ਜਲੰਧਰ (ਖੁਰਾਣਾ)– ਜਲੰਧਰ ਸ਼ਹਿਰ ਵਿਚ ਵਧਦੇ ਟ੍ਰੈਫਿਕ ਦੇ ਬੋਝ ਨੂੰ ਘੱਟ ਕਰਨ ਅਤੇ ਸਥਾਨਕ ਲੋਕਾਂ ਨੂੰ ਬਿਹਤਰ ਸਹੂਲਤ ਦੇਣ ਲਈ ਨਹਿਰ ਦੇ ਨਾਲ-ਨਾਲ ਪ੍ਰਸਤਾਵਿਤ ਬਾਈਪਾਸ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਮੰਗ ਇਕ ਵਾਰ ਫਿਰ ਜ਼ੋਰ ਫੜ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਪ੍ਰਾਜੈਕਟ ਸ਼ੁਰੂ ਹੋ ਜਾਂਦਾ ਹੈ ਤਾਂ ਨਾ ਸਿਰਫ਼ ਜਲੰਧਰ ਲਈ ਫਾਇਦੇਮੰਦ ਹੋਵੇਗਾ, ਸਗੋਂ ਵੈਸਟ ਵਿਧਾਨ ਸਭਾ ਹਲਕੇ ਲਈ ਤਾਂ ਇਹ ਵਰਦਾਨ ਸਾਬਤ ਹੋਵੇਗਾ। ਇਸ ਪ੍ਰਾਜੈਕਟ ਤਹਿਤ ਬਸਤੀ ਬਾਵਾ ਖੇਲ ਪੁਲੀ ਤੋਂ ਸਿੱਧੀ ਸੜਕ ਨਹਿਰ ਦੇ ਨਾਲ-ਨਾਲ ਡੀ. ਏ. ਵੀ. ਕਾਲਜ ਵਾਲੀ ਨਹਿਰ ਦੀ ਪੁਲੀ ਤਕ ਅਤੇ ਉਸ ਤੋਂ ਅੱਗੇ ਹਾਈਵੇ ’ਤੇ ਬਾਬਾ ਬਾਲਕ ਨਾਥ ਨਗਰ ਕੋਲ ਪੈਂਦੀ ਨਹਿਰ ਦੀ ਪੁਲੀ ਤਕ ਜਾਵੇਗੀ, ਜਿਸ ਨਾਲ ਪੂਰੇ ਹਲਕੇ ਦੇ ਟ੍ਰੈਫਿਕ ਨੂੰ ਸ਼ਹਿਰ ਦੇ ਅੰਦਰ ਆਉਣ ਅਤੇ ਘੁੰਮ ਕੇ ਜਾਣ ਦੀ ਲੋੜ ਹੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਇਸ ਮੰਡੀ 'ਚ ਗੁੰਡਾਗਰਦੀ ਦਾ ਟ੍ਰੈਂਡ, 14 ਅਪ੍ਰੈਲ ਲਈ ਹੋਇਆ ਵੱਡਾ ਐਲਾਨ
ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਮਰ ਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨਾਲ ਜੁੜੇ ਵਾਰਡ ਦੇ ਕੌਂਸਲਰ ਪਤੀ ਬੌਬੀ ਸ਼ਰਮਾ ਨੇ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸ਼ੀਤਲ ਨਗਰ ਨੇੜੇ ਰੇਲਵੇ ਲਾਈਨ ’ਤੇ ਇਕ ਨਵਾਂ ਫਾਟਕ ਬਣਾਇਆ ਜਾਵੇ ਤਾਂ ਇਹ ਬਾਈਪਾਸ ਆਸਾਨੀ ਨਾਲ ਸ਼ੁਰੂ ਹੋ ਸਕਦਾ ਹੈ, ਜਿਸ ਨਾਲ ਨਾ ਸਿਰਫ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ, ਸਗੋਂ ਪੂਰੇ ਇਲਾਕੇ ਦਾ ਵਿਕਾਸ ਵੀ ਸੰਭਵ ਹੋ ਸਕੇਗਾ।
ਸਾਲਾਂ ਤੋਂ ਅਧੂਰੀ ਪਈ ਹੋਈ ਹੈ ਇਹ ਯੋਜਨਾ, ਅਫ਼ਸਰਾਂ ਨੇ ਦਿਲਚਸਪੀ ਨਹੀਂ ਲਈ
ਕਈ ਸਾਲ ਪਹਿਲਾਂ ਜਲੰਧਰ ਸ਼ਹਿਰ ਵਿਚ ਟ੍ਰੈਫਿਕ ਦੇ ਭੀੜ-ਭੜੱਕੇ ਨੂੰ ਘੱਟ ਕਰਨ ਦੇ ਉਦੇਸ਼ ਨਾਲ ਡੀ. ਏ. ਵੀ. ਕਾਲਜ ਨੇੜੇ ਵਾਲੀ ਨਹਿਰ ਦੇ ਦੋਵੇਂ ਪਾਸੇ ਬਾਈਪਾਸ ਬਣਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਨਹਿਰ ਦੇ ਕੰਢੇ ਪੱਕੀਆਂ ਸੜਕਾਂ ਤਾਂ ਬਣਾ ਦਿੱਤੀਆਂ ਗਈਆਂ ਪਰ ਇਹ ਪ੍ਰਾਜੈਕਟ ਵਿਚਾਲੇ ਹੀ ਅਧੂਰਾ ਰਹਿ ਗਿਆ ਕਿਉਂਕਿ ਨਿਗਮ ਨਾਲ ਜੁੜੇ ਅਫਸਰਾਂ ਨੇ ਇਸ ਵਿਚ ਦਿਲਚਸਪੀ ਹੀ ਨਹੀਂ ਲਈ। ਬੌਬੀ ਸ਼ਰਮਾ ਨੇ ਦੱਸਿਆ ਕਿ ਜੇਕਰ ਇਸ ਯੋਜਨਾ ਨੂੰ ਪੂਰਾ ਕੀਤਾ ਜਾਂਦਾ ਹੈ ਤਾਂ ਨਾ ਸਿਰਫ਼ ਸ਼ਹੀਦ ਬਾਬੂ ਲਾਭ ਸਿੰਘ ਨਗਰ, ਕਬੀਰ ਨਗਰ, ਬਸਤੀ ਬਾਵਾ ਖੇਲ, ਬਸਤੀ ਦਾਨਿਸ਼ਮੰਦਾਂ ਅਤੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਸਿੱਧਾ ਲਾਭ ਮਿਲੇਗਾ, ਸਗੋਂ ਕਪੂਰਥਲਾ ਅਤੇ ਬਸਤੀ ਬਾਵਾ ਖੇਲ ਸਾਈਡ ਤੋਂ ਆਉਣ ਵਾਲੇ ਵਾਹਨ ਵੀ ਇਸ ਬਾਈਪਾਸ ਦੀ ਵਰਤੋਂ ਕਰ ਕੇ ਮਕਸੂਦਾਂ ਸਾਈਡ ਆ-ਜਾ ਸਕਣਗੇ। ਉਨ੍ਹਾਂ ਨੂੰ ਕਪੂਰਥਲਾ ਚੌਕ ਤੋਂ ਘੁੰਮ ਕੇ ਨਹੀਂ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਰਸਤੇ ਵਿਚ ਪੈਣ ਵਾਲੀ ਰੇਲਵੇ ਲਾਈਨ ’ਤੇ ਸ਼ੀਤਲ ਨਗਰ ਨੇੜੇ ਇਕ ਫਾਟਕ ਬਣਾਉਣਾ ਇਸ ਪ੍ਰਾਜੈਕਟ ਦੀ ਸਫ਼ਲਤਾ ਦੀ ਕੁੰਜੀ ਹੋਵੇਗਾ।
ਇਹ ਵੀ ਪੜ੍ਹੋ: ਪੁਲਸ ਦੇ ਐਕਸ਼ਨ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਰਿਐਕਸ਼ਨ, ਦਿੱਤਾ ਵੱਡਾ ਬਿਆਨ

ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇਗੀ ਅਤੇ ਪੂਰੇ ਇਲਾਕੇ ਦਾ ਵਿਕਾਸ ਹੋਵੇਗਾ
ਬੌਬੀ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸੈਨੇਟਰੀ ਆਈਟਮਜ਼ ਅਤੇ ਟਾਈਲਜ਼ ਦੇ ਵੱਡੇ-ਵੱਡੇ ਗੋਦਾਮ ਬਣ ਗਏ ਹਨ, ਜਿਸ ਕਾਰਨ ਸਾਰਾ ਦਿਨ ਟ੍ਰੈਫਿਕ ਦਾ ਦਬਾਅ ਰਹਿੰਦਾ ਹੈ। ਪਹਿਲੀਆਂ ਸਰਕਾਰਾਂ ਨੇ ਇਸ ਇਲਾਕੇ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਇਲਾਕਾ ਵਿਕਾਸ ਤੋਂ ਵਾਂਝਾ ਰਿਹਾ। ਹੁਣ ਟ੍ਰੈਫਿਕ ਦੀ ਸਮੱਸਿਆ ਇੰਨੀ ਵਧ ਗਈ ਹੈ ਕਿ ਲੋਕਾਂ ਦਾ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰ ਦੇ ਨਾਲ ਬਣੀਆਂ ਪੱਕੀਆਂ ਸੜਕਾਂ ਨੂੰ ਰੇਲਵੇ ਫਾਟਕ ਜ਼ਰੀਏ ਜੋੜ ਦਿੱਤਾ ਜਾਵੇ ਤਾਂ ਲੋਕਾਂ ਨੂੰ ਬਰਲਟਨ ਪਾਰਕ, ਗੁਲਾਬ ਦੇਵੀ ਰੋਡ, ਵਿੰਡਸਰ ਪਾਰਕ ਜਾਂ ਕਬੀਰ ਨਗਰ ਜਾਣ ਲਈ ਲੰਮਾ ਚੱਕਰ ਨਹੀਂ ਲਾਉਣਾ ਪਵੇਗਾ। ਭਵਿੱਖ ਵਿਚ ਇਸ ਫਾਟਕ ’ਤੇ ਇਕ ਛੋਟਾ ਫਲਾਈਓਵਰ ਵੀ ਬਣਾਇਆ ਜਾ ਸਕਦਾ ਹੈ, ਜੋ ਟ੍ਰੈਫਿਕ ਨੂੰ ਹੋਰ ਆਸਾਨ ਬਣਾਵੇਗਾ।
ਇਹ ਵੀ ਪੜ੍ਹੋ: ਹਾਈ ਅਲਰਟ 'ਤੇ ਪੰਜਾਬ, ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
ਗੁਲਾਬ ਦੇਵੀ ਰੋਡ ਪੁਲੀ ਨੂੰ ਚੌੜਾ ਕਰਨ ਅਤੇ ਸੜਕ ਬਣਾਉਣ ਦੀ ਮੰਗ
ਬੌਬੀ ਸ਼ਰਮਾ ਨੇ ਨਿਗਮ ਪ੍ਰਸ਼ਾਸਨ ਤੋਂ ਗੁਲਾਬ ਦੇਵੀ ਰੋਡ ’ਤੇ ਸਥਿਤ ਨਹਿਰ ਦੀ ਪੁਲੀ ਨੂੰ ਚੌੜਾ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿਚ ਟ੍ਰੈਫਿਕ ਦਾ ਦਬਾਅ ਲਗਾਤਾਰ ਵਧ ਰਿਹਾ ਹੈ ਅਤੇ ਟੁੱਟੀ ਹੋਈ ਪੁਲੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਦੇ ਨਾਲ ਹੀ ਆਰੀਆ ਨਗਰ ਅਤੇ ਹਰਦੇਵ ਨਗਰ ਦੇ ਨਾਲ-ਨਾਲ ਲੰਘਣ ਵਾਲੀ ਸੜਕ ਦੀ ਹਾਲਤ ਸੁਧਾਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਹ ਸੜਕ ਪਾਣੀ ਦੇ ਪਾਈਪ ਪਾਉਣ ਲਈ ਤੋੜੀ ਗਈ ਸੀ ਪਰ ਇਸ ਨੂੰ ਦੁਬਾਰਾ ਨਹੀਂ ਬਣਾਇਆ ਗਿਆ, ਜਿਸ ਨਾਲ ਹਜ਼ਾਰਾਂ ਲੋਕ ਰੋਜ਼ ਪ੍ਰੇਸ਼ਾਨ ਹੋ ਰਹੇ ਹਨ।

ਗੋਗਾ ਪ੍ਰਧਾਨ ਨੇ ਪੁਲੀ ਨੂੰ ਚੌੜਾ ਕਰਨ ਬਾਬਤ ਬਣਵਾਇਆ ਹੋਇਐ ਐਸਟੀਮੇਟ
ਗੁਲਾਬ ਦੇਵੀ ਰੋਡ ’ਤੇ ਪੈਂਦੀ ਨਹਿਰ ਦੀ ਪੁਲੀ ਨੂੰ ਚੌੜਾ ਕਰਨ ਦੀ ਦਿਸ਼ਾ ਵਿਚ ਸ਼ਹੀਦ ਬਾਬੂ ਲਾਭ ਸਿੰਘ ਨਗਰ ਸੋਸਾਇਟੀ ਦੇ ਪ੍ਰਧਾਨ ਪ੍ਰਭੂਨੈਣਜੋਤ ਸਿੰਘ ਗੋਗਾ ਪਹਿਲਾਂ ਤੋਂ ਹੀ ਯਤਨਸ਼ੀਲ ਹਨ। ਉਨ੍ਹਾਂ ਨੇ ਪੁਲੀ ਨੂੰ ਚੌੜਾ ਕਰਨ ਲਈ ਐਸਟੀਮੇਟ ਤਿਆਰ ਕਰਵਾਇਆ ਹੈ ਅਤੇ ਨਿਗਮ ਪ੍ਰਸ਼ਾਸਨ ਜਲਦ ਇਸ ’ਤੇ ਕੰਮ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ। ਬੌਬੀ ਸ਼ਰਮਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਧਿਆਨ ਦਿੰਦਾ ਹੈ ਤਾਂ ਜਲੰਧਰ ਵੈਸਟ ਵਿਧਾਨ ਸਭਾ ਇਲਾਕੇ ਲਈ ਇਹ ਇਕ ਵੱਡੀ ਰਾਹਤ ਹੋਵੇਗੀ।
ਇਹ ਵੀ ਪੜ੍ਹੋ: 32 ਗ੍ਰਨੇਡ ਵਾਲੇ ਬਿਆਨ 'ਤੇ ਕਸੂਤੇ ਫਸੇ ਬਾਜਵਾ, ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਜਾਂਚ ਲਈ ਪਹੁੰਚੀ ਪੁਲਸ
ਮੰਨਿਆ ਜਾ ਰਿਹਾ ਹੈ ਕਿ ਇਹ ਬਾਈਪਾਸ ਪ੍ਰਾਜੈਕਟ ਅਤੇ ਰੇਲਵੇ ਫਾਟਕ ਦਾ ਨਿਰਮਾਣ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਲਈ ਇਕ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ। ਨਹਿਰ ਦੇ ਨਾਲ ਪ੍ਰਸਤਾਵਿਤ ਬਾਈਪਾਸ ਨਾ ਸਿਰਫ ਟ੍ਰੈਫਿਕ ਦੀ ਸਮੱਸਿਆ ਨੂੰ ਘੱਟ ਕਰੇਗਾ, ਸਗੋਂ ਸਥਾਨਕ ਲੋਕਾਂ ਨੂੰ ਬਿਹਤਰ ਕਨੈਕਟੀਵਿਟੀ ਵੀ ਪ੍ਰਦਾਨ ਕਰੇਗਾ, ਨਾਲ ਹੀ ਸੜਕਾਂ ਅਤੇ ਪੁਲੀਆਂ ਦੇ ਸੁਧਾਰ ਨਾਲ ਇਸ ਇਲਾਕੇ ਦਾ ਕਾਰੋਬਾਰੀ ਅਤੇ ਸਮਾਜਿਕ ਵਿਕਾਸ ਵੀ ਤੇਜ਼ ਹੋਵੇਗਾ। ਪ੍ਰਧਾਨ ਪ੍ਰਭੂਨੈਣਜੋਤ ਸਿੰਘ ਗੋਗਾ ਅਤੇ ਬੌਬੀ ਸ਼ਰਮਾ ਨੇ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਇਸ ਦਿਸ਼ਾ ਵਿਚ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਤਾਂ ਕਿ ਲੋਕਾਂ ਨੂੰ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਹ ਜਲਦ ਮੇਅਰ ਵਨੀਤ ਧੀਰ ਨੂੰ ਮਿਲਣ ਜਾਣਗੇ।
ਇਹ ਵੀ ਪੜ੍ਹੋ: ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੰਜਾਬ ਸਰਕਾਰ ਵੱਲੋਂ 21 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੀ ਇਸ ਮੰਡੀ 'ਚ ਗੁੰਡਾਗਰਦੀ ਦਾ ਟ੍ਰੈਂਡ, 14 ਅਪ੍ਰੈਲ ਲਈ ਹੋਇਆ ਵੱਡਾ ਐਲਾਨ
NEXT STORY