ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਸਟੇਸ਼ਨ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਸੜਕ 'ਚ ਗੱਡੀ ਰੋਕ ਕੇ ਨਕਦੀ ਖੋਹਣ ਦੀ ਕੋਸ਼ਿਸ਼ ਕਰਨ 'ਤੇ ਕੇਸ ਦਰਜ ਕੀਤਾ ਗਿਆ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਇੰਦਰਪ੍ਰੀਤ ਸਿੰਘ ਪੁੱਤਰ ਸ਼ਵਿੰਦਰ ਸਿੰਘ ਵਾਸੀ ਨੀਲਾ ਮਹਿਲ ਜਲੰਧਰ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਹੈ ਕਿ ਵਿਸ਼ਾਲ ਮਨਚੰਦਾ ਅਤੇ ਉਸ ਦੇ ਰਿਸ਼ਤੇਦਾਰ ਹਰਸ਼ ਵਾਸੀਆਨ ਜਲੰਧਰ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਰੋਕ ਕੇ ਉਸ ਕੋਲੋਂ ਕਰੀਬ ਇਕ ਲੱਖ 50 ਹਜ਼ਾਰ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਹਾਜੀਪੁਰ ਪੁਲਸ ਸਟੇਸ਼ਨ ਵਿਖੇ ਇੰਦਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਵਿਸ਼ਾਲ ਮਨਚੰਦਾ ਅਤੇ ਹਰਸ਼ ਖ਼ਿਲਾਫ਼ ਮੁਕਦਮਾ ਨੰਬਰ 60 ਅੰਡਰ ਸੈਕਸ਼ਨ 285,126,3(5) ਬੀ. ਐੱਨ. ਐੱਸ. ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 2 ਸਾਲ ਪਹਿਲਾਂ ਅਮਰੀਕਾ ਗਏ ਨੌਜਵਾਨ ਦੀ ਮੌਤ, ਹੱਥੀਂ ਪੁੱਤ ਦੀਆਂ ਅੰਤਿਮ ਰਸਮਾਂ ਤਕ ਨਹੀਂ ਕਰ ਸਕੇ ਮਾਪੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਡੇਰਾ ਬਿਆਸ ਮੁਖੀ ਨੇ ਕੀਤੀ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ
NEXT STORY