ਜਲੰਧਰ (ਕਮਲੇਸ਼)— ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਮਨ ਪੱਬੀ ਦੀ ਪ੍ਰਧਾਨਗੀ 'ਚ ਕਾਂਗਰਸ ਪਾਰਟੀ ਵੱਲੋਂ ਰਾਫੇਲ ਜਹਾਜ਼ਾਂ ਬਾਰੇ ਕੀਤੇ ਗਏ ਕੂੜ ਪ੍ਰਚਾਰ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਭਾਜਪਾ ਵੱਲੋਂ ਕਾਂਗਰਸ ਦਾ ਪੁਤਲਾ ਸਥਾਨਕ ਪਟੇਲ ਚੌਕ 'ਚ ਫੂਕਿਆ ਗਿਆ।ਇਸ ਦੌਰਾਨ ਮੁੱਖ ਤੌਰ 'ਤੇ ਭਾਜਪਾ ਪੰਜਾਬ ਸੂਬੇ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ, ਮਨੋਰੰਜਨ ਕਾਲੀਆ, ਕ੍ਰਿਸ਼ਨ ਦੇਵ ਭੰਡਾਰੀ, ਸੂਬਾ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ ਸੰਨੀ ਸ਼ਰਮਾ, ਸੂਬਾ ਪ੍ਰਧਾਨ ਭਾਜਪਾ ਸਪੋਰਟਸ ਮਨੀਸ਼ ਵਿੱਜ, ਸਾਬਕਾ ਮੇਅਰ ਸੁਨੀਲ ਜੋਤੀ ਹਾਜ਼ਰ ਸਨ। ਇਸ ਮੌਕੇ ਭਾਜਪਾ ਪੰਜਾਬ ਸੂਬੇ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਕਾਂਗਰਸ ਦੀ ਭਾਜਪਾ ਖਿਲਾਫ ਮੁਹਿੰਮ ਨੂੰ ਕਰਾਰਾ ਜਵਾਬ ਹੈ।
ਉਨ੍ਹਾਂ ਕਿਹਾ ਕਿ ਰਾਫੇਲ 'ਤੇ ਬਵਾਲ ਲਈ ਅਤੇ ਸੰਸਦ ਦਾ ਸਮਾਂ ਬਰਬਾਦ ਕਰਨ ਲਈ ਕਾਂਗਰਸ ਅਤੇ ਰਾਹੁਲ ਗਾਂਧੀ ਦੇਸ਼ ਤੋਂ ਮੁਆਫੀ ਮੰਗਣ। ਮੋਦੀ ਸਰਕਾਰ ਨੂੰ ਦੂਜੀ ਵਾਰ ਕਲੀਨ ਚਿੱਟ ਦੇ ਕੇ ਸੁਪਰੀਮ ਕੋਰਟ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਪੂਰੀ ਈਮਾਨਦਾਰੀ ਤੇ ਨਿਰਪੱਖਤਾ ਨਾਲ ਕੰਮ ਕਰ ਰਹੀ ਹੈ। ਰਾਠੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਖਰਾਬ ਕਰਨ ਲਈ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਸਨ, ਉਸ ਦੇ ਲਈ ਵੀ ਰਾਹੁਲ ਗਾਂਧੀ ਸਣੇ ਪੂਰੀ ਪਾਰਟੀ ਨੂੰ ਇਸ ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਰਾਫੇਲ ਦੇ ਸਬੰਧ ਵਿਚ ਮੁੜ ਵਿਚਾਰ ਪਟੀਸ਼ਨ ਖਾਰਿਜ ਹੋਣ ਨਾਲ ਸੱਚ ਅਤੇ ਦੇਸ਼ ਦੀ ਸੁਰੱਖਿਆ ਦੀ ਜਿੱਤ ਹੋਈ ਹੈ ਤੇ ਸਿਆਸੀ ਲਾਭ ਲੈਣ ਲਈ ਅਜਿਹੇ ਮੁੱਦਿਆਂ ਨੂੰ ਉਠਾਉਣਾ ਅਤੇ ਆਪਣੀਆਂ ਫੌਜਾਂ ਦੇ ਹਿੱਤਾਂ ਨੂੰ ਪਿੱਛੇ ਰੱਖਣਾ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਸੁਭਾਸ਼ ਸੂਦ, ਅਸ਼ੋਕ ਗਾਂਧੀ, ਕੌਂਸਲਰ ਸੁਸ਼ੀਲ ਸ਼ਰਮਾ, ਕਿਸ਼ਨ ਲਾਲ ਸ਼ਰਮਾ, ਪ੍ਰਵੀਨ ਹਾਂਡਾ, ਅਸ਼ਵਨੀ ਗਰਗ, ਭਗਵੰਤ ਪ੍ਰਭਾਕਰ, ਸ਼ਾਹਿਨਾ ਪ੍ਰਵੀਨ, ਰਣਜੀਤ ਆਰੀਆ, ਡਾ. ਵਿਨੀਤ ਸ਼ਰਮਾ, ਰਾਜਿੰਦਰ ਸ਼ਰਮਾ, ਰਾਜੇਸ਼ ਜੈਨ, ਸੌਰਵ ਜੈਨ, ਹਿਤੇਸ਼ ਸਿਆਲ, ਗੁਰਦੇਵ ਸਿੰਘ ਦੇਬੀ ਆਦਿ ਮੌਜੂਦ ਸਨ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY