ਹੁਸ਼ਿਆਰਪੁਰ, (ਘੁੰਮਣ)- ਬੀ. ਐੱਸ. ਐੱਨ. ਐੱਲ. ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਰਕਾਰ ਅਤੇ ਬੀ. ਐੱਸ. ਐੱਨ. ਐੱਲ. ਮੈਨੇਜਮੈਂਟ ਵੱਲੋਂ ਆਪਣੇ ਗਾਹਕਾਂ ਨੂੰ 4-ਜੀ ਸੇਵਾ ਉਪਲੱਬਧ ਨਾ ਕਰਵਾਉਣ ਤੇ ਹੋਰ ਮੰਗਾਂ ਲਈ ਅੱਜ ਰੇਲਵੇ ਮੰਡੀ ਸਥਿਤ ਸੰਚਾਰ ਭਵਨ ਵਿਖੇ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਅਤੇ ਨਾਅਰੇਬਾਜ਼ੀ ਕੀਤੀ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਕ ਨਿੱਜੀ ਕੰਪਨੀਆਂ ਬੀ. ਐੱਸ. ਐੱਨ. ਐੱਲ. ਦੇ ਹੀ ਅਧਿਕਾਰਤ ਟਾਵਰਾਂ ਦੀ ਵਰਤੋਂ ਕਰ ਕੇ ਆਪਣੇ ਗਾਹਕਾਂ ਨੂੰ ਹਾਈ ਸਪੀਡ 4-ਜੀ ਸਹੂਲਤ ਦੇ ਰਹੀਆਂ ਹਨ, ਜਦਕਿ ਅਸੀਂ ਅਜੇ ਵੀ 3-ਜੀ ਸੇਵਾ ’ਚ ਅਟਕੇ ਹੋਏ ਹਾਂ। ਉਨ੍ਹਾਂ ਕਿਹਾ ਕਿ ਜੇਕਰ ਬੀ. ਐੱਸ. ਐੱਨ. ਐੱਲ. ਆਪਣੇ ਗਾਹਕਾਂ ਨੂੰ 4-ਜੀ ਸਪੈਕਟ੍ਰਮ ਸਹੂਲਤ ਦੇਵੇ ਤਾਂ ਜਿਥੇ ਬੀ. ਐੱਸ. ਐੱਨ. ਐੱਲ. ਸਮਾਜ ਦੇ ਸਾਰੇ ਵਰਗਾਂ ਵਿਚ ਪਹੁੰਚ ਜਾਵੇਗਾ, ਉਥੇ ਹੀ ਮੁਨਾਫਾ ਵੀ ਕਾਫੀ ਵਧੇਗਾ। ਉਨ੍ਹਾਂ ਮੰਗ ਕੀਤੀ ਕਿ 4-ਜੀ ਸਪੈਕਟ੍ਰਮ ਦਾ ਕੰਮ ਵੀ ਬੀ. ਐੱਸ. ਐੱਨ. ਐੱਲ. ਨੂੰ ਹੀ ਅਲਾਟ ਕੀਤਾ ਜਾਵੇ ਤਾਂ ਜੋ ਉਹ ਆਪਣੇ ਗਾਹਕਾਂ ਨੂੰ ਬਿਹਤਰੀਨ ਡਾਟਾ ਮੁਹੱਈਆ ਕਰਵਾ ਸਕਣ।
ਇਸ ਮੌਕੇ ਯੂਨੀਅਨ ਤੇ ਐਸੋਸੀਏਸ਼ਨ ਦੇ ਆਗੂਆਂ ਬਲਵੀਰ ਸਿੰਘ, ਅਮਰਜੀਤ ਸਿੰਘ, ਪ੍ਰਦੀਪ ਕੁਮਾਰ, ਸੁਰਜੀਤ ਰਾਏ, ਹੰਸ ਰਾਜ, ਵਿਜੇ ਕੁਮਾਰ, ਬਲਰਾਜ ਕਮਲ, ਸ਼ਾਮ ਸਿੰਘ, ਸਰਬਜੀਤ ਭਾਰਜ, ਰਾਕੇਸ਼ ਕੁਮਾਰ, ਅਮਿਤ ਗੁਪਤਾ, ਬਲਜੀਤ ਸਿੰਘ, ਕਮਲੇਸ਼, ਮਹਿੰਦਰ ਕੌਰ ਆਦਿ ਨੇ ਕਿਹਾ ਕਿ ਬੀ. ਐੱਸ. ਐੱਨ. ਐੱਲ. ਮੈਨੇਜਮੈਂਟ ਉਨ੍ਹਾਂ ਦੇ ਹਿੱਤਾਂ ਨਾਲ ਖਿਲਵਾਡ਼ ਕਰ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਨ. ਐੱਲ. ਜੋ ਪਹਿਲਾਂ ਘਾਟੇ ਵਿਚ ਜਾ ਰਹੀ ਸੀ, ਕਰਮਚਾਰੀਆਂ ਦੀ ਬਦੌਲਤ ਹੀ ਹੁਣ ਲਗਾਤਾਰ ਮੁਨਾਫੇ ਵੱਲ ਵਧ ਰਹੀ ਹੈ।
ਫੌਗ ਨਹੀਂ, ਆਸਮਾਨ ’ਚ ਵਧ ਰਹੀ ਐ ਧੂਡ਼ ਦੀ ਮਾਤਰਾ
NEXT STORY