ਹਾਜੀਪੁਰ (ਜੋਸ਼ੀ)- ਤਲਵਾੜਾ ਪੁਲਸ ਸਟੇਸ਼ਨ ਵਿਖੇ ਲੜਾਈ-ਝਗੜੇ ਦੇ ਸਬੰਧ 'ਚ 5 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ׀ ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਗੁਰਦੀਪ ਸਿੰਘ ਪੁੱਤਰ ਦਸੋਧੀ ਰਾਮ ਵਾਸੀ ਪਿੰਡ ਮੰਗੂ ਮੈਰਾ ਜੋ ਪਿੰਡ ਦਾ ਮੋਜੂਦਾ ਸਰਪੰਚ ਹੈ ׀ ਪਿੰਡ ਵਿੱਚ ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ׀ ਕੰਮ ਦੀ ਦੇਖਰੇਖ ਮੌਕੇ ਦੇ ਸਰਪੰਚ ਹੋਣ ਦੇ ਨਾਤੇ ਅਤੇ ਬਾਕੀ ਪੰਚਾ ਵੱਲੋ ਵੀ ਕੀਤੀ ਜਾ ਰਹੀ ਹੈ । 15 ਮਾਰਚ ਨੂੰ ਸਵੇਰੇ ਉਹ ਕੰਮ ਵੇਖਣ ਲਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵੱਲ ਨੂੰ ਜਾ ਰਹੇ ਸਨ ਤਾਂ ਜਦੋਂ ਉਹ ਸਕੂਲ ਨੇੜੇ ਪੁੱਜੇ ਤਾਂ ਸੁਸ਼ੀਲ ਕੁਮਾਰ, ਸੁਰੇਸ਼ ਕੁਮਾਰ ਬੰਟੀ ਪੁੱਤਰਾਂਨ ਲੇਖ ਰਾਜ, ਸੰਧਲਾ ਦੇਵੀ ਪਤਨੀ ਲੇਖ ਰਾਜ, ਜੋਗਿੰਦਰ ਸਿੰਘ ਪੁੱਤਰ ਮੰਗੂ ਰਾਮ ਅਤੇ ਵਿਮਲ ਕੁਮਾਰ ਪੁੱਤਰ ਸ਼ਮਸ਼ੇਰ ਸਿੰਘ ਵਾਸੀਆਂਨ ਪਿੰਡ ਮੰਗੂ ਮੈਰਾ ਨੇ ਉਸ ਨਾਲ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : ਜਲੰਧਰ 'ਚ ਹੋਏ ਗ੍ਰਨੇਡ ਹਮਲੇ ਮਗਰੋਂ Youtuber ਆਇਆ ਕੈਮਰੇ ਸਾਹਮਣੇ, ਦੱਸੀ ਅਸਲ ਸੱਚਾਈ
ਜਦ ਉਨ੍ਹਾਂ ਵੱਲੋਂ ਮਾਰ ਦਿੱਤਾ ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਉਨ੍ਹਾਂ ਦਾ ਰੋਲਾ ਸੁਣ ਕੇ ਉਨ੍ਹਾਂ ਦੀ ਪਤਨੀ ਰਾਜ ਕੁਮਾਰੀ, ਭਰਾ ਹਰਦੀਪ ਸਿੰਘ, ਭਰਜਾਈ ਮਨਜੀਤ ਕੌਰ ਛਡਾਉਣ ਲਈ ਅੱਗੇ ਹੋਏ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਵਜ੍ਹਾ ਰੰਜਿਸ਼ ਇਹ ਹੈ ਕਿ ਪਿੰਡ ਵਿੱਚ ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ ਦਾ ਕੰਮ ਉਸਾਰੀ ਅਧੀਨ ਹੈ, ਜੋ ਸੁਸ਼ੀਲ ਕੁਮਾਰ ਅਤੇ ਸੁਰੇਸ਼ ਕੁਮਾਰ ਵਗੈਰਾ ਉਨ੍ਹਾਂ ਨੂੰ ਕਹਿੰਦੇ ਹਨ ਕਿ ਇਹ ਸੜਕ ਦੀ ਉਸਾਰੀ ਉਨ੍ਹਾਂ ਦੀ ਜਗ੍ਹਾ ਵਿੱਚ ਕੀਤੀ ਜਾ ਰਹੀ ਹੈ। ਤਲਵਾੜਾ ਪੁਲਸ ਸਟੇਸ਼ਨ ਵਿਖੇ ਸਰਪੰਚ ਗੁਰਦੀਪ ਸਿੰਘ ਦੇ ਬਿਆਨਾਂ 'ਤੇ ਉੱਕਤ ਪੰਜਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ׀
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: Youtuber ਦੇ ਘਰ 'ਤੇ ਗ੍ਰਨੇਡ ਨਾਲ ਹਮਲਾ, ਕੰਬਿਆ ਇਹ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਅਧੀਨ ਰਜਿਸਟਰੇਸ਼ਨ ਦੀ ਮਿਤੀ ’ਚ ਹੋਇਆ ਵਾਧਾ, ਜਾਣੋ ਆਖ਼ਰੀ ਤਾਰੀਖ਼
NEXT STORY