ਕਪੂਰਥਲਾ (ਭੂਸ਼ਣ)— ਕੁਝ ਅਣਪਛਾਤੇ ਮੁਲਜ਼ਮਾਂ ਨੇ ਇਕ 12-13 ਸਾਲ ਦੇ ਲੜਕੇ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਨਜ਼ਦੀਕੀ ਪਿੰਡ ਖਿੱਜਰਪੁਰ ਦੇ ਖੇਤਾਂ 'ਚ ਦਫਨਾ ਦਿੱਤਾ, ਜਿਸ ਦੌਰਾਨ ਜਦੋਂ ਆਵਾਰਾ ਕੁੱਤੇ ਲੜਕੇ ਦੀ ਲਾਸ਼ ਨੂੰ ਜ਼ਮੀਨ ਤੋਂ ਕੱਢ ਰਹੇ ਸਨ ਤਾਂ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਮ੍ਰਿਤਕ ਲੜਕੇ ਦੀ ਲਾਸ਼ ਅਤੇ ਉਸ ਦਾ ਕੱਟਿਆ ਹੋਇਆ ਸਿਰ ਵੱਖਰੇ ਤੋਂ ਬਰਾਮਦ ਕਰ ਲਿਆ।
ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਬਾਬੂ ਰਾਮ ਨਿਵਾਸੀ ਪਿੰਡ ਪੱਤੀ ਖਿੱਜਰਪੁਰ ਲਖਨ ਕਲਾਂ ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਸੂਚਨਾ ਵਿਚ ਦੱਸਿਆ ਸੀ ਕਿ ਉਸ ਦੇ ਪਿੰਡ ਨਾਲ ਸਬੰਧਤ ਸਤਨਾਮ ਸਿੰਘ ਆਪਣੀ ਜ਼ਮੀਨ 'ਤੇ ਕਰਾਹਾ ਫੇਰ ਰਿਹਾ ਸੀ, ਜਿਸ ਦੌਰਾਨ ਉਸ ਦੇ ਨਾਲ ਦੀ ਜ਼ਮੀਨ ਜੋ ਕਿ ਕਰਨੈਲ ਸਿੰਘ ਨਿਵਾਸੀ ਅਠੋਲੇ ਦੀ ਹੈ 'ਚ ਆਵਾਰਾ ਕੁੱਤੇ ਜ਼ਮੀਨ ਨੂੰ ਪੁੱਟ ਕੇ ਕੁਝ ਨੋਚ ਰਹੇ ਸਨ ਅਤੇ ਜਦੋਂ ਉਸ ਨੇ ਨਜ਼ਦੀਕ ਜਾ ਕੇ ਵੇਖਿਆ ਤਾਂ ਇਕ 12-13 ਸਾਲ ਦੇ ਬੱਚੇ ਦੀ ਲਾਸ਼ ਪਈ ਸੀ, ਜਿਸ ਦਾ ਸਿਰ ਧੜ ਤੋਂ ਵੱਖ ਹੋ ਕੇ ਕੋਲ ਹੀ ਪਿਆ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ-ਡਵੀਜ਼ਨ ਹਰਿੰਦਰ ਸਿੰਘ ਗਿੱਲ ਅਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਗੁਰਦਿਆਲ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪੁੱਜੇ। ਪੁਲਸ ਨੇ ਸ਼ੁਰੂਆਤੀ ਜਾਂਚ ਵਿਚ ਪਾਇਆ ਕਿ ਹੋ ਸਕਦਾ ਹੈ ਕਿ ਮ੍ਰਿਤਕ ਦਾ ਕਤਲ 10 ਦਿਨ ਪਹਿਲਾਂ ਕੀਤਾ ਗਿਆ ਹੋਵੇ ਅਤੇ ਮੁਲਜ਼ਮਾਂ ਨੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੀ ਲਾਸ਼ ਨੂੰ ਇਸ ਜਗ੍ਹਾ 'ਤੇ ਦਫਨਾ ਦਿੱਤਾ ਹੋਵੇ। ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਕਿ ਮ੍ਰਿਤਕ ਲੜਕਾ ਦੇਖਣ ਵਿਚ ਕਿਸੇ ਦੂਜੇ ਸੂਬੇ ਨਾਲ ਸਬੰਧਤ ਲੱਗਦਾ ਹੈ ਅਤੇ ਉਸ ਦਾ ਸਿਰ ਨਿਸ਼ਚਿਤ ਤੌਰ 'ਤੇ ਮੁਲਜ਼ਮਾਂ ਵੱਲੋਂ ਲਾਸ਼ ਨੂੰ ਦਬਾਉਣ ਤੋਂ ਬਾਅਦ ਕੁੱਤਿਆ ਵੱਲੋਂ ਨੋਚਣ ਦੌਰਾਨ ਧੜ ਤੋਂ ਵੱਖ ਹੋ ਗਿਆ ਹੋਵੇਗਾ। ਮ੍ਰਿਤਕ ਲੜਕੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਗਿਆ ਹੈ। ਉਥੇ ਹੀ ਲਾਸ਼ ਦੀ ਪਛਾਣ ਲਈ ਸੂਬੇ ਦੇ ਸਾਰੇ ਥਾਣਾ ਖੇਤਰਾਂ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤਾਂਕਿ ਬੀਤੇ ਕੁੱਝ ਦਿਨਾਂ ਦੌਰਾਨ ਲਾਪਤਾ ਹੋਏ ਬੱਚੇ ਸਬੰਧੀ ਡਿਟੇਲ ਇਕੱਠੀ ਕੀਤੀ ਜਾ ਸਕੇ ।
ਕਈ ਥਿਊਰੀਆਂ 'ਤੇ ਜਾਂਚ 'ਚ ਲੱਗੀ ਕਪੂਰਥਲਾ ਪੁਲਸ
ਅਣਪਛਾਤੇ ਮੁਲਜ਼ਮਾਂ ਵੱਲੋਂ ਬੇਹਰਿਮੀ ਨਾਲ ਕਤਲ ਕੀਤੇ ਗਏ ਲੜਕੇ ਦੇ ਅੰਨ੍ਹੇ ਕਤਲ ਨੂੰ ਸੁਲਝਾਉਣ ਲਈ ਕਪੂਰਥਲਾ ਪੁਲਸ ਨੇ ਵੱਖ-ਵੱਖ ਥਿਊਰੀਆਂ ਨੂੰ ਆਧਾਰ ਬਣਾ ਕੇ ਜਾਂਚ ਦਾ ਦੌਰ ਤੇਜ਼ ਕਰ ਦਿੱਤਾ ਹੈ।
ਮਿਸ਼ਨ ਫਤਿਹਵੀਰ: ਹੁਣ ਜਲੰਧਰ ਦੇ ਲੋਕਾਂ ਦਾ ਫੁੱਟਿਆ ਗੁੱਸਾ, ਕੱਢੀ ਕੈਪਟਨ 'ਤੇ ਭੜਾਸ (ਵੀਡੀਓ)
NEXT STORY