ਟਾਂਡਾ ਉੜਮੁੜ (ਪਰਮਜੀਤ ਮੋਮੀ) : ਬਾਬਾ ਵਿਸ਼ਵਕਰਮਾ ਸਭਾ ਟਾਂਡਾ ਵੱਲੋਂ ਬਾਬਾ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਬਾਬਾ ਵਿਸ਼ਵਕਰਮਾ ਸਭਾ ਵੱਲੋਂ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਸਭਾ, ਭਾਈ ਲਾਲੋ ਸਾਹਿਤ ਸੁਸਾਇਟੀ ਅਤੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ਾਲ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਸੰਤ ਬਾਬਾ ਤੇਜਾ ਸਿੰਘ ਜੀ ਡੇਰਾ ਗੁਰੂਸਰ ਖੁੱਡਾ ਵਾਲੇ, ਗਿਆਨੀ ਅਮਰਜੀਤ ਸਿੰਘ ਮੂਨਕਾਂ ਵਾਲੇ, ਭਾਈ ਸੁਖਜਿੰਦਰ ਸਿੰਘ ਨੰਗਲ ਖੂੰਗਾ ਵਾਲੇ, ਭਾਈ ਹਰਭਜਨ ਸਿੰਘ ਸੋਤਲੇ ਵਾਲੇ ਅਤੇ ਹੋਰਨਾਂ ਰਾਗੀ, ਢਾਡੀ ਪ੍ਰਚਾਰਕ ਸਿੰਘਾਂ ਨੇ ਸਮੂਹ ਸੰਗਤ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਦੇ ਹੋਏ ਸੱਚੀ-ਸੁੱਚੀ ਕਿਰਤ ਕਰਨ ਦਾ ਸੁਨੇਹਾ ਦਿੱਤਾ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਅਰਵਿੰਦਰ ਸਿੰਘ ਰਸੂਲਪੁਰ, ਮਨਜੀਤ ਸਿੰਘ ਦਸੂਹਾ, ਲਖਵਿੰਦਰ ਸਿੰਘ ਲੱਖੀ, ਚੇਅਰਮੈਨ ਹਰਮੀਤ ਸਿੰਘ ਔਲਖ, ਦੀਪਕ ਬਹਿਲ ਪ੍ਰਧਾਨ ਰੋਟਰੀ ਕਲੱਬ ਟਾਂਡਾ ਨੇ ਸਮੂਹ ਸੰਗਤ ਨੂੰ ਬਾਬਾ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਵੱਲੋਂ ਦਿੱਤੇ ਗਏ ਕਿਰਤ ਕਰਨ ਦੇ ਸੰਦੇਸ਼ ਨੂੰ ਅਪਨਾਉਣ ਲਈ ਕਿਹਾ।
ਇਹ ਖ਼ਬਰ ਵੀ ਪੜ੍ਹੋ - ਦਾਜ ਲਈ ਵਿਆਹੁਤਾ ਨੂੰ ਤੰਗ ਕਰਨ 'ਤੇ ਉਸ ਦੇ ਪਤੀ ਤੇ ਸੱਸ ਖ਼ਿਲਾਫ਼ ਮਾਮਲਾ ਦਰਜ
ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹੁੰਚੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭਾਈ ਲਾਲੋ ਸਹਿਤ ਸਭਾ ਦੇ ਪ੍ਰਧਾਨ ਮਾਸਟਰ ਵਿਸਾਖਾ ਸਿੰਘ, ਸਿੱਖ ਆਰਗੇਨਾਈਜੇਸ਼ਨ ਟਾਂਡਾ ਜ਼ੋਨ ਦੇ ਪ੍ਰਧਾਨ ਜੋਗਿੰਦਰ ਸਿੰਘ ਸੀਹਰਾ, ਚੇਅਰਮੈਨ ਗੁਰਬਖ਼ਸ਼ ਸਿੰਘ ਧੀਰ ਫੀਲਡ, ਸੁਖਜਿੰਦਰ ਸਿੰਘ ਸੋਢੀ ਸੀਹਰਾ, ਮਨਦੀਪ ਸਿੰਘ ਪੱਪੂ ਸ਼ਹਿਰਾ, ਕਰਨੈਲ ਸਿੰਘ ਮਾਲਵਾ ਆਦਿ ਮੌਜੂਦ ਸਨ।
ਦੀਵਾਲੀ ਵਾਲੀ ਰਾਤ ਜਲੰਧਰ ’ਚ ਵੱਡੀ ਵਾਰਦਾਤ, ਦਰਜਨ ਤੋਂ ਵੱਧ ਨੌਜਵਾਨਾਂ ਨੇ ਲੁੱਟਿਆ ਠੇਕਾ
NEXT STORY