ਭੁਲੱਥ (ਰਜਿੰਦਰ)-ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਅੱਜ ਹਲਕਾ ਭੁਲੱਥ ਵਿਚ ਇਕ-ਦੋ ਥਾਵਾਂ ’ਤੇ ਹਲਕੀ ਨੋਕਝੋਕ ਦਰਮਿਆਨ ਸੰਪੰਨ ਹੋ ਗਈਆਂ। ਜਿਸ ਦੌਰਾਨ ਇੱਥੇ 66.2 ਫੀਸਦੀ ਪੋਲਿੰਗ ਹੋਈ। ਦੱਸ ਦੇਈਏ ਕਿ ਹਲਕਾ ਭੁਲੱਥ ਵਿਚ ਕੁੱਲ ਵੋਟਰ 1 ਲੱਖ 36 ਹਜ਼ਾਰ 413 ਹਨ। ਜਿਨ੍ਹਾਂ ਵਿਚ ਪੁਰਸ਼ ਵੋਟਰ 69 ਹਜ਼ਾਰ 333, ਮਹਿਲਾ ਵੋਟਰ 67 ਹਜ਼ਾਰ 079 ਅਤੇ ਇਕ ਥਰਡ ਲਿੰਗ ਵੋਟਰ ਹੈ। ਦੱਸਣਯੋਗ ਹੈ ਕਿ ਭੁਲੱਥ ਹਲਕੇ ਵਿਚ 124 ਪੋਲਿੰਗ ਸਟੇਸ਼ਨਾਂ ’ਤੇ 175 ਬੂਥ ਬਣਾਏ ਗਏ ਸਨ। ਜਿਨ੍ਹਾਂ ਵਿਚੋਂ 74 ਬੂਥ ਸੰਵੇਦਨਸ਼ੀਲ ਐਲਾਨੇ ਗਏ ਹਨ ਅਤੇ ਇਥੇ 10 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਇਹ ਵੀ ਪੜ੍ਹੋ :ਸੰਸਦ ਤੈਅ ਕਰੇਗੀ ਨੇਪਾਲ ਨੂੰ ਕਿਸ ਤਰ੍ਹਾਂ ਦੀ ਵਿਕਾਸ ਸਹਾਇਤਾ ਦੀ ਲੋੜ ਹੈ : ਵਿਦੇਸ਼ ਮੰਤਰਾਲਾ
ਜਿਸ ਵਿਚ ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਵੱਲੋਂ ਬੀਬੀ ਜਗੀਰ ਕੌਰ, ਆਮ ਆਦਮੀ ਪਾਰਟੀ ਵੱਲੋਂ ਰਣਜੀਤ ਸਿੰਘ ਰਾਣਾ, ਪੰਜਾਬ ਲੋਕ ਕਾਂਗਰਸ ਵੱਲੋਂ ਅਮਨਦੀਪ ਸਿੰਘ ਗੋਰਾ ਗਿੱਲ, ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਸਰਬਜੀਤ ਸਿੰਘ ਲੁਬਾਣਾ, ਰਿਪਬਲਿਕਨ ਪਾਰਟੀ ਆਫ ਇੰਡੀਆ (ਅ) ਵੱਲੋਂ ਹਰਪ੍ਰੀਤ ਕੌਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਥੇਦਾਰ ਰਜਿੰਦਰ ਸਿੰਘ ਫੌਜੀ ਅਤੇ ਆਜ਼ਾਦ ਉਮੀਦਵਾਰਾਂ ਵਿਚ ਜੋਗਿੰਦਰ ਸਿੰਘ ਮਾਨ, ਗੁਰਵਿੰਦਰ ਸਿੰਘ ਬਾਜਵਾ ਅਤੇ ਸੁਖਵਿੰਦਰ ਸਿੰਘ ਮਿਰਜਾਪੁਰੀ ਹਨ।
ਇਹ ਵੀ ਪੜ੍ਹੋ : ਪਾਕਿ ਨੇ 31 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
ਇਸ ਤੋਂ ਇਲਾਵਾ ਗਿਆਰਵਾਂ ਉਮੀਦਵਾਰ ਨੋਟਾ ਵੀ ਵੱਖਰੇ ਤੌਰ ’ਤੇ ਹੈ। ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਅੱਜ ਵੋਟਰਾਂ ਨੇ ਈ. ਵੀ. ਐੱਮ. (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਵਿਚ ਬੰਦ ਕਰ ਦਿੱਤੀ ਹੈ। ਜਿਸ ਦਾ ਖੁਲਾਸਾ 10 ਮਾਰਚ ਵਾਲੇ ਦਿਨ ਵੋਟਾਂ ਦੀ ਗਿਣਤੀ ਤੋਂ ਬਾਅਦ ਹੋਵੇਗਾ ਅਤੇ ਇਹ ਤੈਅ ਹੋ ਜਾਵੇਗਾ ਕਿ ਹਲਕਾ ਭੁਲੱਥ ਦਾ ਵਿਧਾਇਕ ਕੌਣ ਬਣੇਗਾ।
ਇਹ ਵੀ ਪੜ੍ਹੋ :ਚੋਣਾਂ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਦੀ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੋਣਾਂ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਦੀ ਹੋਈ ਮੌਤ
NEXT STORY