। ਕਸਬੇ ਵਿਚ ਹੋਈ ਬੱਚੇ ਨੂੰ ਅਗਵਾ ਕਰਨ ਦੀ ਇਸ ਨਾਕਾਮ ਕੋਸ਼ਿਸ਼ ਵਿਚ ਬੱਚਾ ਤਾਂ ਵਾਲ-ਵਾਲ ਬੱਚ ਗਿਆ ਪਰ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਖ਼ੁਦ ਨੂੰ ਅਸੁਰਖਿਤ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਨਵਾਂਸ਼ਹਿਰ 'ਚ 1 ਅਕਤੂਬਰ ਤੋਂ 15 ਨਵੰਬਰ ਤੱਕ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 6 ਤੋਂ ਸਵੇਰੇ 10 ਵਜੇ ਤੱਕ ...
NEXT STORY