ਸ਼ਾਹਜਹਾਂਪੁਰ (ਇੰਟ.) - ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਰੋਜਾ ਰੇਲਵੇ ਸਟੇਸ਼ਨ ਕੋਲ ਬੁੱਧਵਾਰ ਸ਼ਾਮ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ। ਜਿਥੇ ਇਕ ਭਿਆਨਕ ਰੇਲ ਹਾਦਸੇ ’ਚ 2 ਮਾਸੂਮ ਬੱਚਿਆਂ ਸਮੇਤ 5 ਲੋਕਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਾਰੇ ਲੋਕ ਇਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਗ਼ੈਰ-ਕਾਨੂੰਨੀ ਰਸਤੇ ਤੋਂ ਰੇਲਵੇ ਲਾਈਨ ਪਾਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਤੇਜ਼ ਰਫ਼ਤਾਰ ਗਰੀਬ ਰੱਥ ਐਕਸਪ੍ਰੈੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
ਜਾਣਕਾਰੀ ਅਨੁਸਾਰ ਖੀਰੀ ਜ਼ਿਲ੍ਹੇ ਦੇ ਉਚੌਲੀਆ ਥਾਣਾ ਖੇਤਰ ਦੇ ਬਨਕਾ ਪਿੰਡ ਨਿਵਾਸੀ ਹਰੀਓਮ ਸੈਣੀ (26) ਆਪਣੇ ਸਾਂਢੂ ਸੇਠਪਾਲ, ਸਾਲੀ ਪੂਜਾ, 4 ਸਾਲਾ ਭਣੇਵੀਂ ਨਿਧੀ ਅਤੇ ਡੇਢ ਸਾਲਾ ਭਣੇਵੇਂ ਸੂਰਿਆ ਨਾਲ ਨਿਗੋਹੀ ਖੇਤਰ ਦੇ ਬਿਕਰਮਪੁਰ ਚਕੌਰਾ ਤੋਂ ਮੋਟਰਸਾਈਕਲ ’ਤੇ ਆਪਣੇ ਜੱਦੀ ਪਿੰਡ ਪਰਤ ਰਿਹਾ ਸੀ। ਬੁੱਧਵਾਰ ਸ਼ਾਮ ਕਰੀਬ ਸਾਢੇ 6 ਵਜੇ ਰੋਜਾ ਯਾਰਡ ਖੇਤਰ ’ਚ ਉਹ ਇਕ ਗ਼ੈਰ-ਕਾਨੂੰਨੀ ਰਸਤੇ ਤੋਂ ਰੇਲਵੇ ਲਾਈਨ ਪਾਰ ਕਰਨ ਲੱਗੇ। ਚਸ਼ਮਦੀਦਾਂ ਮੁਤਾਬਕ ਹਰੀਓਮ ਨੇ ਦੂਰੋਂ ਟਰੇਨ ਨੂੰ ਆਉਂਦੇ ਵੇਖ ਕੇ ਮੋਟਰਸਾਈਕਲ ਲਾਈਨ ’ਤੇ ਹੀ ਰੋਕ ਦਿੱਤਾ। ਉਸ ਨੂੰ ਭੁਲੇਖਾ ਹੋਇਆ ਕਿ ਟਰੇਨ ਦੂਜੀ ਲਾਈਨ ’ਤੋਂ ਆ ਰਹੀ ਹੈ, ਜਦੋਂ ਕਿ ਅੰਮ੍ਰਿਤਸਰ ਤੋਂ ਸਹਰਸਾ ਜਾ ਰਹੀ 12204 ਗਰੀਬ ਰੱਥ ਐਕਸਪ੍ਰੈੱਸ ਉਸੇ ਲਾਈਨ ’ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਟਰੇਨ ਦੀ ਲਪੇਟ ’ਚ ਆਉਣ ਕਾਰਨ ਪੰਜਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੜ੍ਹੋ ਇਹ ਵੀ - ਅੱਜ ਤੋਂ ਹੀ ਬੰਦ ਸਾਰੇ ਸਕੂਲ! ਇਸ ਸੂਬੇ ਦੇ 1 ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਮੱਲਿਕਾਰਜੁਨ ਖੜਗੇ ਨੂੰ ਮਿਲੇ ਸ਼ਿਵਕੁਮਾਰ, ਕਰਨਾਟਕ ’ਚ CM ਬਦਲਣ ਦੀਆਂ ਕਿਆਸ-ਅਰਾਈਆਂ ਤੇਜ਼
NEXT STORY