ਦਸੂਹਾ (ਝਾਵਰ)- ਰਾਜੀਵ ਦੀਕਸ਼ਤ ਗਊਸ਼ਾਲਾ ਦਸੂਹਾ ਦੇ ਮੈਂਬਰਾਂ ਨੇ ਦਸੂਹਾ ਪੁਲਸ ਦੇ ਸਹਿਯੋਗ ਨਾਲ ਮਾਰੂਤੀ ਏਜੰਸੀ ਚੌਂਕ ਦਸੂਹਾ ਵਿਖੇ ਇਕ ਕੈਂਟਰ ‘ਚ 9 ਗਊਆਂ ਨਾਲ ਭਰੇ ਟਰੱਕ ਨੂੰ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ ਦੇ ਪ੍ਰਧਾਨ ਬਾਬੂ ਅਰੁਣ ਕੁਮਾਰ ਸਰਮਾ ਨੇ ਦੱਸਿਆ ਕਿ ਉੱਥੇ ਮੌਜੂਦ ਤਰਸੇਮ ਵਾਸੀ ਸਾਂਭਾ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਜਲੰਧਰ ਤੋਂ ਪਠਾਨਕੋਟ ਜਾ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਗਊਆਂ ਨਾਲ ਭਰਿਆ ਇਕ ਕੈਂਟਰ ਉਸ ਦੀ ਕਾਰ ਦੇ ਅੱਗੇ ਜਾ ਰਿਹਾ ਸੀ ਜਦੋਂ ਉਹ ਮਾਰੂਤੀ ਚੌਂਕ ਦਸੂਹਾ ਕੋਲ ਪਹੁੰਚਿਆ ਤਾਂ ਉਸ ਨੇ ਕੈਂਟਰ ਰੋਕ ਲਿਆ।
ਇਹ ਵੇਖ ਕੇ ਕੈਂਟਰ ਚਾਲਕ ਅਤੇ ਹੋਰ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਇਸ ਦੇ ਨਾਲ ਖੜ੍ਹੀ ਚਿੱਟੇ ਰੰਗ ਦੀ ਬੋਲੈਰੋ ਗੱਡੀ ਵਿੱਚ ਸਵਾਰ ਕੁਝ ਵਿਅਕਤੀ ਪਠਾਨਕੋਟ ਜੰਮੂ ਵੱਲ ਭੱਜ ਗਏ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੂਚਨਾ ਮਿਲਣ ‘ਤੇ ਥਾਣਾ ਦਸੂਹਾ ਦੇ ਐੱਸ. ਐੱਚ. ਓ. ਹਰਪ੍ਰੇਮ ਸਿੰਘ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਇਸ ਮੌਕੇ ‘ਤੇ ਸ਼ਹਿਰ ਵਾਸੀ ਅਤੇ ਹਿੰਦੂ ਸੰਗਠਨ ਦੇ ਅਹੁਦੇਦਾਰ ਐਡਵੋਕੇਟ ਅਜੈ ਕੁਮਾਰ ਥਾਪਰ, ਐਡਵੋਕੇਟ ਰਾਜਨ ਥਾਪਰ, ਭਗਵਾਨ ਬਾਲਮੀਕ ਸਕਤੀ ਸੈਨਾ ਅਤੇ ਰਾਸਟਰੀ ਪੱਧਰ ‘ਤੇ ਸ਼ਿਵ ਸੈਨਾ ਸਮਾਜਵਾਦੀ ਬੰਟੀ ਜੋਗੀ, ਦੀਦਾਰ ਸਿੰਘ ਕਾਲਾ ਪ੍ਰਧਾਨ ਹਰਗੋਬਿੰਦ ਸੇਵਾ ਸੁਸਾਇਟੀ, ਸਤਪਾਲ ਪੰਮਾ ਪੇਂਟਰ ਵੀ ਪਹੁੰਚੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਲੁਟੇਰਿਆਂ ਨੇ ਲੁੱਟੀ ਲੱਖਾਂ ਦੀ ਨਕਦੀ
ਇਸ ਮੌਕੇ 'ਤੇ ਥਾਣਾ ਦਸੂਹਾ ਦੇ ਐੱਸ. ਐੱਚ. ਓ. ਹਰਪ੍ਰੇਮ ਸਿੰਘ ਨੇ ਦੱਸਿਆ ਕਿ ਕੈਂਟਰ ਨੂੰ ਕਬਜੇ ਵਿੱਚ ਲੈ ਕੇ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਪੁਲਸ ਟੀਮਾਂ ਰਵਾਨਾ ਹੋ ਗਈਆਂ ਹਨ। ਇਸ ਮੌਕੇ 'ਤੇ ਨਿਰਮਲ ਸ਼ਰਮਾ, ਵਿਜੇ ਕੁਮਾਰ ਸਰਮਾ ਵਿਜੇ ਮਾਲ ਦਸੂਹਾ, ਰਾਜੀਵ ਆਨੰਦ, ਅਨੁਰਾਗ, ਸੁਨੀਲ ਬੱਸੀ, ਬਾਬਾ ਬੋਹੜ, ਰਾਜਪਾਲ, ਸੋਨੂੰ, ਦਵਿੰਦਰ ਸਿੰਘ, ਥਾਨ ਰਾਮ, ਸੋਹਲ ਆਦਿ ਹਾਜਰ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਗਊਸ਼ਾਲਾ ਦੇ ਪ੍ਰਧਾਨ ਬਾਬੂ ਅਰੁਣ ਕੁਮਾਰ ਸਰਮਾ ਨੇ ਦੱਸਿਆ ਕਿ ਜੰਮੂ-ਕਸਮੀਰ ਤੋਂ ਸ੍ਰੀਨਗਰ ਤੱਕ ਗਊ ਵੰਸ਼ ਦੀ ਤਸਕਰੀ ਹੋ ਰਹੀ ਹੈ ਅਤੇ ਇਸ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਬੰਧੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਅਤੇ ਜਲੰਧਰ, ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ ਜਿਲਿਆਂ ਵਿੱਚ ਪੁਲਸ ਨੂੰ ਇਸ ਸਬੰਧੀ ਦਿਨ-ਰਾਤ ਨਾਕੇ ਲਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਬੇਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਰਸਤੇ ਕੀਤੇ ਡਾਇਵਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਇਕੋ ਦਿਨ 'ਚ ਦੋ ਥਾਵਾਂ 'ਤੇ ਲੁੱਟ-ਖੋਹ ਕਰਨ ਵਾਲੇ ਨੌਜਵਾਨ ਚੜ੍ਹੇ ਪੁਲਸ ਅੜਿੱਕੇ
NEXT STORY