ਬਿਲਗਾ/ਗੁਰਾਇਆ (ਭਾਖੜੀ/ਮੁਨੀਸ਼) : ਬਿਲਗਾ ਵਿਖੇ ਮੁਹੱਲਾ ਪੱਤੀ ਭੱਟੀ ਬਿਲਗਾ ਤੋਂ ਸ਼ਾਮਪੁਰ ਰੋਡ 'ਤੇ ਮੋਟਰਸਾਈਕਲ ’ਤੇ ਆਏ 2 ਹਮਲਾਵਰਾਂ ’ਚੋਂ ਇਕ ਨੇ ਕਿਸਾਨ ’ਤੇ ਗੋਲ਼ੀ ਚਲਾ ਦਿੱਤੀ, ਜਿਸ ਨਾਲ ਕਿਸਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਨੂਰਮਹਿਲ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਇਸ ਸਬੰਧੀ ਥਾਣਾ ਬਿਲਗਾ ਦੇ ਸਬ-ਇੰਸਪੈਕਟਰ ਅਨਵਰ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਿਲਗਾ ਦਾ ਰਹਿਣ ਵਾਲਾ ਕਿਸਾਨ ਲਖਜੀਤ ਆਪਣੀ ਮੋਟਰ ’ਤੇ ਬੈਠਾ ਹੈ।
ਇਹ ਵੀ ਪੜ੍ਹੋ : ਰਾਜਸਥਾਨ ਵਿਧਾਨ ਸਭਾ ਚੋਣਾਂ : ਕਾਂਗਰਸ ਤੇ ਭਾਜਪਾ ਦੀ ਆਖਰੀ ਲਿਸਟ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ
ਇਸ ਦੌਰਾਨ ਮੋਟਰਸਾਈਕਲ ’ਤੇ 2 ਨੌਜਵਾਨ ਆਏ, ਜੋ ਉਸ ਤੋਂ ਕਿਸੇ ਦਾ ਪਤਾ ਪੁੱਛ ਰਹੇ ਸਨ, ਜਦੋਂ ਉਹ ਉਨ੍ਹਾਂ ਨੂੰ ਪਤਾ ਦੱਸ ਰਿਹਾ ਸੀ ਤਾਂ ਇਕ ਹਮਲਾਵਰ ਨੇ ਉਸ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀ ਗੋਲ਼ੀ ਉਸ ਦੀ ਗਰਦਨ ਦੇ ਨੇੜਿਓਂ ਲੰਘੀ, ਜਦ ਹਮਲਾਵਰ ਨੇ ਦੂਜੀ ਗੋਲ਼ੀ ਚਲਾਈ ਤਾਂ ਉਸ ਨੇ ਆਪਣਾ ਹੱਥ ਅੱਗੇ ਕਰ ਦਿੱਤਾ, ਜੋ ਕਿਸਾਨ ਦੇ ਹੱਥ ’ਚ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪਹਿਲਾਂ ਉਸ ਨੂੰ ਸਿਵਲ ਹਸਪਤਾਲ ਨੂਰਮਹਿਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਸਬ-ਇੰਸਪੈਕਟਰ ਅਨਵਰ ਮਸੀਹ ਨੇ ਦੱਸਿਆ ਕਿ ਪੁਲਸ ਨੇ ਖਾਲੀ ਤੇ ਜ਼ਿੰਦਾ ਰੌਂਦ ਬਰਾਮਦ ਕਰ ਲਏ ਹਨ। ਜ਼ਖ਼ਮੀ ਕਿਸਾਨ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਹਮਲਾਵਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਦੀ ਜੂਏਬਾਜ਼ਾਂ ਖ਼ਿਲਾਫ਼ ਸਖ਼ਤ ਕਾਰਵਾਈ, 1 ਲੱਖ ਤੋਂ ਵੱਧ ਦੀ ਨਕਦੀ ਸਣੇ 5 ਕਾਬੂ
NEXT STORY