ਜਲੰਧਰ (ਚੋਪੜਾ)-ਭਗਵਾਨ ਵਾਲਮੀਕਿ ਵੈੱਲਫੇਅਰ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਪ੍ਰਧਾਨ ਬ੍ਰਹਮਦੇਵ ਸਹੋਤਾ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਰਾਜਪਾਲ ਨੂੰ ਸੰਬੋਧਿਤ ਇਕ ਮੰਗ-ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੋਕਤੰਤਰ ਦੇ ਚੌਥੇ ਥੰਮ੍ਹ ਮੰਨੇ ਜਾਂਦੇ ਪੰਜਾਬ ਕੇਸਰੀ ਗਰੁੱਪ ਵਿਰੁੱਧ ਕਥਿਤ ਦਮਨਕਾਰੀ ਮੁਹਿੰਮ ਦੀ ਸਖ਼ਤ ਨਿੰਦਾ ਕੀਤੀ ਗਈ।
ਵਫ਼ਦ ਦੇ ਮੰਗ ਪੱਤਰ ਵਿਚ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੇ ਹਮੇਸ਼ਾ ਰਾਸ਼ਟਰੀ ਹਿੱਤਾਂ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਜਨਤਕ ਸਰੋਕਾਰਾਂ ਦੀ ਪੈਰਵੀ ਕੀਤੀ ਹੈ। ਸਹੋਤਾ ਨੇ ਕਿਹਾ ਕਿ ਜਦੋਂ ਵੀ ਦੇਸ਼ ਜਾਂ ਰਾਜ ’ਤੇ ਕੋਈ ਆਫ਼ਤ ਆਈ ਹੈ, ਪੰਜਾਬ ਕੇਸਰੀ ਗਰੁੱਪ ਨੇ ਨਿਡਰਤਾ ਨਾਲ ਸੱਚਾਈ ਨੂੰ ਉਜਾਗਰ ਕੀਤਾ ਹੈ ਤੇ ਦਮਨਕਾਰੀ ਤਾਕਤਾਂ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹਾ ਹੋਇਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਦੀ ਦੁਕਾਨ 'ਤੇ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਬਜ਼ੁਰਗ ਦਾ ਕੀਤਾ ਕਤਲ, ਤੇ ਫਿਰ...
ਸਹੋਤਾ ਨੇ ਦੋਸ਼ ਲਾਇਆ ਕਿ ਮੌਜੂਦਾ ਪੰਜਾਬ ਸਰਕਾਰ ਮੀਡੀਆ ਸੰਸਥਾਵਾਂ 'ਤੇ ਦਬਾਅ ਪਾ ਕੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋਕਿ ਲੋਕਤੰਤਰ ਲਈ ਬਹੁਤ ਚਿੰਤਾਜਨਕ ਹੈ। ਉਨ੍ਹਾਂ ਮੰਗ ਕੀਤੀ ਕਿ ਰਾਜਪਾਲ ਪੰਜਾਬ ਸਰਕਾਰ ਦੇ ਗੈਰ-ਜਮਹੂਰੀ ਅਤੇ ਦਮਨਕਾਰੀ ਕਾਰਵਾਈਆਂ ’ਤੇ ਤੁਰੰਤ ਰੋਕ ਲਾਉਣ ਅਤੇ ਮੀਡੀਆ ਦੇ ਸੰਵਿਧਾਨਕ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।
ਇਹ ਵੀ ਪੜ੍ਹੋ: ਕਪੂਰਥਲਾ 'ਚ ਮੰਦਭਾਗੀ ਘਟਨਾ! ਹਾਈ ਵੋਲਟੇਜ ਤਾਰਾਂ ਨਾਲ ਟਕਰਾਈ JCB ਮਸ਼ੀਨ, ਨੌਜਵਾਨ ਦੀ ਦਰਦਨਾਕ ਮੌਤ
ਇਸ ਮੌਕੇ ਨੀਲ ਬੱਤਰਾ, ਰਾਜੀਵ ਖੁਰਾਣਾ, ਰਾਜਨ ਸ਼ਾਰਦਾ, ਐਡਵੋਕੇਟ ਅਨਿਲ ਸਹੋਤਾ, ਐਡਵੋਕੇਟ ਗੌਤਮ ਸਹੋਤਾ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਸ਼ਾਨੂ ਸਹੋਤਾ, ਐਡਵੋਕੇਟ ਸਿਧਾਰਥ ਸੇਠੀ, ਐਡਵੋਕੇਟ ਗਗਨਦੀਪ ਨੰਦਾ, ਐਡਵੋਕੇਟ ਮੁਸਕਾਨ ਕੌਰ, ਐਡਵੋਕੇਟ ਬਬੀਤਾ, ਐਡਵੋਕੇਟ ਗੁਲਾਬਲੂ, ਐਡਵੋਕੇਟ ਅਮਰਜੋਤ, ਸ. ਸੇਵਾਮੁਕਤ ਇੰਸਪੈਕਟਰ ਸੁਖਵਿੰਦਰ, ਰਾਜੀਵ ਵਰਮਾ, ਸੌਰਵ ਸ਼ਰਮਾ, ਕਪਿਲ ਸਹੋਤਾ ਤੇ ਹੋਰ ਮੈਂਬਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ:ਜਲੰਧਰ 'ਚ ਵੱਡੀ ਵਾਰਦਾਤ! ਸਪੋਰਟਸ ਦੀ ਦੁਕਾਨ 'ਤੇ ਲੱਖਾਂ ਦੀ ਚੋਰੀ, ਘਟਨਾ CCTV 'ਚ ਹੋਈ ਕੈਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੈ ਰਿਹਾ ਭਾਰੀ ਮੀਂਹ, ਵਧੇਗੀ ਠੰਡ, ਛਿੜੇਗਾ ਕਾਂਬਾ
NEXT STORY