ਗੁਰਾਇਆ, (ਜ. ਬ.)- ਨੇਡ਼ਲੇ ਪਿੰਡ ਅੱਟਾ ’ਚ ਇਕ ਵਿਆਹੁਤਾ ਨੇ ਆਪਣੇ ਪਤੀ ਤੇ ਸੱਸ ’ਤੇ ਕੁੱਟ-ਮਾਰ ਦੇ ਦੋਸ਼ ਲਾਏ ਹਨ। ਸਿਵਲ ਹਸਪਤਾਲ ਬਡ਼ਾ ਪਿੰਡ ’ਚ ਦਾਖਲ 30 ਸਾਲਾ ਰਾਜ ਰਾਣੀ ਪੁੱਤਰੀ ਨਿਰੰਜਨ ਦਾਸ ਵਾਸੀ ਬੁਰਜ ਟਹਿਲ ਦਾਸ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ 5 ਸਾਲ ਪਹਿਲਾਂ ਗੁਰਾਇਆ ਦੇ ਪਿੰਡ ਅੱਟਾ ਦੇ ਰਹਿਣ ਵਾਲੇ ਰਾਜ ਕੁਮਾਰ ਪੁੱਤਰ ਮਹਿੰਦਰ ਸਿੰਘ ਨਾਲ ਹੋਇਆ ਸੀ, ਜਿਨ੍ਹਾਂ ਦੇ ਇਕ 3 ਸਾਲ ਦਾ ਬੇਟਾ ਹੈ। ਰਾਜ ਰਾਣੀ ਨੇ ਦੱਸਿਆ ਕਿ ਉਸਦਾ ਪਤੀ ਕੁਝ ਮਹੀਨਿਅਾਂ ਲਈ ਬਾਹਰ ਚਲਾ ਗਿਆ ਸੀ ਪਰ ਜਦ ਤੋਂ ਉਹ ਵਿਦੇਸ਼ ਤੋਂ ਵਾਪਸ ਆਇਆ ਹੈ, ਉਦੋਂ ਤੋਂ ਉਹ ਕੋਈ ਕੰਮ ਨਹੀਂ ਕਰਦਾ। ਜਦ ਵੀ ਉਸਨੂੰ ਕੰਮ ਲਈ ਮੈਂ ਕਹਿੰਦੀ ਹਾਂ ਤਾਂ ਮੇਰੇ ਨਾਲ ਕੁੱਟ-ਮਾਰ ਕਰਦਾ ਹੈ ਤੇ ਮੈਨੂੰ ਮੇਰੇ ਪੇਕਿਆਂ ਘਰੋਂ ਪੈਸੇ ਲੈ ਕੇ ਆਉਣ ਨੂੰ ਕਹਿੰਦਾ ਹੈ। ਨਾਲ ਹੀ ਮੇਰੇ ਪੇਕਿਆਂ ਦੀ ਜ਼ਮੀਨ ਆਪਣੇ ਨਾਂ ਕਰਵਾਉਣ ਨੂੰ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ 3-4 ਵਾਰੀ ਮੇਰਾ ਸਹੁਰਾ ਤੇ ਹੋਰ ਪਤਵੰਤੇ ਫ਼ੈਸਲਾ ਕਰ ਕੇ ਮੈਨੂੰ ਲੈ ਗਏ ਸੀ। ਮੇਰਾ ਸਹੁਰਾ ਵਿਦੇਸ਼ ਚਲਿਆ ਗਿਆ, ਜਿਸ ਤੋਂ ਬਾਅਦ ਉਸ ਨੇ ਫਿਰ ਮੇਰੇ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਮੇਰਾ ਬੱਚਾ ਵੀ ਮੈਨੂੰ ਨਹੀਂ ਦਿੱਤਾ ਪਰ ਪੁਲਸ ਨੇ ਮੇਰਾ ਬੇਟਾ ਮੈਨੂੰ ਦੁਆ ਦਿੱਤਾ। ਉਨ੍ਹਾਂ ਸਰਕਾਰ ਤੇ ਪੁਲਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏ. ਐੱਸ. ਆਈ. ਜਗਦੀਸ਼ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਐੱਮ. ਐੱਲ. ਆਰ. ਆਈ ਹੈ। ਉਨ੍ਹਾਂ ਲਡ਼ਕੀ ਦੇ ਬਿਆਨ ਲੈ ਕੇ ਰਾਜ ਕੁਮਾਰ ਖਿਲਾਫ ਬਣਦੀ ਕਾਰਵਾਈ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਜ ਰਾਣੀ ਦੀ ਐਕਸਰੇ ਰਿਪੋਰਟ ਆਉਣੀ ਬਾਕੀ, ਜਿਸ ਤੋਂ ਬਾਅਦ ਜੁਰਮ ’ਚ ਹੋਰ ਵਾਧਾ ਕਰ ਦਿੱਤਾ ਜਾਵੇਗਾ।
40 ਗ੍ਰਾਮ ਹੈਰੋਇਨ ਸਮੇਤ 2 ਕਾਬੂ
NEXT STORY