ਭੁਲੱਥ, (ਭੂਪੇਸ਼)- ਪਿੰਡ ਖੱਸਣ ਦੇ ਕੇਂਦਰੀ ਸਹਿਕਾਰੀ ਬੈਂਕ ’ਚੋਂ ਚੋਰਾਂ ਵੱਲੋਂ ਬੈਂਕ ਦੇ ਰੱਖਵਾਲੇ ਦੀ ਬੈਂਕ ਦੀ ਸੇਫ ’ਚ ਪਈ ਗੰਨ ਤੇ ਕਾਰਤੂਸ 26 ਨਵੰਬਰ ਦੀ ਰਾਤ ਨੂੰ ਚੋਰਾਂ ਵਲੋਂ ਬੈਂਕ ਦੀ ਤਾਲਾਬੰਦੀ ਤੋਡ਼ ਕੇ ਚੋਰੀ ਕਰਨ ਅਤੇ ਇਸੇ ਰਾਤ ਦੋ ਘਰਾਂ ਵਿਚ ਵੀ ਦਾਖਲ ਹੋ ਕੇ ਚੋਰੀ ਦੇ ਮਾਮਲੇ ਵਿਚ ਪੁਲਸ ਵੱਲੋਂ ਆਪਣਾ ਰੋਲ ਨਿਭਾਉਣ ’ਚ ਵਰਤੀ ਕੁਤਾਹੀ ਕਾਰਨ ਥਾਣਾ ਭੁਲੱਥ ਦੇ ਉਸ ਸਮੇਂ ਦੇ ਤਾਇਨਾਤ ਥਾਣਾ ਮੁੱਖੀ ਇੰਸਪੈਕਟਰ ਅਮਰਨਾਥ ਅਤੇ ਕੇਸ ਦੀ ਪੈਰਵੀ ਕਰਨ ਵਾਲੇ ਸਹਾਇਕ ਸਬ ਇੰਸਪੈਕਟਰ ਰਘੁਬੀਰ ਸਿੰਘ ਨੂੰ ਜ਼ਿਲਾ ਪੁਲਸ ਮੁੱਖੀ ਸਤਿੰਦਰ ਸਿੰਘ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ । ਡੀ. ਐੱਸ. ਪੀ. ਸਬ ਡਵੀਜ਼ਨ ਦਵਿੰਦਰ ਸਿੰਘ ਸੰਧੂ ਨੇ ਜ਼ਿਲਾ ਪੁਲਸ ਮੁੱਖੀ ਸਤਿੰਦਰ ਸਿੰਘ ਕੋਲ ਇਨ੍ਹਾਂ ਦੋਵਾਂ ਜ਼ਿੰਮੇਵਾਰ ਅਫਸਰਾਂ ਵਲੋਂ ਇਸ ਮਾਮਲੇ ਵਿਚ ਵਰਤੀ ਕੁਤਾਹੀ ਕਰਨ ਦਾ ਸੁਰਾਗ ਲੱਗਣ ਤੇ ਇਨ੍ਹਾਂ ਨੂੰ ਸਸਪੈਂਡ ਕਰਨ ਤੇ ਪਿੰਡ ਖੱਸਣ ਦੇ ਹੀ ਵਸਨੀਕ ਹੈੱਡ ਕਾਂਸਟੇਬਲ ਸੁਖਚੈਨ ਸਿੰਘ ਦਾ ਪੁਲਸ ਲਾਈਨ ਵਿਖੇ ਤਬਾਦਲਾ ਕਰਨ ਦੀ ਰਿਪੋਰਟ ਭੇਜੀ ਸੀ, ਜਿਸ ਦੇ ਅਾਧਾਰ ’ਤੇ ਜ਼ਿਲਾ ਪੁਲਸ ਮੁੱਖੀ ਨੇ ਇਸ ਤੇ ਪੈਰਵੀ ਕਰਦੇ ਇਨ੍ਹਾਂ ਦੋਨਾਂ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਜਿਸ ਦੀ ਪੁਸ਼ਟੀ ਡੀ. ਐੱਸ. ਪੀ. ਭੁਲੱਥ ਸਬ ਡਵੀਜ਼ਨ ਦਵਿੰਦਰ ਸਿੰਘ ਸੰਧੂ ਨੇ ਕੀਤੀ ਹੈ। ਵਰਣਨਯੋਗ ਹੈ ਕਿ ਪਿੰਡ ਦੇ ਲੋਕਾਂ ਵੱਲੋਂ ਵਾਰ-ਵਾਰ ਪਿੰਡ ਵਿਚ ਲੋਕਾਂ ਦਾ ਇਕੱਠ ਕਰਕੇ ਭੁਲੱਥ ਪੁਲਸ ਵਲੋਂ ਚੋਰੀ ਦੇ ਮਾਮਲੇ ’ਚ ਨਰਮ ਰੋਲ ਅਦਾ ਕਰਨ ਦੀ ਸ਼ੰਕਾ ਅਤੇ ਇਕ ਹੀ ਮਨਪ੍ਰੀਤ ਸਿੰਘ ਨਾਮੀ ਨੌਜਵਾਨ ਨੂੰ ਤਿੰਨਾਂ ਚੋਰੀਆਂ ਦਾ ਜ਼ਿੰਮੇਵਾਰ ਠਹਿਰਾਉਣ ਦੇ ਮਾਮਲੇ ਨੂੰ ਸਹਿਣ ਨਾ ਕਰਦੇ , ਉਹ ਬੀਤੀ 6 ਦਸੰਬਰ ਨੂੰ ਜ਼ਿਲਾ ਪੁਲਸ ਮੁੱਖੀ ਨੂੰ ਮਿਲੇ ਸਨ ਜਿਨ੍ਹਾਂ ਤੁਰੰਤ ਕਾਰਵਾਈ ਅਮਲ ਵਿਚ ਲਿਆਉਂਦੇ ਇਸ ਚੋਰੀ ਦੇ ਮਾਮਲੇ ਦੀ ਤਫਤੀਸ਼ ਬਰੀਕੀ ਨਾਲ ਕਰਨ ਦੇ ਨਿਰਦੇਸ਼ ਡੀ. ਐੱਸ. ਪੀ. ਸੰਧੂ ਨੂੰ ਦਿੱਤੇ ਸਨ, ਜਿਨ੍ਹਾਂ ਨੇ ਪਿੰਡ ਖੱਸਣ ਜਾ ਕੇ ਚੋਰੀਆਂ ਦੇ ਮਾਮਲੇ ਵਿਚ ਘਰ ਵਾਲਿਅਾਂ ਸਮੇਤ ਪਿੰਡ ਦੇ ਲੋਕਾਂ ਦੇ ਬਿਆਨ ਕਲਮਬਧ ਕੀਤੇ ਸਨ ਅਤੇ ਪਹਿਲੇ ਪਡ਼ਾਅ ਦੀ ਇਨਕੁਆਰੀ ਵਿਚ ਸਾਹਮਣੇ ਆਇਆ ਸੀ ਕਿ ਉਨ੍ਹਾਂ ਵੱਲੋਂ ਪੂਰੀ ਬਣਦੀ ਜ਼ਿੰਮੇਵਾਰੀ ਨਿਭਾਉਣ ਵਿਚ ਕੁਤਾਹੀ ਵਰਤੀ ਹੈ । ਡੀ. ਐੱਸ. ਪੀ. ਸੰਧੂ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਤਹਿ ਤਕ ਤਫਤੀਸ਼ ਜਾਰੀ ਹੈ ਜੋ ਕੁਝ ਦਿਨਾਂ ਵਿਚ ਇਨਕੁਆਰੀ ਮੁਕੰਮਲ ਹੋਣ ਉਪਰੰਤ ਇਹ ਸਾਰਾ ਮਾਮਲਾ ਸਾਹਮਣੇ ਆ ਜਾਵੇਗਾ ।
ਸ਼ਿਵ ਸੈਨਾ ਨੇਤਾ ਦੇ ਭਤੀਜੇ ’ਤੇ ਹਮਲਾ ਕਰਨ ਦੇ ਦੋਸ਼ ’ਚ 4 ਖਿਲਾਫ਼ ਕੇਸ ਦਰਜ
NEXT STORY