ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਚੱਲ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਰੱਦ ਕਰ ਹੋ ਗਿਆ ਗਿਆ ਹੈ। ਸੰਘਣੀ ਧੁੰਦ ਕਾਰਨ ਟਾਸ ਵੀ ਨਹੀਂ ਹੋ ਸਕੀ। ਅੰਪਾਇਰਾਂ ਨੇ ਸ਼ਾਮ 6 ਵਜੇ ਮੈਦਾਨ ਦਾ ਨਿਰੀਖਣ ਕੀਤਾ ਪਰ ਕਿਸੇ ਫੈਸਲੇ 'ਤੇ ਨਹੀਂ ਪਹੁੰਚ ਸਕੇ। ਭਾਰਤ ਇਸ ਸਮੇਂ ਲੜੀ 2-1 ਨਾਲ ਅੱਗੇ ਹੈ। ਆਖਰੀ ਮੈਚ 19 ਦਸੰਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ, ਜਿੱਥੇ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਦੀਆਂ ਨਜ਼ਰਾਂ ਸੀਰੀਜ਼ ਆਪਣੇ ਨਾਂ ਕਰਨ 'ਤੇ ਹੋਣਗੀਆਂ।
ਟਾਸ ਸ਼ਾਮ 6:30 ਵਜੇ ਹੋਣੀ ਸੀ। ਹਾਲਾਂਕਿ, ਸੰਘਣੀ ਧੁੰਦ ਕਾਰਨ ਟਾਸ ਵਿੱਚ ਦੇਰੀ ਹੋਈ। ਇਸਤੋਂ ਬਾਅਦ 9:30 ਵਜੇ ਤੱਕ ਮੈਚ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਧੁੰਦ ਵਧਦੀ ਰਹੀ। ਅੰਪਾਇਰ ਮੈਚ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲਈ 6 ਵਾਰ ਮੈਦਾਨ 'ਤੇ ਪਹੁੰਚੇ। ਰਾਜੀਵ ਸ਼ੁਕਲਾ ਵੀ ਪਹੁੰਚੇ। ਪਰ 3:30 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਵੀ ਮੈਚ ਸ਼ੁਰੂ ਨਹੀਂ ਹੋ ਸਕਿਆ। ਟੀਮ ਇੰਡੀਆ ਸੀਰੀਜ਼ 'ਚ 2-1 ਨਾਲ ਅੱਗੇ ਹੈ। ਅਹਿਮਦਾਬਾਦ ਵਿੱਚ ਹੋਣ ਵਾਲਾ ਆਉਣ ਵਾਲਾ ਮੈਚ ਲੜੀ ਲਈ ਮਹੱਤਵਪੂਰਨ ਹੋਵੇਗਾ।
ਜ਼ਖ਼ਮੀ ਹੋਏ ਗਿੱਲ
ਇਸ ਮੈਚ ਦੇ ਰੱਦ ਹੋਣ ਦੇ ਨਾਲ ਹੀ, ਲਖਨਊ ਤੋਂ ਭਾਰਤ ਲਈ ਇੱਕ ਹੋਰ ਬੁਰੀ ਖ਼ਬਰ ਆਈ। ਟੀਮ ਦੇ ਉਪ-ਕਪਤਾਨ ਅਤੇ ਆਊਟ ਆਫ ਫਾਰਮ ਸ਼ੁਭਮਨ ਗਿੱਲ ਫਿਰ ਤੋਂ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੀ ਲੱਤ 'ਤੇ ਸੱਟ ਲੱਗੀ ਹੈ। ਇਹ ਇੱਕ ਮਹੀਨੇ ਵਿੱਚ ਦੂਜੀ ਵਾਰ ਹੈ ਜਦੋਂ ਗਿੱਲ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਨੂੰ ਦੱਖਣੀ ਅਫਰੀਕਾ ਵਿਰੁੱਧ ਕੋਲਕਾਤਾ ਟੈਸਟ ਵਿੱਚ ਗਰਦਨ ਦੀ ਸੱਟ ਲੱਗੀ ਸੀ, ਜਿਸ ਕਾਰਨ ਉਹ ਟੈਸਟ ਅਤੇ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਉਹ ਟੀ-20 ਸੀਰੀਜ਼ ਵਿੱਚ ਵਾਪਸੀ ਕੀਤੀ ਪਰ ਉਨ੍ਹਾਂ ਦਾ ਬੱਲਾ ਚੁੱਪ ਰਿਹਾ।
ਸ਼ੁਭਮਨ ਗਿੱਲ ਟੀਮ ਇੰਡੀਆ 'ਚੋਂ ਬਾਹਰ, ਲਖਨਊ ਟੀ-20 ਤੋਂ ਪਹਿਲਾਂ ਹੋਇਆ 'ਹਾਦਸਾ'!
NEXT STORY