Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 28, 2026

    7:08:30 PM

  • akali dal waris punjab de  organizational structure  party

    ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸਮੂਹ ਜ਼ਿਲ੍ਹਾ...

  • inspector raid ludhiana

    ਲੁਧਿਆਣਾ 'ਚ ਰੇਡ ਦੌਰਾਨ ਵੱਡੀ ਕਾਰਵਾਈ, ਇੰਸਪੈਕਟਰ...

  • highway police force

    ਲੁਧਿਆਣਾ-ਬਠਿੰਡਾ ਹਾਈਵੇ ’ਤੇ ਪੁਲਸ ਨੇ ਲਾਈਆਂ ਭਾਰੀ...

  • duster vehicle young man tarn taran

    ਪੰਜਾਬ 'ਚ ਇਕ ਹੋਰ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਪੰਜਾਬ ਨਾਲ ਅੱਜ ਵੀ ਕਿਸਾਨ ਅੰਦੋਲਨ ਵਾਲੀ ਖੁੰਦਕ ਰੱਖਦੇ ਹਨ ਪੀ. ਐੱਮ. ਮੋਦੀ : ਹਰਪਾਲ ਚੀਮਾ

PUNJAB News Punjabi(ਪੰਜਾਬ)

ਪੰਜਾਬ ਨਾਲ ਅੱਜ ਵੀ ਕਿਸਾਨ ਅੰਦੋਲਨ ਵਾਲੀ ਖੁੰਦਕ ਰੱਖਦੇ ਹਨ ਪੀ. ਐੱਮ. ਮੋਦੀ : ਹਰਪਾਲ ਚੀਮਾ

  • Edited By Anmol Tagra,
  • Updated: 19 Sep, 2025 10:42 AM
Jalandhar
harpal cheema interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਰਮਨਦੀਪ ਸਿੰਘ ਸੋਢੀ)- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਾੜਾ ਰਵੱਈਆ ਵਰਤ ਰਹੀ ਹੈ। ਉਨ੍ਹਾਂ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹੜ੍ਹ ਪੀੜਤਾਂ ਲਈ ਦਿੱਤੀ ਗਈ ਮਦਦ ਨਾਕਾਫੀ ਹੈ। ਚੀਮਾ ਦਾ ਕਹਿਣਾ ਕਿ ਇਹ ਸਭ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਨਾਲ ਅੱਜ ਵੀ ਕਿਸਾਨ ਅੰਦੋਲਨ ਵਾਲੀ ਖੁੰਦਕ ਰੱਖਦੇ ਹਨ। ਸੂਬੇ ਦੀ ਮਾਲੀ ਹਾਲਤ ’ਤੇ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਤਿੰਨ ਸਾਲਾਂ ਦਾ ਰੈਵੇਨਿਊ ਪਿਛਲੀ ਸਰਕਾਰ ਦੇ ਪੰਜ ਸਾਲਾਂ ਦੇ ਰੈਵੇਨਿਊ ਨਾਲੋਂ ਵੀ ਵੱਧ ਹੋ ਗਿਆ ਹੈ। ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਆਰਥਿਕ ਸਥਿਤੀ, ਕੇਂਦਰ ਦੇ ਪੰਜਾਬ ਪ੍ਰਤੀ ਰਵੱਈਏ, ਹੜ੍ਹਾਂ ਦੀ ਮਾਰ ਤੋਂ ਮੁੜ-ਵਸੇਬੇ ਤਕ ਦੀ ਯੋਜਨਾਬੰਦੀ ਵਰਗੇ ਮੁੱਦਿਆਂ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਪੇਸ਼ ਹੈ ਪੂਰੀ ਗੱਲਬਾਤ...

ਮਾਲੀ ਤੌਰ ’ਤੇ ਪੰਜਾਬ ਦੀ ਮੌਜੂਦਾ ਸਥਿਤੀ ਕੀ ਹੈ?

-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਕਮਾਈ ਕਾਂਗਰਸ ਰਾਜ ਦੇ 5 ਸਾਲਾਂ ਦੀ ਆਮਦਨ ’ਤੇ ਭਾਰੂ ਹੈ। ਕਾਂਗਰਸ ਨੇ 5 ਸਾਲਾਂ ਵਿਚ ਆਬਕਾਰੀ ਤੋਂ 27 ਹਜ਼ਾਰ ਕਰੋੜ ਕਮਾਇਆ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਿੰਨ ਸਾਲਾਂ ਵਿਚ ਹੀ 30 ਹਜ਼ਾਰ ਕਰੋੜ ਕਮਾ ਲਿਆ। ਇਸੇ ਤਰ੍ਹਾਂ ਕਾਂਗਰਸ ਨੇ ਜੀ. ਐੱਸ. ਟੀ. ਤੋਂ 60 ਹਜ਼ਾਰ ਕਰੋੜ ਕਮਾਇਆ ਸੀ ਤੇ ਅਸੀਂ ਹੁਣ ਤੱਕ 70 ਹਜ਼ਾਰ ਕਰੋੜ ਕਮਾ ਚੁੱਕੇ ਹਾਂ।

ਕਾਂਗਰਸ ਰਾਜ ਵੇਲੇ ਸਟੈਂਪ ਤੇ ਰਜਿਸਟ੍ਰੇਸ਼ਨ ਤੋਂ 12 ਹਜ਼ਾਰ ਕਰੋੜ ਰੁਪਏ ਖਜ਼ਾਨੇ ਵਿਚ ਆਏ ਸੀ, ਸਾਡੀ ਸਰਕਾਰ ਵੇਲੇ 16 ਹਜ਼ਾਰ ਕਰੋੜ ਰੁਪਏ ਆ ਚੁੱਕੇ ਹਨ। ਇਸ ਤਰ੍ਹਾਂ ਉਨ੍ਹਾਂ ਦੇ 5 ਸਾਲਾਂ ਦੇ ਰਾਜ ਦੇ ਮੁਕਾਬਲੇ ਸਾਡਾ ਤਿੰਨ ਸਾਲਾਂ ਦਾ ਕਾਰਜਕਾਲ ਕਿਤੇ ਬਿਹਤਰ ਤੇ ਅਗਾਂਹਵਧੂ ਹੈ। ਨਵੇਂ ਐਸੇਟ ਬਣਾਉਣ ’ਤੇ ਹੋਏ ਖਰਚਿਆਂ ਦੇ ਮਾਮਲੇ ਵਿਚ ਵੀ ਕਾਂਗਰਸ ਨੇ 5 ਸਾਲਾਂ ਵਿਚ 19 ਹਜ਼ਾਰ ਕਰੋੜ ਖਰਚਿਆ ਸੀ, ਉਹ ਵੀ ਅਖੀਰਲੇ ਸਾਲ ਵਿਚ, ਜਦਕਿ ਅਸੀਂ 25 ਹਜ਼ਾਰ ਕਰੋੜ ਰੁਪਏ ਖਰਚ ਚੁੱਕੇ ਹਾਂ। ਇਸ ਤਰ੍ਹਾਂ ਅਸੀਂ ਉਨ੍ਹਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਅਸੀਂ ਪੰਜਾਬ ਦੀ ਅਰਥਵਿਵਸਥਾ ਨੂੰ ਸੁਧਾਰਨ ’ਚ ਲੱਗੇ ਹੋਏ ਹਾਂ।

2017 ਵਿਚ ਜੀ. ਐੱਸ. ਟੀ. ਲਾਗੂ ਹੋਇਆ ਸੀ। ਜੇ ਪੰਜਾਬ ‘ਵਨ ਨੇਸ਼ਨ ਵਨ ਟੈਕਸ’ ਤਹਿਤ ਜੀ. ਐੱਸ. ਟੀ. ਅਪਨਾਉਣ ਦੀ ਜਗ੍ਹਾ ਵੈਟ ਜਾਂ ਐਕਸਾਈਜ਼ ਲਾਗੂ ਰੱਖਦਾ ਤਾਂ ਹੁਣ ਤੱਕ 1 ਲੱਖ 11 ਹਜ਼ਾਰ ਕਰੋੜ ਰੁਪਏ ਖਜ਼ਾਨੇ ਵਿਚ ਵਾਧੂ ਆਉਣੇ ਸਨ। ਪਹਿਲੇ ਪੰਜ ਸਾਲ ਕੇਂਦਰ ਨੇ ਪੰਜਾਬ ਨੂੰ 61 ਹਜ਼ਾਰ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ। ਅੱਜ ਵੀ ਅਸੀਂ 50 ਹਜ਼ਾਰ ਕਰੋੜ ਰੁਪਏ ਦੇ ਘਾਟੇ ਵਿਚ ਚੱਲ ਰਹੇ ਹਾਂ। ਹੁਣ ਕੇਂਦਰ ਨੇ ਜੀ. ਐੱਸ. ਟੀ. ਦਰਾਂ ਘਟਾ ਦਿੱਤੀਆਂ ਹਨ, ਅਸੀਂ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਪਰ ਵੇਖਣਾ ਇਹ ਹੋਵੇਗਾ ਕਿ ਕੀ ਇਸ ਦਾ ਫ਼ਾਇਦਾ ਆਮ ਲੋਕਾਂ ਤਕ ਪਹੁੰਚੇਗਾ? ਜੀ. ਐੱਸ. ਟੀ. ਨੇ ਸੂਬਿਆਂ ਦੀ ਅਰਥਵਿਵਸਥਾ ਨੂੰ ਤੋੜਿਆ ਹੈ। ਸੂਬਿਆਂ ਨੇ ਕੇਂਦਰ ਨੂੰ ਕਿਹਾ ਸੀ ਕਿ ਸਾਨੂੰ ਅਜੇ ਵੀ ਮੁਆਵਜ਼ੇ ਦੀ ਲੋੜ ਹੈ ਪਰ ਕੇਂਦਰ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਮਹਾਰਾਸ਼ਟਰ ਤੇ ਹਿਮਾਚਲ ਪ੍ਰਦੇਸ਼ ਵਾਂਗ ਬਹੁਤ ਸਾਰੇ ਸੂਬਿਆਂ ਦੀ ਅਰਥਵਿਵਸਥਾ ਡਿੱਗ ਚੁੱਕੀ ਹੈ, ਜਦਕਿ ਪੰਜਾਬ ਅੱਜ ਵੀ ਆਪਣੇ ਪੈਰਾਂ ’ਤੇ ਖੜ੍ਹਾ ਹੈ।

ਕੀ ਪੰਜਾਬ ਦੀ ਸਥਿਤੀ ‘ਆਮਦਨੀ ਅਠੰਨੀ ਖਰਚਾ ਰੁਪਈਆ’ ਵਰਗੀ ਹੈ?

-ਅਜਿਹੀ ਗੱਲ ਨਹੀਂ ਹੈ। ਅਸੀਂ ਆਪਣੀ ਆਮਦਨ ਵਧਾ ਰਹੇ ਹਾਂ ਤੇ ਖਰਚੇ ਘਟਾ ਰਹੇ ਹਾਂ। ‘ਵਨ ਐੱਮ. ਐੱਲ. ਏ. ਵਨ ਪੈਨਸ਼ਨ’ ਦੇ ਫ਼ੈਸਲੇ ਨਾਲ ਸਾਲਾਨਾ 25-30 ਕਰੋੜ ਰੁਪਏ ਬਚ ਰਹੇ ਹਨ। ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਬੱਚਤਾਂ ਦੇ ਨਾਲ ਹੀ ਸਮੁੰਦਰ ਭਰਦਾ ਹੈ। ਪਹਿਲਾਂ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਿਆ ਸੀ ਕਿ ਸਰਕਾਰ ਦਾ ਖਜ਼ਾਨਾ ਖ਼ਾਲੀ ਹੈ ਤੇ ਨੌਕਰੀਆਂ ਨਹੀਂ ਹਨ, ਜਿਸ ਕਾਰਨ ਨੌਜਵਾਨ ਵਿਦੇਸ਼ ਜਾ ਰਹੇ ਸਨ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ 56 ਹਜ਼ਾਰ ਨੌਕਰੀਆਂ ਦੇ ਚੁੱਕੀ ਹੈ।       

ਪਹਿਲਾਂ ਕਾਲਜਾਂ ਵਿਚ ਦਾਖਲੇ ਘਟ ਗਏ ਸੀ, ਆਈਲੈਟਸ ਸੈਂਟਰਾਂ ਦੀ ਭਰਮਾਰ ਹੋ ਗਈ ਸੀ ਪਰ ਹੁਣ ਆਈਲੈਟਸ ਸੈਂਟਰ ਘੱਟ ਗਏ ਤੇ ਕਾਲਜਾਂ ਵਿਚ ਦਾਖ਼ਲੇ ਵਧ ਰਹੇ ਹਨ। ਅਕਾਲੀ-ਭਾਜਪਾ ਦੀ 10 ਸਾਲ ਦੀ ਸਰਕਾਰ ਵੇਲੇ ਸੂਬੇ ਵਿਚ ਨਸ਼ਿਆਂ ਦਾ ਹੜ੍ਹ ਆ ਗਿਆ ਤੇ 2017 ਤੋਂ 2022 ਤਕ ਕਾਂਗਰਸ ਨੇ ਕਿਹਾ ਕਿ ਖਜ਼ਾਨਾ ਖ਼ਾਲੀ ਹੈ, ਇਸ ਲਈ ਨੌਕਰੀਆਂ ਨਹੀਂ ਦੇ ਸਕਦੇ। ਅਸੀਂ ਦੁਬਾਰਾ ਨੌਜਵਾਨਾਂ ਵਿਚ ਭਰੋਸਾ ਭਰ ਦਿੱਤਾ ਹੈ। ਹੁਣ ਆਈਲੈਟਸ ਸੈਂਟਰਾਂ ਦੀ ਜਗ੍ਹਾ ਸਰਕਾਰੀ ਨੌਕਰੀਆਂ ਦੇ ਕੋਚਿੰਗ ਸੈਂਟਰ ਖੁੱਲ੍ਹਣ ਲੱਗ ਪਏ ਹਨ।

ਲੋਕ ਕਹਿੰਦੇ ਹਨ ਕਿ ਸਿਆਸਤਦਾਨਾਂ ਦੇ ਖਰਚੇ ਘਟਾਉਣੇ ਚਾਹੀਦੇ ਹਨ, ਕੀ ਕਹੋਗੇ?

-ਸਿਆਸਤਦਾਨਾਂ ਦੀ ਜ਼ਿਆਦਾ ਤਨਖ਼ਾਹ ਨਹੀਂ ਹੁੰਦੀ। ਵਿਧਾਇਕ ਦੀ ਤਨਖ਼ਾਹ 25 ਹਜ਼ਾਰ ਰੁਪਏ ਹੈ, ਜੋ ਭੱਤੇ ਆਦਿ ਮਿਲਾ ਕੇ 1 ਲੱਖ ਤੋਂ ਘੱਟ ਰਹਿੰਦੀ ਹੈ। ਮੰਤਰੀ ਤੇ ਸੰਸਦ ਮੈਂਬਰਾਂ ਦੀ ਤਨਖ਼ਾਹ 50-50 ਹਜ਼ਾਰ ਰੁਪਏ ਹੈ। ਹਿਮਾਚਲ ਤੇ ਤੇਲੰਗਾਨਾ ਵਰਗੇ ਸੂਬਿਆਂ ਵਿਚ ਸਿਆਸਤਦਾਨਾਂ ਦੀਆਂ ਤਨਖ਼ਾਹਾਂ ਪੰਜਾਬ ਦੇ ਮੁਕਾਬਲੇ ਕਿਤੇ ਵੱਧ ਹਨ।

ਵਿਰੋਧੀ ਕਹਿੰਦੇ ਹਨ ਕਿ ਤੁਸੀਂ ਕਰਜ਼ੇ ਨਾਲ ਮੁਫਤ ਦੀਆਂ ਰਿਉੜੀਆਂ ਵੰਡ ਰਹੇ ਹੋ?

-ਸਰਕਾਰ ਲੋਕਾਂ ਦੀ ਭਲਾਈ ਲਈ ਹੁੰਦੀ ਹੈ। ਜੇ ਸਰਕਾਰ ਦੇ ਖਜ਼ਾਨੇ ਵਿਚ ਪੈਸੇ ਇਕੱਠੇ ਹੋ ਰਹੇ ਹਨ ਤਾਂ ਲੋਕਾਂ ਨੂੰ ਸਹੂਲਤਾਂ ਦੇਣਾ ਸਾਡਾ ਪਹਿਲਾ ਫਰਜ਼ ਹੈ। ਕਾਂਗਰਸ ਰਾਜ ਵੇਲੇ ਤਿੰਨ ਸਾਲ ਲਾਕਡਾਊਨ ਲੱਗਿਆ ਰਿਹਾ ਤੇ ਖਰਚੇ ਜ਼ੀਰੋ ’ਤੇ ਆ ਗਏ ਸਨ ਪਰ ਉਸ ਸਮੇਂ ਵੀ ਪੰਜਾਬ ਸਿਰ 1 ਲੱਖ 5 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਚੜ੍ਹਿਆ। 60 ਹਜ਼ਾਰ ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਮੁਆਵਜ਼ਾ ਵੀ ਆਇਆ। ਅਸੀਂ ਤਾਂ ਆਪਣੇ ਪੈਰਾਂ ’ਤੇ ਖੜ੍ਹੇ ਹੋ ਰਹੇ ਹਾਂ। ਸਾਡੇ ਕੋਲ ਦਿਖਾਉਣ ਲਈ ਜਾਇਦਾਦਾਂ ਹਨ ਤਾਂ ਹੀ ਕੇਂਦਰ ਤੋਂ ਕਰਜ਼ਾ ਮਿਲ ਰਿਹਾ ਹੈ। ਪਿਛਲੀਆਂ ਸਰਕਾਰਾਂ ਦੇ ਵੇਲੇ ਦਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲ 9600 ਕਰੋੜ ਰੁਪਏ ਬਕਾਇਆ ਸੀ, ਉਸ ਦਾ ਭੁਗਤਾਨ ਅਸੀਂ ਕੀਤਾ ਹੈ। ਸਾਰੇ ਬੈਂਕਾਂ ਦੇ ਹਾਲਾਤ ਬਹੁਤ ਮਾੜੇ ਸੀ ਤੇ ਉਹ ਬੰਦ ਹੋਣ ਵਾਲੇ ਸਨ, ਅਸੀਂ ਹਾਲਾਤ ਨੂੰ ਸੁਧਾਰਿਆ ਹੈ। ਐੱਸ. ਸੀ./ਐੱਸ. ਟੀ. ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਪੈਸਾ ਰੁਕਿਆ ਪਿਆ ਸੀ। ਇਹ ਸਾਰੀਆਂ ਦੇਣਦਾਰੀਆਂ ਅਸੀਂ ਆਉਂਦੇ ਸਾਰ ਭੁਗਤਾਈਆਂ, ਤਾਂ ਹੀ ਪੰਜਾਬ ਦੀ ਅਰਥਵਿਵਸਥਾ ਪੈਰਾਂ ਸਿਰ ਹੈ ਤੇ ਲੋਕਾਂ ਦਾ ਸਰਕਾਰ ’ਚ ਵਿਸ਼ਵਾਸ ਵਧਿਆ ਹੈ।

ਤੁਹਾਨੂੰ ਹੜ੍ਹਾਂ ਵੇਲੇ ਪੰਚਾਇਤਾਂ ਤੋਂ ਪੈਸੇ ਵਾਪਸ ਕਿਉਂ ਮੰਗਵਾਉਣੇ ਪਏ?

-ਅਸੀਂ ਬਹੁਤ ਸਾਰੇ ਵਿਭਾਗਾਂ ਤੋਂ ਪੈਸੇ ਲਿਆ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ’ਤੇ ਲਗਾ ਰਹੇ ਹਾਂ ਤੇ ਨਾਲ ਹੀ ਉਨ੍ਹਾਂ ਨੂੰ ਵਾਪਸ ਵੀ ਕਰ ਦੇਵਾਂਗੇ। ਅਸੀਂ ਜਿੱਥੋਂ ਵੀ ਪੈਸੇ ਲੈ ਰਹੇ ਹਾਂ, ਨਾਲ ਹੀ ਵਾਪਸ ਵੀ ਕਰ ਰਹੇ ਹਾਂ। ਇਸ ਵੇਲੇ ਸਾਨੂੰ ਹੜ੍ਹ ਪੀੜਤਾਂ ਦੇ ਨਾਲ ਖੜ੍ਹਨ ਦੀ ਲੋੜ ਹੈ। ਅਸੀਂ ਜਿੱਥੋਂ-ਜਿੱਥੋਂ ਵੀ ਪੈਸਾ ਲਿਆ ਹੈ, ਅਗਲੇ 1-2 ਮਹੀਨਿਆਂ ਦੇ ਅੰਦਰ ਵਾਪਸ ਕਰ ਦੇਵਾਂਗੇ।

ਬਾਜਵਾ ਕਹਿੰਦੇ ਹਨ ਕਿ ਜਿੱਥੇ ਲੋਕਾਂ ਦੇ ਘਰ ਰੁੜ੍ਹ ਗਏ, ਉੱਥੇ ਸਰਕਾਰ ਵੀ ਰੁੜ੍ਹ ਗਈ ਹੈ?

-ਵਿਰੋਧੀਆਂ ਕੋਲ ਅਰਥਸ਼ਾਸਤਰ ਦੀ ਕੋਈ ਸਮਝ ਨਹੀਂ ਹੈ। ਉਹ ਸਿਰਫ਼ ਬਿਆਨ ਦਾਗਣ ਦੇ ਮਾਹਿਰ ਹਨ, ਇਸ ਤੋਂ ਸਿਵਾਏ ਉਨ੍ਹਾਂ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ। ਮੈਂ 4 ਬਜਟ ਪੇਸ਼ ਕਰ ਚੁੱਕਾ ਹਾਂ ਤੇ ਉਹ ਕਿਸੇ ਵੀ ਬਜਟ ’ਤੇ ਇਕ ਵੀ ਟਿੱਪਣੀ ਨਹੀਂ ਕਰ ਸਕੇ।

ਕੇਂਦਰ ਦੇ ਪੈਕੇਜ ਅਤੇ ਐੱਸ. ਡੀ. ਆਰ. ਐੱਫ਼. ਦਾ ਕੀ ਮਸਲਾ ਹੈ?

-ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਫ਼ਗਾਨਿਸਤਾਨ ’ਚ ਭੂਚਾਲ ਆਉਣ ’ਤੇ 2 ਘੰਟਿਆਂ ਵਿਚ ਹੀ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ। ਪੰਜਾਬ ਵਿਚ ਉਹ 30 ਦਿਨਾਂ ਬਾਅਦ ਆਏ ਤੇ 1600 ਕਰੋੜ ਰੁਪਏ ਦਾ ਪੈਕੇਜ ਐਲਾਨ ਕੇ ਗਏ, ਉਹ ਵੀ ਕਹਿੰਦੇ ਹੋਏ ਕਿ ਕੇਂਦਰ ਦੀਆਂ ਸਕੀਮਾਂ ਤਹਿਤ ਹੀ ਪੈਸੇ ਆਉਣਗੇ। ਇਹ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੈ। ਪੰਜਾਬ ਹਮੇਸ਼ਾ ਦੇਸ਼ ਨਾਲ ਖੜ੍ਹਿਆ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਨਾਲ ਇਨਸਾਫ਼ ਨਹੀਂ ਕਰ ਕੇ ਗਏ। ਉਹ 25-30 ਸਾਲ ਪੁਰਾਣੇ ਪੈਸਿਆਂ ਦੀ ਗੱਲ ਕਰੀ ਜਾ ਰਹੇ ਹਨ। ਐੱਸ. ਡੀ. ਆਰ. ਐੱਫ. ਐਕਟ 2010 ਵਿਚ ਆਇਆ ਸੀ। ਭਾਰਤੀ ਜਨਤਾ ਪਾਰਟੀ ਝੂਠ ਬੋਲਣ ਤੋਂ ਗੁਰੇਜ਼ ਕਰੇ। ਅਸੀਂ ਐੱਸ. ਡੀ. ਆਰ. ਐੱਫ਼. ਦਾ ਪੂਰਾ ਲੇਖਾ-ਜੋਖਾ ਜਨਤਕ ਕਰ ਚੁੱਕੇ ਹਾਂ। ਇੰਨੀ ਘੱਟ ਰਕਮ ਦੇ ਨਾਲ ਪੰਜਾਬ ਦਾ ਕੁਝ ਨਹੀਂ ਸੰਵਰ ਸਕਦਾ। ਪੰਜਾਬ ਬਹੁਤ ਵਾਰ ਡਿੱਗਿਆ ਤੇ ਬਹੁਤ ਵਾਰ ਉੱਠਿਆ ਹੈ, ਪੰਜਾਬੀ ਚੜ੍ਹਦੀ ਕਲਾ ਦੇ ਪ੍ਰਤੀਕ ਹਨ ਪਰ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨੇ ਪੰਜਾਬ ਨਾਲ ਨਿਆਂ ਨਹੀਂ ਕੀਤਾ, ਇਹ ਗੱਲ ਹਮੇਸ਼ਾ ਪੰਜਾਬੀਆਂ ਨੂੰ ਰੜਕਦੀ ਰਹੇਗੀ। ਉਨ੍ਹਾਂ ਦੇ ਮਨ ਵਿਚ ਅੱਜ ਵੀ ਕਿਸਾਨ ਅੰਦੋਲਨ ਕਰ ਕੇ ਪੰਜਾਬ ਪ੍ਰਤੀ ਖੁੰਦਕ ਹੈ।

ਜਾਖੜ ਕਹਿੰਦੇ ਹਨ ਕਿ ਤੁਸੀਂ ਕੇਂਦਰ ਤੋਂ ਪੈਸੇ ਮੰਗਦੇ ਹੀ ਨਹੀਂ?

-ਮੈਂ ਪੰਜਾਬ ਦਾ ਵਿੱਤ ਮੰਤਰੀ ਹੋਣ ਦੇ ਨਾਤੇ ਜੀ. ਐੱਸ. ਟੀ. ਕੌਂਸਲ ਤੇ ਪ੍ਰੀ-ਬਜਟ ਮੀਟਿੰਗਾਂ ਵਿਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਤੇ ਨਿਰਮਲਾ ਸੀਤਾਰਮਨ ਨੂੰ ਮਿਲ ਕੇ ਪੰਜਾਬ ਦੇ ਆਰ. ਡੀ. ਐੱਫ. ਦੇ ਪੈਸੇ ਜਾਰੀ ਕਰਨ ਦੀ ਮੰਗ ਕਰ ਚੁੱਕਾ ਹਾਂ। ਸਾਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ। ਪੰਜਾਬ ਨੂੰ 50 ਹਜ਼ਾਰ ਕਰੋੜ ਦਾ ਘਾਟਾ ਜੀ. ਐੱਸ. ਟੀ. ਤੋਂ ਪਿਆ, ਸਾਡੀਆਂ ਸੜਕਾਂ ਦੇ ਪੈਸੇ ਰੋਕ ਲਏ ਗਏ। ਭਾਜਪਾ ਹਰ ਸਮੇਂ ਕੋਈ ਨਾ ਕੋਈ ਤਰੀਕਾ ਲੱਭ ਕੇ ਪੰਜਾਬ ਦਾ ਪੈਸਾ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਪੰਜਾਬੀਆਂ ਨੂੰ ਪਤਾ ਹੈ ਕਿ ਭਾਜਪਾ ਪੰਜਾਬ ਨਾਲ ਨਫ਼ਰਤ ਕਰਦੀ ਹੈ। ਭਾਜਪਾ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਉਸ ਦੀ ਪੰਜਾਬ ਵਿਚ ਦਾਲ ਨਹੀਂ ਗਲੇਗੀ।

ਪਾਕਿਸਤਾਨ ਬਾਰੇ ਕੇਂਦਰ ਦੀ ਦੋਹਰੀ ਨੀਤੀ ਕਿਉਂ?

- ਮੈਂ ਪ੍ਰੀ-ਬਜਟ ਮੀਟਿੰਗ ਵਿਚ ਵੀ ਵਾਹਗਾ ਬਾਰਡਰ ਰਾਹੀਂ ਹੋਣ ਵਾਲਾ ਕਾਰੋਬਾਰ ਬੰਦ ਹੋਣ ਕਾਰਨ ਪੰਜਾਬ ਨੂੰ ਸਾਲਾਨਾ 4 ਹਜ਼ਾਰ ਕਰੋੜ ਰੁਪਏ ਘਾਟਾ ਪੈਣ ਦਾ ਮੁੱਦਾ ਚੁੱਕਿਆ ਸੀ। ਅਸੀਂ ਤਾਂ ਧਾਰਮਿਕ ਆਸਥਾ ਨਾਲ ਸ੍ਰੀ ਨਨਕਾਣਾ ਸਾਹਿਬ ਵਿਚ ਨਤਮਸਤਕ ਹੋਣਾ ਚਾਹੁੰਦੇ ਹਾਂ, ਉਸ ਤੋਂ ਸਾਨੂੰ ਰੋਕਿਆ ਜਾ ਰਿਹਾ ਹੈ। ਦਿਲਜੀਤ ਦੋਸਾਂਝ ਦੀ ਫ਼ਿਲਮ ਤਾਂ ਰੋਕ ਲਈ ਜਾਂਦੀ ਹੈ ਪਰ ਦੂਜੇ ਪਾਸੇ ਪਾਕਿਸਤਾਨ ਨਾਲ ਕ੍ਰਿਕਟ ਮੈਚ ਹੋ ਰਿਹਾ ਹੈ, ਤਾਂ ਜੋ ਗ੍ਰਹਿ ਮੰਤਰੀ ਦੇ ਪੁੱਤਰ ਦਾ ਵਪਾਰ ਵਧਾਇਆ ਜਾ ਸਕੇ। ਭਾਜਪਾ ਨੂੰ ਅਜਿਹੀ ਦੋਹਰੀ ਨੀਤੀ ਨਹੀਂ ਅਪਨਾਉਣੀ ਚਾਹੀਦੀ। ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੀ ਹੈ ਤੇ ਪੰਜਾਬ ਹਮੇਸ਼ਾ ਹੀ ਨਫ਼ਰਤ ਕਰਨ ਵਾਲੇ ਲੋਕਾਂ ਨੂੰ ਮੂੰਹ-ਤੋੜ ਜਵਾਬ ਦਿੰਦਾ ਹੈ।

ਹੜ੍ਹਾਂ ਤੋਂ ਬਾਅਦ ਲੋਕਾਂ ਦੇ ਮੁੜ-ਵਸੇਬੇ ਲਈ ਸਰਕਾਰ ਦੀ ਕੀ ਯੋਜਨਾਬੰਦੀ ਹੈ?

-ਪੰਜਾਬ ਸਰਕਾਰ ਹਰੇਕ ਹੜ੍ਹ ਪੀੜਤ ਦੀ ਬਾਂਹ ਫੜੇਗੀ। ਅਸੀਂ ‘ਰੰਗਲਾ ਪੰਜਾਬ ਸੁਸਾਇਟੀ’ ਵਿਚ ਦੇਸ਼-ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਸ ਪੈਸੇ ਨੂੰ ਲੋਕਾਂ ’ਤੇ ਖਰਚਿਆ ਜਾਵੇਗਾ ਤੇ ਉਸ ਦਾ ਪੂਰਾ ਹਿਸਾਬ ਉਨ੍ਹਾਂ ਨੂੰ ਦਿੱਤਾ ਜਾਵੇਗਾ। ਹੜ੍ਹਾਂ ਦੌਰਾਨ ਜਾਨਾਂ ਗੁਆਉਣ ਵਾਲੇ ਲੱਗਭਗ ਸਾਰੇ ਹੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਭੇਜ ਚੁੱਕੇ ਹਾਂ। ਰਾਹਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਬਹੁਤ ਸਾਰੇ ਇਲਾਕਿਆਂ ਵਿਚ ਗਿਰਦਾਵਰੀ ਹੋ ਰਹੀ ਹੈ। ਹੜ੍ਹਾਂ ਦਾ ਕਹਿਰ ਹਾਲੇ ਵੀ ਜਾਰੀ ਹੈ। ਲੋਕ ਪੰਜਾਬ ਸਰਕਾਰ ’ਤੇ ਭਰੋਸਾ ਰੱਖਣ, ਅਸੀਂ ਉਨ੍ਹਾਂ ਦੇ ਨਾਲ ਖੜ੍ਹਾਂਗੇ।

ਪੰਜਾਬ ਦਾ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਬਾਰੇ ਕੀ ਕਹੋਗੇ?

-ਸਿਆਸਤ ਵਿਚ ਚਰਚਾਵਾਂ ਚੱਲਦੀਆਂ ਹੀ ਰਹਿੰਦੀਆਂ ਹਨ। ਭਾਜਪਾ, ਕਾਂਗਰਸ ਤੇ ਅਕਾਲੀ ਦਲ ਅਜਿਹੀਆਂ ਅਫ਼ਵਾਹਾਂ ਫ਼ੈਲਾਉਂਦੇ ਹਨ, ਕਿਉਂਕਿ ਉਨ੍ਹਾਂ ਤੋਂ ਪੰਜਾਬ ਸਰਕਾਰ ਦਾ ਕੰਮ ਬਰਦਾਸ਼ਤ ਨਹੀਂ ਹੁੰਦਾ। ਇਹ ਸਾਰੀਆਂ ਚਰਚਾਵਾਂ ਝੂਠੀਆਂ ਹਨ। ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਤੇ ਕੰਮ ਤੋਂ ਸਿਵਾਏ ਕੋਈ ਸਿਆਸਤ ਨਹੀਂ ਕਰ ਰਹੇ। ਸਾਡੇ ਕੰਮਾਂ ਕਰ ਕੇ ਪੰਜਾਬ ਦੇ ਨੌਜਵਾਨਾਂ ਦਾ ਭਰੋਸਾ ‘ਆਪ’ ਸਰਕਾਰ ’ਚ ਵਧਿਆ ਹੈ, ਇਹੀ ਕਾਰਨ ਹੈ ਜਿਸ ਤੋਂ ਡਰਦਿਆਂ ਇਹ ਕੋਈ ਨਾ ਕੋਈ ਅਫ਼ਵਾਹ ਫ਼ੈਲਾਉਂਦੇ ਰਹਿੰਦੇ ਹਨ। ਆਮ ਆਦਮੀ ਪਾਰਟੀ ਇਕਜੁੱਟ ਤੇ ਚੜ੍ਹਦੀ ਕਲਾ ਵਿਚ ਹੈ। ਅਗਲੀ ਵਾਰ ਵੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।

ਪਠਾਣਮਾਜਰਾ ਕਹਿੰਦੇ ਮੰਤਰੀਆਂ ਦੇ ਵੱਸ ਕੁਝ ਨਹੀਂ ਹੈ?

-ਜਦੋਂ ਕਿਸੇ ਵਿਅਕਤੀ ਨੇ ਕੋਈ ਗਲਤ ਕੰਮ ਕਰਨਾ ਹੋਵੇ ਤਾਂ ਉਹ ਕੋਈ ਨਾ ਕੋਈ ਦੋਸ਼ ਲਗਾ ਕੇ ਜਾਂਦਾ ਹੈ। ਰੋਜ਼ਾਨਾ ਸੈਂਕੜੇ ਲੋਕ ਮੰਤਰੀਆਂ ਦੇ ਦਫ਼ਤਰਾਂ ਵਿਚ ਆ ਰਹੇ ਹਨ ਤੇ ਜੇ ਲੋਕ ਸਾਨੂੰ ਮਿਲਣ ਆ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਲੋਕਾਂ ਦੇ ਕੰਮ ਹੋ ਰਹੇ ਹਨ। ਇਹ ਲੋਕ ਝੂਠ ਫ਼ੈਲਾਉਣ ’ਚ ਮਾਹਿਰ ਹਨ। ਭਾਜਪਾ ਕੋਈ ਨਾ ਕੋਈ ਲਾਲਚ ਦੇ ਕੇ ਲੀਡਰਾਂ ਨੂੰ ਫ਼ਸਾ ਲੈਂਦੀ ਹੈ ਪਰ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਇਹ ਲੋਕ ਨਾ ਘਰ ਦੇ ਰਹਿਣਗੇ ਤੇ ਨਾ ਘਾਟ ਦੇ। ਇਨ੍ਹਾਂ ਦਾ ਹਾਲ ਬਹੁਤ ਮਾੜਾ ਹੋਵੇਗਾ।

ਕੀ ਭਾਜਪਾ ਤੁਹਾਨੂੰ ਅੰਦਰਖਾਤੇ ਤੰਗ ਕਰ ਰਹੀ ਹੈ?

-ਭਾਜਪਾ ਦਾ ਚਰਿੱਤਰ ਹੀ ਇਹ ਹੈ ਕਿ ਸੂਬਿਆਂ ਨੂੰ ਆਰਥਿਕ ਤੇ ਸਿਆਸੀ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਵੇ। ਜਿੱਥੇ ਭਾਜਪਾ ਦੇ 10 ਵਿਧਾਇਕ ਹੋਣ, ਉੱਥੇ ਵੀ ਖਰੀਦੋ-ਫਰੋਖਤ ਕਰ ਕੇ ਸਰਕਾਰ ਬਣਾ ਲੈਂਦੇ ਹਨ। ਭਾਜਪਾ ਲੋਕਤੰਤਰ ਵਿਚ ਵਿਸ਼ਵਾਸ ਨਹੀਂ ਕਰਦੀ, ਸਗੋਂ ਜੋੜ-ਤੋੜ ਵਿਚ ਵਿਸ਼ਵਾਸ ਰੱਖਦੀ ਹੈ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਪ੍ਰਚੰਡ ਬਹੁਮਤ ਦਿੱਤਾ ਸੀ ਤੇ ਇਸ ਵਾਰ ਵੀ ਪ੍ਰਚੰਡ ਬਹੁਮਤ ਦੇਣਗੇ। ਭਾਜਪਾ ਸਾਨੂੰ ਕਦੇ ਵੀ ਤੋੜ ਨਹੀਂ ਸਕਦੀ।

  • Punjab
  • Punjab Politics
  • Harpal Singh Cheema
  • Narendra Modi

ਪੰਜਾਬ ਦੀ ਧੀ ਨੇ ਕੈਨੇਡਾ 'ਚ ਬਣਾਈ ਵਖਰੀ ਪਛਾਣ, ਹਾਸਲ ਕੀਤਾ ਵੱਡਾ ਮੁਕਾਮ

NEXT STORY

Stories You May Like

  • resolution against sir presented in punjab vidhan sabha
    ਪੰਜਾਬ ਵਿਧਾਨ ਸਭਾ 'ਚ SIR ਖ਼ਿਲਾਫ਼ ਮਤਾ ਪੇਸ਼, ਪੜ੍ਹੋ ਸਦਨ 'ਚ ਹਰਪਾਲ ਚੀਮਾ ਨੇ ਕੀ ਕਿਹਾ
  • punjab legislative assembly harpal cheema pargat singh
    ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, ਹਰਪਾਲ ਚੀਮਾ ਤੇ ਪਰਗਟ ਸਿੰਘ ਵਿਚਾਲੇ ਖੜਕੀ
  • these items are rich not only in protein but also in fiber
    ਪ੍ਰੋਟੀਨ ਹੀ ਨਹੀਂ ਫਾਈਬਰ ਨਾਲ ਵੀ ਭਰਪੂਰ ਹਨ ਇਹ 'ਚੀਜ਼ਾਂ'! ਅੱਜ ਹੀ ਬਣਾਓ ਡਾਈਟ ਦਾ ਹਿੱਸਾ
  • indian  woman farmer  strawberry  united nations
    ਮਾਣ ਵਾਲੀ ਗੱਲ ; ਭਾਰਤ ਦੀ ਮਹਿਲਾ ਕਿਸਾਨ ਨੂੰ UN ਦੀ ਏਜੰਸੀ ਨੇ ਕੀਤਾ ਸਨਮਾਨਿਤ
  • pnb warns customers about cyber fraud with ai
    PNB ਨੇ AI ਨਾਲ ਹੋਣ ਵਾਲੀ ਸਾਈਬਰ ਧੋਖਾਦੇਹੀ ਨੂੰ ਲੈ ਕੇ ਗਾਹਕਾਂ ਨੂੰ ਕੀਤਾ ਚੌਕਸ
  • farmer robbed in jalandhar
    ਜਲੰਧਰ 'ਚ ਕਿਸਾਨ ਨਾਲ ਲੁੱਟ, ਹਥਿਆਰਾਂ ਦੇ ਜ਼ੋਰ 'ਤੇ ਇਲੈਕਟ੍ਰਿਕ ਸਕੂਟਰੀ ਤੇ ਫੋਨ ਲੁੱਟ ਕੇ ਫਰਾਰ ਹੋਏ ਲੁਟੇਰੇ
  • storm wreaks havoc in punjab
    ਪੰਜਾਬ 'ਚ ਤੂਫਾਨ ਨੇ ਮਚਾਈ ਤਬਾਹੀ, ਨਵੀਂ ਫੈਕਟਰੀ ਹੋਈ ਤਬਾਹ, ਕਿਸਾਨ ਦੀ ਮੌਤ
  • farmer helpline launched in punjab to prevent stubble burning
    ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ’ਚ ਕਿਸਾਨ ਹੈਲਪਲਾਈਨ ਸ਼ੁਰੂ
  • cabinet approves manufacturing plan for sports goods
    ਕੇਂਦਰ ਨੇ ਖੇਡ ਉਦਯੋਗ ਲਈ ਵੱਡਾ ਕਰ 'ਤਾ ਵੱਡਾ ਐਲਾਨ! ਜਲੰਧਰ ਤੇ ਲੁਧਿਆਣਾ ਸਮੇਤ...
  • sukhbir singh badal appointed tarun rai as in charge kartarpur constituency
    ਸੁਖਬੀਰ ਸਿੰਘ ਬਾਦਲ ਨੇ ਤਰੁਣ ਰਾਏ ਨੂੰ ਕਰਤਾਰਪੁਰ ਹਲਕੇ ਦਾ ਇੰਚਾਰਜ ਕੀਤਾ ਨਿਯੁਕਤ
  • collision car and a bolero on the phillaur national highway  one youth injured
    ਫਿਲੌਰ ਨੈਸ਼ਨਲ ਹਾਈਵੇਅ 'ਤੇ ਕਾਰ ਤੇ ਬੋਲੈਰੋ ਗੱਡੀ ਦੀ ਟੱਕਰ, ਇਕ ਨੌਜਵਾਨ ਜ਼ਖ਼ਮੀ
  • sugarcane worth lakhs of rupees burnt due to a snapped power line
    ਬਿਜਲੀ ਦੀ ਤਾਰ ਟੁੱਟਣ ਕਾਰਨ ਲੱਖਾਂ ਰੁਪਏ ਦਾ ਸੜਿਆ ਗੰਨਾ
  • sugarcane worth lakhs of rupees burnt due to a snapped power line
    ਬਿਜਲੀ ਦੀ ਤਾਰ ਟੁੱਟਣ ਕਾਰਨ ਲੱਖਾਂ ਰੁਪਏ ਦਾ ਸੜਿਆ ਗੰਨਾ
  • jalandhar  s pride increased with asian hockey championship burlton park
    ਏਸ਼ੀਅਨ ਹਾਕੀ ਚੈਂਪੀਅਨਸ਼ਿਪ ਨਾਲ ਜਲੰਧਰ ਦਾ ਮਾਣ ਵਧਿਆ, ਪਰ ਬਰਲਟਨ ਪਾਰਕ ਦੇ...
  • canada invitation to skilled workers
    ਕੈਨੇਡਾ 'ਚ ਹੈਲਥ ਕੇਅਰ ਤੇ ਸੋਸ਼ਲ ਸਰਵਿਸ ਪੇਸ਼ੇਵਰਾਂ ਦੀ ਭਾਰੀ ਡਿਮਾਂਡ ! ਪੰਜਾਬੀਆਂ...
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
Trending
Ek Nazar
ranbir kapoor s phone number leaked video goes viral

ਲੀਕ ਹੋ ਗਿਆ ਰਣਬੀਰ ਕਪੂਰ ਦਾ ਫੋਨ ਨੰਬਰ ! ਵਾਇਰਲ ਹੋਈ ਵੀਡੀਓ

collision of two trains

Big Breaking : ਸਪੇਨ 'ਚ ਦੋ ਰੇਲਗੱਡੀਆਂ ਦੀ ਟੱਕਰ, 39 ਲੋਕਾਂ ਦੀ ਮੌਤ

sraeli embassy in belgrade

'ਅੱਲ੍ਹਾਹੂ ਅਕਬਰ' ਬੋਲਦਿਆਂ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਗਾਰਡ 'ਤੇ ਕਰ'ਤਾ...

iranian containers stranded in pakistan

ਪਾਕਿਸਤਾਨੀ ਬੰਦਰਗਾਹਾਂ 'ਚ ਫਸੇ ਈਰਾਨ ਦੇ 18,000 ਕੰਟੇਨਰ: 25,000 ਡਾਲਰ ਤੱਕ...

trump announced about methane

ਮਿਲੇਗਾ 21 ਕਰੋੜ ਬੈਰਲ ਤੇਲ ! ਟਰੰਪ ਨੇ ਮੀਥੇਨ ਸਬੰਧੀ ਨਿਯਮ ਰੱਦ ਕਰਨ ਦਾ ਕਰ'ਤਾ...

daughter  family  video call  alive

ਸਸਕਾਰ ਦੇ 3 ਸਾਲਾਂ ਬਾਅਦ 'ਜਿਊਂਦੀ' ਹੋ ਗਈ ਧੀ ! ਵੀਡੀਓ ਕਾਲ 'ਤੇ ਦੇਖ ਪਰਿਵਾਰ...

yash global premiere ramayana gold brooch

LA 'ਚ ਰੈੱਡ ਕਾਰਪੇਟ 'ਤੇ ਛਾਏ ਯਸ਼! ਰਾਵਣ ਦੇ 10 ਸਿਰਾਂ ਵਾਲੇ ਗੋਲਡ ਬ੍ਰੋਚ ਨਾਲ...

auto rickshaw  truck  4 people

ਸਾਰਨ ਭਿਆਨਕ ਸੜਕ ਹਾਦਸਾ, ਜਵਾਕੜੀ ਸਣੇ 4 ਲੋਕਾਂ ਦੀ ਮੌਤ, ਪਿਆ ਚੀਕ-ਚਿਹਾੜਾ

this is how arjun bijlani makes karva chauth special for wife neha

ਕਰਵਾ ਚੌਥ 'ਤੇ ਅਰਜੁਨ ਬਿਜਲਾਨੀ ਨੇ ਪਤਨੀ ਨੇਹਾ ਨੂੰ ਦਿੱਤਾ ਵੱਡਾ ਸਰਪ੍ਰਾਈਜ਼,...

sonam khan reveals she had a secret crush on sanjay dutt

'ਉਨ੍ਹਾਂ ਨੂੰ ਤਾਂ ਭਣਕ ਤੱਕ ਨਹੀਂ ਸੀ...'; ਸੰਜੇ ਦੱਤ 'ਤੇ ਫਿਦਾ ਸੀ ਇਹ...

flavio bolsonaro receive us visas

ਬ੍ਰਾਜ਼ੀਲ ਦੇ ਫਲੇਵੀਓ ਬੋਲਸੋਨਾਰੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੇਵਾਂਗੇ ਅਮਰੀਕੀ...

fresno police chief apologized

ਫਰਿਜ਼ਨੋ ਪੁਲਸ ਮੁਖੀ ਮਿੰਡੀ ਕਾਸਟੋ ਨੇ ਨੈਣਦੀਪ ਸਿੰਘ ਚੰਨ ਤੋਂ ਮੰਗੀ ਮੁਆਫ਼ੀ

donald trump alleged

ਡੋਨਾਲਡ ਟਰੰਪ ਨੇ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ 'ਚ ਲਗਾਇਆ "ਧੋਖਾਧੜੀ" ਦਾ...

canada us trade talks

ਕੈਨੇਡਾ ਦੀਆਂ ਵਪਾਰਕ ਮੰਗਾਂ ਦੇ ਨੇੜੇ ਆ ਰਿਹਾ ਹੈ ਅਮਰੀਕਾ :  ਕਾਰਨੀ

voting  in israel

ਇਜ਼ਰਾਈਲ 'ਚ ਵੋਟਿੰਗ ਜਾਰੀ, ਸਵੇਰੇ 10 ਵਜੇ ਤੱਕ ਰਿਕਾਰਡ 16.68 ਪ੍ਰਤੀਸ਼ਤ ਵੋਟਿੰਗ

diwali celebrations in new york

ਨਿਊਯਾਰਕ 'ਚ ਦੀਵਾਲੀ ਦੀ ਧੂਮ, ਟਾਈਮਜ਼ ਸਕੁਏਅਰ 'ਤੇ ਭਾਰਤੀ ਸੱਭਿਆਚਾਰ ਅਤੇ...

police negligence reviewed

ਬ੍ਰਿਟੇਨ 'ਚ ਪੰਜਾਬੀ ਨੌਜਵਾਨ ਨੇ ਕੀਤਾ ਕਤਲ, ਪੁਲਸ ਲਾਪ੍ਰਵਾਹੀ ਦੀ ਹੋਵੇਗੀ...

foreign media restrictions

ਪਾਕਿਸਤਾਨ 'ਚ ਵਿਦੇਸ਼ੀ ਮੀਡੀਆ 'ਤੇ ਪਾਬੰਦੀਆਂ; ਤਿੰਨ ਵੱਡੇ ਸ਼ਹਿਰਾਂ ਤੋਂ ਬਾਹਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • big news related to bikram majithia case
      ਬਿਕਰਮ ਮਜੀਠੀਆ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਭਰਾ, ਸਾਲੇ ਤੇ 10 ਕੰਪਨੀਆਂ...
    • cabinet  meeting  government of punjab
      ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ
    • mp charanjit singh channi and balokar singh reached the protest mansa
      ਪਿੰਡ ਭੰਮੇ ਕਲਾਂ 'ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ! ਧਰਨੇ 'ਚ...
    • cbi  s big operation in mohali
      ਮੋਹਾਲੀ 'ਚ CBI ਦੀ ਵੱਡੀ ਕਾਰਵਾਈ, ਪੰਜਾਬ ਮੈਡੀਕਲ ਕੌਂਸਲ ਦੀ ਇਮਾਰਤ 'ਚ ਮਾਰਿਆ...
    • big breaking notorious gangster bhuvnesh chopra dies in hoshiarpur jail
      Big Breaking: ਪੰਜਾਬ ਦੀ ਜੇਲ੍ਹ 'ਚ ਨਾਮੀ ਗੈਂਗਸਟਰ ਦੀ ਮੌਤ
    • punjab  progress  jagdeep nakai
      ਪੰਜਾਬ ਦੀ ਤਰੱਕੀ ਲਈ ਖੇਤੀਬਾੜੀ, ਮਜ਼ਬੂਤ ਅਰਥਵਿਵਸਥਾ ਤੇ ਕਾਨੂੰਨ ਦਾ ਰਾਜ ਜ਼ਰੂਰੀ...
    • sukhbir singh badal appointed tarun rai as in charge kartarpur constituency
      ਸੁਖਬੀਰ ਸਿੰਘ ਬਾਦਲ ਨੇ ਤਰੁਣ ਰਾਏ ਨੂੰ ਕਰਤਾਰਪੁਰ ਹਲਕੇ ਦਾ ਇੰਚਾਰਜ ਕੀਤਾ ਨਿਯੁਕਤ
    • ashwani kumar  the killer of parvinder jhota  sent to judicial custody
      ਪਰਵਿੰਦਰ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ ਨੂੰ ਨਿਆਇਕ ਹਿਰਾਸਤ 'ਚ ਭੇਜਿਆ
    • firing on police in dera baba nanak
      ਡੇਰਾ ਬਾਬਾ ਨਾਨਕ 'ਚ ਪੁਲਸ 'ਤੇ ਫਾਇਰਿੰਗ, 2 ਨੌਜਵਾਨਾਂ ਨੂੰ ਕੀਤਾ ਕਾਬੂ
    • koomkalan police  illicit liquor  arrest
      ਕੂੰਮਕਲਾਂ ਪੁਲਸ ਵਲੋਂ 60 ਪੇਟੀਆਂ ਨਾਜਾਇਜ ਸ਼ਰਾਬ ਸਮੇਤ 1 ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +