ਜਲੰਧਰ (ਵਰੁਣ)- ਦਿੱਲੀ ਤੋਂ ਆਈਸ ਡਰੱਗ ਖ਼ਰੀਦ ਕੇ ਜਲੰਧਰ ’ਚ ਵੇਚਣ ਲਈ ਆਟੋ ਚਾਲਕ ਅਤੇ ਡਿਲਿਵਰੀ ਬੁਆਏ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਸੀ. ਆਈ. ਏ. ਸਟਾਫ਼ ਇਕ ਨੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਤੋਂ ਮਿਲੇ ਲਿਫ਼ਾਫ਼ਿਆਂ ’ਚੋਂ 110 ਗ੍ਰਾਮ ਆਈਸ ਮਿਲੀ ਹੈ, ਜਿਸ ਦੀ ਕੀਮਤ ਲੱਖਾਂ ’ਚ ਹੈ। ਗ੍ਰਿਫ਼ਤਾਰ ਆਟੋ ਚਾਲਕ ਵਿਰੁੱਧ ਪਹਿਲਾਂ ਤੋਂ ਹੀ 9 ਕੇਸ ਨਸ਼ੇ ਦੇ ਦਰਜ ਹਨ, ਜਦਕਿ ਉਸ ਵਿਰੁੱਧ 110 ਦਾ ਕਲੰਦਰਾ ਵੀ ਤਿਆਰ ਕੀਤਾ ਗਿਆ ਸੀ।
ਸੀ. ਆਈ. ਏ. ਸਟਾਫ਼ ਇਕ ਦੇ ਇੰਸ. ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਇਨਪੁਟ ਮਿਲੇ ਸਨ ਕਿ ਕੁਝ ਸਮੇਂ ਪਹਿਲਾਂ ਹੀ ਜੇਲ੍ਹ ਤੋਂ ਆਇਆ ਵਿਅਕਤੀ ਆਪਣੇ ਸਾਥੀ ਸਮੇਤ ਦਿੱਲੀ ਤੋਂ ਆਈਸ ਖ਼ਰੀਦ ਕੇ ਜਲੰਧਰ ਆਇਆ ਹੈ ਅਤੇ ਹੁਣ ਉਸ ਨੂੰ ਵੇਚਣ ਲਈ ਗਾਹਕ ਲੱਭ ਰਿਹਾ ਹੈ। ਇੰਸ. ਹਰਿੰਦਰ ਸਿੰਘ ਨੇ ਆਪਣੀ ਟੀਮ ਨਾਲ ਪੁਲ ਨਗਰ ਬਾਬਾ ਬੁੱਢਾ ਜੀ ਨਗਰ ਚੌਂਕ ’ਤੇ ਟ੍ਰੈਪ ਲਾ ਲਿਆ, ਜਿਵੇਂ ਕਪੂਰਥਲਾ ਰੋਡ ਸਾਈਡ ਤੋਂ 2 ਨੌਜਵਾਨ ਪੈਦਲ ਆਉਂਦੇ ਵਿਖਾਈ ਦਿੱਤੇ ਤਾਂ ਪੁਲਸ ਦਾ ਟ੍ਰੈਪ ਲਾ ਕੇ ਉਹ ਭੱਜਣ ਲੱਗੇ ਪਰ ਸੀ. ਆਈ. ਏ. ਸਟਾਫ਼ ਨੇ ਦੋਵਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਪਰਾਲੀ ਨੂੰ ਸਾੜਨ ਤੋਂ ਰੋਕਣ ਆਏ ਅਧਿਕਾਰੀ ਕੋਲੋਂ ਹੀ ਕਿਸਾਨਾਂ ਨੇ ਲਗਵਾ ਦਿੱਤੀ ਅੱਗ, DC ਨੇ ਦਿੱਤੀ ਚਿਤਾਵਨੀ
ਪੁਲਸ ਨੇ ਤਲਾਸ਼ੀ ਲੈਣ ’ਤੇ ਦੋਸ਼ੀਆਂ ਕੋਲੋਂ 110 ਗ੍ਰਾਮ ਆਈਸ ਬਰਾਮਦ ਕੀਤੀ। ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਸੁਦੇਸ਼ ਉਰਫ਼ ਸ਼ੇਖੂ ਪੁੱਤਰ ਕਿਸ਼ਨ ਲਾਲ ਨਿਵਾਸੀ ਨਿਊ ਰਸੀਲਾ ਨਗਰ ਅਤੇ ਹਰਵਿੰਦਰ ਸਿੰਘ ਉਰਫ਼ ਸਵਾਮੀ ਪੁੱਤਰ ਇਕਬਾਲ ਸਿੰਘ ਨਿਵਾਸੀ ਪੱਕਾ ਬਾਗ ਵਜੋਂ ਹੋਈ ਹੈ। ਜਾਂਚ ’ਚ ਪਤਾ ਲੱਗਾ ਕਿ ਸ਼ੇਖੂ ਪਹਿਲੇ ਜਿਊਲਰ ਕੋਲ ਕਰਦਾ ਸੀ ਪਰ ਨਸ਼ੇ ਦੀ ਆਦਤ ਲੱਗਣ ਨਾਲ ਕੰਮ ਛੱਡ ਕੇ ਉਹ ਆਟੋ ਚਲਾਉਣ ਲੱਗਾ ਅਤੇ ਨਸ਼ੇ ਦਾ ਆਦੀ ਵੀ ਹੋ ਗਿਆ। ਨਸ਼ੇ ਦੀ ਸਪਲਾਈ ਲਈ ਉਹ ਨਸ਼ਾ ਵੇਚਣ ਵੀ ਲੱਗ ਗਿਆ ਸੀ। ਕੁਝ ਸਮੇਂ ਪਹਿਲਾਂ ਹੀ ਉਹ ਜੇਲ ਤੋਂ ਆਇਆ ਸੀ ਅਤੇ ਜੇਲ੍ਹ ਤੋਂ ਬਣੇ ਲਿੰਕ ਨਾਲ ਉਸ ਨੇ ਦਿੱਲੀ ਦੇ ਦਵਾਰਕਾ ਇਲਾਕੇ ਤੋਂ ਆਈਸ ਖ਼ਰੀਦੀ ਸੀ। ਸਵਾਮੀ ਨਾਮ ਦਾ ਦੋਸ਼ੀ ਵੀ ਪ੍ਰਾਈਵੇਟ ਕੰਪਨੀ ’ਚ ਡਿਲਿਵਰੀ ਬੁਆਏ ਦਾ ਕੰਮ ਕਰਦਾ ਹੈ। ਉਹ ਵੀ ਨਸ਼ੇ ਦਾ ਆਦੀ ਹੈ, ਜਿਸ ਵਿਰੁੱਧ ਨਸ਼ੇ ਦੇ 3 ਕੇਸ ਦਰਜ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜ
ਵਪਾਰੀ ਦੀ ਜੇਬ ’ਚੋਂ 2 ਔਰਤਾਂ ਨੇ ਕੱਢੇ 3500 ਰੁਪਏ, ਮਾਮਲਾ ਦਰਜ
NEXT STORY