ਜਲੰਧਰ (ਰਮਨ) : ਦੀਵਾਲੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਜੂਆ ਖੇਡਣ ਦੇ ਅੱਡੇ ਸ਼ੁਰੂ ਹੋ ਚੁੱਕੇ ਹਨ ਤੇ ਸ਼ਹਿਰ ਦੇ ਕਈ ਅਮੀਰਜ਼ਾਦੇ ਇਨ੍ਹਾਂ ਥਾਵਾਂ ’ਤੇ ਜੂਆ ਖੇਡਣ ਲਈ ਪਹੁੰਚ ਰਹੇ ਹਨ। ਜਲੰਧਰ ਸ਼ਹਿਰ ’ਚ ਜੂਆ ਖੇਡਣ ਲਈ ਜਲੰਧਰ ਤੋਂ ਇਲਾਵਾ ਵੀ ਬਾਹਰਲੇ ਸ਼ਹਿਰਾਂ ’ਚੋਂ ਵੀ ਜੂਆ ਖੇਡਣ ਵਾਲੇ ਪਹੁੰਚ ਰਹੇ ਹਨ, ਜਿਸ ਕਾਰਨ ਕਮਿਸ਼ਨਰੇਟ ਪੁਲਸ ਦੀ ਨਜ਼ਰ ਵੀ ਇਨ੍ਹਾਂ ਜੁਆਰੀਆਂ ’ਤੇ ਟਿਕੀ ਹੋਈ ਹੈ ਤੇ ਆਏ ਦਿਨ ਜਲੰਧਰ ਪੁਲਸ ਜੂਆ ਖੇਡਣ ਵਾਲਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਪਰਚੇ ਦਰਜ ਕਰ ਰਹੀ ਹੈ।
ਇਹ ਵੀ ਪੜ੍ਹੋ : ਈ. ਟੀ. ਟੀ. ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਪਾਇਆ ਸਟੇਟਸ
ਅਜਿਹੀ ਹੀ ਇਕ ਕਾਰਵਾਈ ਥਾਣਾ ਰਾਮਾ ਮੰਡੀ ਦੀ ਪੁਲਸ ਵੱਲੋਂ ਕਿਸ਼ਨਪੁਰਾ ’ਚ ਕੀਤੀ ਗਈ, ਜਿੱਥੇ ਜੂਆ ਖੇਡ ਰਹੇ 5 ਜੁਆਰੀਆਂ ਨੂੰ ਕਾਬੂ ਕਰ ਕੇ ਨਕਦੀ ਤੇ ਜੂਆ ਖੇਡਣ ਦਾ ਸਾਮਾਨ ਬਰਾਮਦ ਕੀਤਾ ਹੈ। ਇਸ ਸਬੰਧੀ ਥਾਣਾ ਰਾਮਾ ਮੰਡੀ ਦੇ ਮੁਖੀ ਇੰਸ. ਰਾਜੇਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕਿਸ਼ਨਪੁਰਾ ’ਚ ਸਥਿਤ ਇਕ ਘਰ ’ਚ ਕੁਝ ਨੌਜਵਾਨ ਜੂਆ ਖੇਡ ਰਹੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਸਮੇਤ ਉਸ ਘਰ ’ਚ ਛਾਪਾਮਾਰੀ ਕੀਤੀ।
ਪੁਲਸ ਨੇ ਮੌਕੇ ਤੋਂ 5 ਜੁਆਰੀਏ ਅਮਿਤ ਕੁਮਾਰ ਵਾਸੀ ਗੋਬਿੰਦ ਨਗਰ, ਸੁਭਾਸ਼ ਚੰਦਰ ਵਾਸੀ ਬਲਦੇਵ ਨਗਰ, ਸਤੀਸ਼ ਕੁਮਾਰ ਵਾਸੀ ਸੋਢਲ ਨਗਰ, ਰਵੀ ਕੁਮਾਰ ਵਾਸੀ ਲੁਧਿਆਣਾ ਤੇ ਦੀਕਸ਼ਿਤ ਵਾਸੀ ਲੁਧਿਆਣਾ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1 ਲੱਖ 2 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਇੰਸ. ਰਾਜੇਸ਼ ਅਰੋੜਾ ਨੇ ਦੱਸਿਆ ਕਿ ਫੜੇ ਗਏ ਜੁਆਰੀਆਂ ਖਿਲਾਫ ਗੈਂਬਲਿੰਗ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਜਾਇਜ਼ ਮਾਈਨਿੰਗ ’ਚ ਲੱਗੀ ਪੋਕਲੇਨ ਮਸ਼ੀਨ ਨੂੰ ਲਿਆ ਕਬਜ਼ੇ ’ਚ, ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
NEXT STORY