ਬੇਗੋਵਾਲ (ਰਜਿੰਦਰ)- ਬੇਗੋਵਾਲ ਪੁਲਸ ਨੇ ਇਕੋ ਦਿਨ ਵਿਚ ਵੱਖ-ਵੱਖ ਥਾਵਾਂ 'ਤੇ ਲੁੱਟ-ਖੋਹ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪਲਸਰ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਨੌਜਵਾਨਾਂ ਕੋਲੋਂ ਦਾਤਰ ਅਤੇ ਖੋਹ ਸਮੇਂ ਵਰਤਿਆ ਗਿਆ ਪਲਸਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਨੌਜਵਾਨਾਂ ਕੋਲੋਂ ਦੂਜੀ ਖੋਹ ਦੌਰਾਨ ਖੋਹਿਆ ਗਿਆ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ।
ਇਸ ਸਬੰਧੀ ਥਾਣਾ ਬੇਗੋਵਾਲ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭੁਲੱਥ ਕਰਨੈਲ ਸਿੰਘ ਨੇ ਦਸਿਆ ਕਿ ਸੌਰਵ ਕੁਮਾਰ ਪੁੱਤਰ ਯਿਸ਼ੂ ਮੰਡਲ ਵਾਸੀ ਪਿੰਡ ਬਰਿਆਰਪੁਰ ਥਾਣਾ ਬਰਿਆਰਪੁਰ ਜ਼ਿਲ੍ਹਾ ਮੁਗੇਰ ਸਟੇਟ ਬਿਹਾਰ ਹਾਲ ਵਾਸੀ ਬੇਗੋਵਾਲ ਜੋ ਬੇਗੋਵਾਲ ਵਿਖੇ ਕੁਲਫੀਆਂ ਦੀ ਰੇਹੜੀ ਲਗਾਉਂਦਾ ਹੈ। ਇਹ ਨੌਜਵਾਨ ਪਿਛਲੇ ਦਿਨੀਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਰੇਹੜੀ 'ਤੇ ਕੁਲਫੀਆਂ ਵੇਚਣ ਲਈ ਬੇਗੋਵਾਲ ਤੋਂ ਨੇੜਲੇ ਪਿੰਡ ਫਤਿਹਗੜ੍ਹ ਨੂੰ ਗਿਆ। ਵਾਪਸੀ 'ਤੇ ਸ਼ਾਮ ਨੂੰ ਕਰੀਬ 8.30 ਜਦੋਂ ਇਹ ਨੌਜਵਾਨ ਪਿੰਡ ਸੀਕਰੀ ਸ਼ਮਸ਼ਾਨਘਾਟ ਕੋਲ ਪੁੱਜਾ ਤਾਂ ਸਾਹਮਣੇ ਤੋਂ 2 ਨੌਜਵਾਨ ਪਲਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ। ਜਿਹੜੇ ਦਾਤਰ ਦੀ ਨੋਕ 'ਤੇ ਕੁਲਫੀਆਂ ਵੇਚਣ ਵਾਲੇ ਨੌਜਵਾਨ ਦੀ ਜੇਬ ਵਿਚੋਂ ਕੁਲਫੀਆਂ ਦੀ ਵਿਕਰੀ ਦੇ 1750 ਰੁਪਏ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੈਲੇਸ 'ਚ ਲੱਗੀ ਭਿਆਨਕ ਅੱਗ
ਇਸ ਉਪਰੰਤ ਐੱਸ. ਐੱਚ. ਓ. ਬੇਗੋਵਾਲ ਰਣਜੀਤ ਸਿੰਘ ਵੱਲੋਂ ਪੁਲਸ ਫੋਰਸ ਸਮੇਤ ਇਸ ਮਾਮਲੇ ਸਬੰਧੀ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਦੋ ਨੌਜਵਾਨਾਂ ਨੂੰ ਫੜਿਆ ਗਿਆ, ਜਿਨ੍ਹਾਂ ਦੀ ਪਛਾਣ ਅਮਨਜੋਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਅਤੇ ਰਵਿੰਦਰਪਾਲ ਉਰਫ ਰਵੀ ਪੁੱਤਰ ਸੁਰਜੀਤ ਸਿੰਘ ਵਾਸੀ ਤਲਵੰਡੀ ਕੂਕਾ ਹੈ। ਫੜੇ ਗਏ ਨੌਜਵਾਨਾਂ ਕੋਲੋਂ ਦਾਤਰ ਅਤੇ ਖੋਹ ਸਮੇਂ ਵਰਤਿਆ ਗਿਆ ਪਲਸਰ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ ਇਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ, ਜੋ ਇਨ੍ਹਾਂ ਨੇ ਨਿਰਮਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਏਪੁਰ ਪੀਰ ਬਖਸ ਕੋਲੋਂ ਭੁਲੱਥ ਤੋਂ ਪਿੰਡ ਨੂੰ ਜਾਂਦੇ ਸਮੇਂ ਖੋਹਿਆ ਸੀ। ਡੀ. ਐੱਸ. ਪੀ. ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਇਹ ਦੋਵੇਂ ਖੋਹਾਂ ਇਕੋ ਦਿਨ ਸ਼ਾਮ ਸਮੇਂ ਤੋਂ ਬਾਅਦ ਕੀਤੀਆਂ ਸਨ। ਉਨ੍ਹਾਂ ਦਸਿਆ ਕਿ ਹੁਣ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਸੇਬਾਂ ਨਾਲ ਭਰੀ ਗੱਡੀ ਪਲਟੀ, ਲੋਕਾਂ ਨੇ ਕੀਤਾ ਉਹ ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ 'ਚ ਵੱਡੀ ਵਾਰਦਾਤ, ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਲੁਟੇਰਿਆਂ ਨੇ ਲੁੱਟੀ ਲੱਖਾਂ ਦੀ ਨਕਦੀ
NEXT STORY