ਜਲੰਧਰ— ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ 'ਚ ਜ਼ਿਲੇ ਦੇ 42 ਨਿੱਜੀ ਹਸਪਤਾਲਾਂ ਨੂੰ ਜੋੜਿਆ ਗਿਆ ਹੈ। ਇਸ ਯੋਜਨਾ ਤਹਿਤ ਮੁਨਾਫਾ ਘੱਟ ਹੋਣ ਕਰਕੇ ਹੁਣ ਕਈ ਨਿੱਜੀ ਹਸਪਤਾਲ ਮਰੀਜ਼ਾਂ ਦੇ ਇਲਾਜ ਤੋਂ ਪਿੱਛੇ ਹਟਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਯੋਜਨਾ ਮੁਤਾਬਕ ਇਲਾਜ ਲਈ ਜੋ ਰੇਟ ਤੈਅ ਕੀਤੇ ਗਏ ਹਨ, ਉਹ ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਕਾਂ ਨੂੰ ਰਾਸ ਨਹੀਂ ਆ ਰਹੇ। ਦੂਜੇ ਪਾਸੇ ਵਿਭਾਗ ਦਾ ਕਹਿਣਾ ਹੈ ਕਿ ਯੋਜਨਾ ਨਾਲ ਜੁੜਨ ਤੋਂ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਨੇ ਜਦੋਂ ਐੱਮ. ਓ. ਯੂ. ਸਾਈਨ ਕੀਤਾ ਸੀ ਤਾਂ ਉਦੋਂ ਉਨ੍ਹਾਂ ਨੂੰ ਇਲਾਜ ਦੇ ਰੇਟ ਬਾਰੇ ਲਿਖਤੀ 'ਚ ਦੱਸ ਦਿੱਤਾ ਗਿਆ ਸੀ। ਇਸ ਨੂੰ ਦੇਖ ਕੇ ਨਿੱਜੀ ਹਸਪਤਾਲਾਂ ਇੰਪੇਨਲਮੈਂਟ ਦੀ ਮਨਜ਼ੂਰੀ ਦਿੱਤੀ ਗਈ ਸੀ।
ਯੋਜਨਾ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲਾ ਡਿਪਟੀ ਮੈਡੀਕਲ ਕਮਿਸ਼ਨਰ ਦੇ ਦਫਤਰ 'ਚ 79 ਪ੍ਰਾਈਵੇਟ ਹਸਪਤਾਲਾਂ ਨੇ ਅਪਲਾਈ ਕੀਤਾ ਸੀ। 55 ਦਿਨ ਬਾਅਦ ਵਿਭਾਗ ਵੱਲੋਂ 45 ਪ੍ਰਾਈਵੇਟ ਹਸਪਤਾਲਾਂ ਨੂੰ ਜੋੜਿਆ ਗਿਆ। ਕਈ ਹਸਪਤਾਲਾਂ ਨੇ ਹੁਣ ਆਪਣਾ ਨਾਂ ਵਾਪਸ ਲੈਣਾ ਸ਼ੁਰੂ ਕਰ ਦਿੱਤਾ ਹੈ। ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਯੋਜਨਾ 'ਚ ਜੋ ਸਰਕਾਰ ਵੱਲੋਂ ਰੇਟ ਫਿਕਸ ਕੀਤੇ ਗਏ ਹਨ, ਉਹ ਬਹੁਤ ਘੱਟ ਹਨ। ਮਰੀਜ਼ ਜਦੋਂ ਹਸਪਤਾਲ 'ਚ ਦਾਖਲ ਹੁੰਦਾ ਹੈ ਤਾਂ ਉਸ ਦੀ ਡਿਮਾਂਡ ਸਿਹਤ ਨੂੰ ਲੈਕੇ ਕਿਤੇ ਜ਼ਿਆਦਾ ਹੁੰਦੀ ਹੈ। ਇਸ ਨੂੰ ਇਨ੍ਹਾਂ ਰੇਟਾਂ 'ਚ ਪੂਰਾ ਨਹੀਂ ਕੀਤਾ ਜਾ ਸਕਦਾ।
ਦੱਸਣਯੋਗ ਹੈ ਕਿ ਆਯੁਸ਼ਮਾਨ ਯੋਜਨਾ ਤਹਿਤ 1364 ਬੀਮਾਰੀਆਂ ਦਾ ਇਲਾਜ ਹੁੰਦਾ ਹੈ। 124 ਦੇ ਇਲਾਜ ਲਈ ਮਰੀਜ਼ ਨੂੰ ਪਹਿਲਾਂ ਸਰਕਾਰੀ ਹਸਪਤਾਲਾਂ 'ਚੋਂ ਰੈਫਰ ਹੋਣਾ ਹੋਵੇਗਾ। ਸਰਕਾਰੀ ਡਾਕਟਰ ਆਪਣੀ ਮਰਜ਼ੀ ਨਾਲ ਰੈਫਰ ਕਰਨਗੇ। ਜਦੋਂ ਵਿਭਾਗ ਪੰਜਾਬ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਐੱਮ. ਓ. ਯੂ. ਸਾਈਨ ਕਰਵਾਇਆ ਸੀ ਤਾਂ ਉਦੋਂ ਨਿੱਜੀ ਹਸਪਤਾਲਾਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਮੇਜਰ ਸਰਜਰੀ ਅਤੇ ਬੀਮਾਰੀਆਂ ਦਾ ਇਲਾਜ ਸਰਕਾਰੀ ਹਸਪਤਾਲ ਤੋਂ ਰੈਫਰ ਹੋਣ 'ਤੇ ਹੋਵੇਗਾ। ਇਸ ਦੇ ਇਲਾਵਾ ਜੋ ਹਸਪਤਾਲ ਐੱਨ .ਏ. ਬੀ. ਐੱਚ. ਤੋਂ ਮਾਨਤਾ ਪ੍ਰਾਪਤ ਹਨ, ਉਨ੍ਹਾਂ ਨੂੰ ਵੱਖ ਤੋਂ ਰੇਟ ਦਿੱਤੇ ਗਏ ਹਨ। ਯੋਜਨਾ ਸ਼ੁਰੂ ਹੋਣ 'ਤੇ ਸਿਹਤ ਵਿਭਾਗ ਨੇ ਆਯੁਸ਼ਮਾਨ ਯੋਜਨਾ ਦੇ ਪ੍ਰਚਾਰ ਲਈ ਕਿਹਾ ਸੀ ਕਿ ਯੋਜਨਾ ਦੇ ਲਾਭਪਾਤਰੀ ਸਲਾਨਾ 5 ਲੱਖ ਤੱਕ ਦਾ ਇਲਾਜ ਕਰਵਾ ਸਕਦੇ ਹਨ। ਇਹ ਨਹੀਂ ਪਤਾ ਕਿ ਸਰਕਾਰੀ ਹਸਪਤਾਲ ਤੋਂ ਰੈਫਰ ਹੋਣਾ ਪਵੇਗਾ। ਦਿਹਾਤੀ ਦੇ ਲਾਭਪਾਤਰੀਆਂ ਨੂੰ ਸਿਵਲ 'ਚੋਂ ਰੈਫਰ ਹੋਣਾ ਪੈਂਦਾ ਹੈ। ਮਰੀਜ਼ਾਂ ਨੂੰ ਰੈਫਰ ਹੋਣ ਦੀ ਪ੍ਰਕਿਰਿਆ ਦਾ ਪਤਾ ਨਾ ਹੋਣ ਦੇ ਚਲਦਿਆਂ ਉਹ ਸਿੱਧੇ ਆਪਣੀ ਮਰਜ਼ੀ ਦੇ ਪ੍ਰਾਈਵੇਟ ਹਸਪਤਾਲਾਂ 'ਚ ਚਲੇ ਜਾਂਦੇ ਹਨ, ਉਥੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਤੋਂ ਮਨਾ ਕਰ ਰਹੇ ਹਨ।
ਭੈਣ-ਭਰਾ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਕਾਲੀਆ ਕਾਲੋਨੀ ਦੇ ਲੋਕਾਂ ਤੋਂ ਠੱਗੇ 70 ਲੱਖ
NEXT STORY