ਚੰਡੀਗੜ੍ਹ (ਪਾਲ) : ਪੀ. ਜੀ. ਆਈ. ਐਮਰਜੈਂਸੀ ਵਿਚ ਰੋਜ਼ਾਨਾ ਹਾਰਟ ਅਟੈਕ ਦੇ 5 ਮਾਮਲੇ ਦਰਜ ਹੋ ਰਹੇ ਹਨ, ਜੋ ਕੁਝ ਸਾਲਾਂ ਵਿਚ ਵਧੇ ਹਨ। ਪੀ. ਜੀ. ਆਈ. ਐਡਵਾਂਸਡ ਕਾਰਡੀਅਕ ਸੈਂਟਰ ਦੇ ਮੁਖੀ ਡਾ. ਯਸ਼ਪਾਲ ਸ਼ਰਮਾ ਅਨੁਸਾਰ ਕੁਝ ਸਾਲ ਪਹਿਲਾਂ ਤਕ ਇਹ ਮੰਨਿਆ ਜਾਂਦਾ ਸੀ ਕਿ ਇਕ ਖਾਸ ਉਮਰ ਤੋਂ ਬਾਅਦ ਲੋਕਾਂ ਨੂੰ ਹਾਰਟ ਅਟੈਕ ਹੁੰਦਾ ਹੈ ਪਰ ਹੁਣ ਅਜਿਹਾ ਨਹੀਂ ਹੈ। ਅੱਜ-ਕੱਲ੍ਹ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਵੀ ਦਿਲ ਦੇ ਦੌਰੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਕਈ ਕਾਰਨ ਹਨ, ਜੋ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਵਧਾਉਂਦੇ ਹਨ। ਇਸ ਦਾ ਇਕ ਵੱਡਾ ਕਾਰਨ ਬਦਲਦਾ ਲਾਈਫ ਸਟਾਈਲ, ਘੱਟ ਸਰੀਰਕ ਗਤੀਵਿਧੀ, ਸਮਾਜਿਕ ਤਣਾਅ ਅਤੇ ਜੰਕ ਫੂਡ, ਹਾਈਪ੍ਰਟੈਨਸ਼ਨ ਤੇ ਸ਼ੂਗਰ ਹਨ।
ਪੀ. ਜੀ. ਆਈ. ਕਾਰਡੀਅਕ ਸੈਂਟਰ ਦੀ ਓ. ਪੀ. ਡੀ. ਵਿਚ ਰੋਜ਼ਾਨਾ ਚਾਰ ਵਿਚੋਂ ਇਕ ਮਰੀਜ਼ 50 ਸਾਲ ਤੋਂ ਘੱਟ ਉਮਰ ਦਾ ਆਉਂਦਾ ਹੈ। ਇਸ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹੁਣ ਨੌਜਵਾਨਾਂ ਵਿਚ ਦਿਲ ਨਾਲ ਸਬੰਧਤ ਸਮੱਸਿਆ ਜ਼ਿਆਦਾ ਵਧ ਰਹੀ ਹੈ। ਹਰ ਸਾਲ 29 ਸਤੰਬਰ ਨੂੰ ਵਰਲਡ ਹਾਰਟ ਡੇਅ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਤੋਂ ਜਾਣੂ ਕਰਵਾਉਣਾ ਹੈ। ਇਸ ਸਾਲ ਇਹ ਦਿਨ ‘ਯੂਜ਼ ਹਾਰਟ ਨੋ ਹਾਰਟ’ ਥੀਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਇਹ ਦੱਸਣਾ ਹੈ ਕਿ ਆਪਣੇ ਦਿਲ ਨੂੰ ਜਾਣੋ ਅਤੇ ਉਸ ਨੂੰ ਸਿਹਤਮੰਦ ਰੱਖੋ।
ਇਹ ਵੀ ਪੜ੍ਹੋ- ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਬਿਆਨ, ਕਿਹਾ- ਦੇਸ਼ 'ਚ ਚੱਲਣਗੀਆਂ 10,000 ਇਲੈਕਟ੍ਰਿਕ ਬੱਸਾਂ
ਦਿਲ ਦੀਆਂ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ’ਚ ਸਿੱਧਾ ਸਬੰਧ
ਡਾ. ਸ਼ਰਮਾ ਕਹਿੰਦੇ ਹਨ ਕਿ ਹਾਈ ਬਲੱਡ ਪ੍ਰੈਸ਼ਰ ਨਾਲ ਦਿਲ ਅਤੇ ਖੂਨ ਦੀਆਂ ਨਾੜੀਆਂ ’ਤੇ ਦਬਾਅ ਵਧ ਜਾਂਦਾ ਹੈ, ਜਿਸ ਨਾਲ ਮਰੀਜ਼ ਨੂੰ ਲੰਬੇ ਸਮੇਂ ਤਕ ਸਥਾਈ ਨੁਕਸਾਨ ਹੁੰਦਾ ਹੈ। ਦਿਲ ਦੀਆਂ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਸਿੱਧਾ ਸਬੰਧ ਹੈ। ਇਸ ਕਾਰਨ ਦਿਲ ਦਾ ਦੌਰਾ, ਹਾਰਟ ਫੇਲ੍ਹ, ਬ੍ਰੇਨ ਸਟ੍ਰੋਕ ਜਾਂ ਅਧਰੰਗ, ਰੀਨਲ ਫੇਲੀਅਰ ਅਤੇ ਅਤੇ ਕਈ ਵਸਕੂਲਰ ਬੀਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਹਾਈ ਬਲੱਡ ਪ੍ਰੈਸ਼ਰ ਹਾਰਟ ਅਟੈਕ ਹੋਣ ਦੇ ਕਾਰਨਾਂ ਵਿਚੋਂ ਇਕ ਹੈ। ਜੇਕਰ ਕਿਸੇ ਦੇ ਹਾਈ ਬਲੱਡ ਪ੍ਰੈਸ਼ਰ ਵਿਚ 6 ਐੱਮ. ਐੱਮ. ਐੱਚ. ਜੀ. ਦੀ ਗਿਰਾਵਟ ਹੁੰਦੀ ਹੈ ਤਾਂ ਦਿਲ ਨਾਲ ਸਬੰਧਤ ਬੀਮਾਰੀਆਂ ਵਿਚ 16 ਫੀਸਦੀ ਅਤੇ ਬ੍ਰੇਨ ਸਟ੍ਰੋਕ ਵਿਚ 42 ਫੀਸਦੀ ਦੀ ਕਮੀ ਹੁੰਦੀ ਹੈ। ਇਹ ਬਲੱਡ ਪ੍ਰੈਸ਼ਰ ਵਿਚ ਕਮੀ ਕਰਨ ਦਾ ਪ੍ਰਭਾਵ ਹੈ। ਸਾਰੇ ਸਟ੍ਰੋਕ ਮੌਤਾਂ ਵਿਚ 57 ਅਤੇ ਕਾਰਡੀਅਕ ਵਿਚ 24 ਫੀਸਦੀ ਲਈ ਹਾਈ ਬਲਡ ਪ੍ਰੈਸ਼ਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ- ਜ਼ਿੰਦਗੀ ਦੀ ਆਖਰੀ ਰੀਲ ਨਾ ਸਾਬਤ ਹੋ ਜਾਵੇ ਐਲੀਵੇਟਿਡ ਰੋਡ ’ਤੇ ਕੀਤਾ ਸਟੰਟ!
ਇਸ ਤਰ੍ਹਾਂ ਰੱਖੋ ਆਪਣੇ ਦਿਲ ਦਾ ਧਿਆਨ
ਹਾਰਟ ਅਟੈਕ ਦਾ ਮੁੱਖ ਕਾਰਨ ਦਿਲ ਦੀਆਂ ਮੁੱਖ ਨਾੜੀਆਂ ਵਿਚੋਂ ਕਿਸੇ ਇਕ ਦਾ ਬਲਾਕ ਹੋਣਾ ਜਾਂ ਕਿਸੇ ਤਰ੍ਹਾਂ ਦੀ ਰੁਕਾਵਟ ਆਉਣਾ ਹੁੰਦਾ ਹੈ। ਰੁਕਾਵਟ ਦੇ ਦੋ ਮੁੱਖ ਕੰਪੋਨੈਂਟ ਹੁੰਦੇ ਹਨ, ਜਿਨ੍ਹਾਂ ਵਿਚੋਂ ਇਕ ਸਥਿਰ ਕੈਲੇਸਟ੍ਰੋਲ ਦਾ ਜੰਮਣਾ ਹੁੰਦਾ ਹੈ। ਜਦੋਂਕਿ, ਦੂਜਾ ਕੰਪੋਨੈਂਟ ਅਸਥਾਈ ਹੁੰਦਾ ਹੈ, ਜੋ ਕਿ ਖੂਨ ਦਾ ਕਲਾਟ ਜੰਮਣਾ ਹੈ। ਜ਼ਿਆਦਾਤਰ ਦਿਲ ਦੇ ਦੌਰੇ ਦਾ ਇਹ ਦੂਜਾ ਅਸਥਾਈ ਕੰਪੋਨੈਂਟ, ਖੂਨ ਦਾ ਕਲਾਟ, ਕਿਸੇ ਵੀ ਸਮੇਂ ਹੋ ਸਕਦਾ ਹੈ, ਜਿਸ ਕਾਰਨ ਵਿਅਕਤੀ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ। ਡਾਕਟਰਾਂ ਮੁਤਾਬਕ ਹਾਰਟ ਅਟੈਕ ਤੋਂ ਬਚਣ ਲਈ ਸਿਹਤਮੰਦ ਲਾਈਫ ਸਟਾਈਲ ਬਹੁਤ ਜ਼ਰੂਰੀ ਹੈ। ਜਿਵੇਂ ਕਿ ਸਿਹਤਮੰਦ ਵਜ਼ਨ ਬਰਕਰਾਰ ਰੱਖਣਾ, ਲੋੜੀਂਦੀ ਨੀਂਦ ਲੈਣਾ, ਨਿਯਮਤ ਚੈੱਕਅਪ ਕਰਾਉਣਾ, ਬਹੁਤ ਜ਼ਿਆਦਾ ਮਠਿਆਈਆਂ ਜਾਂ ਤਲੇ ਹੋਏ ਭੋਜਨ ਦਾ ਸੇਵਨ ਨਾ ਕਰਨਾ, ਸਿਗਰਟ ਅਤੇ ਸ਼ਰਾਬ ਪੀਣ ਤੋਂ ਪ੍ਰਹੇਜ਼ ਕਰਨਾ, ਨਿਯਮਿਤ ਤੌਰ ’ਤੇ ਕਸਰਤ ਕਰਨਾ, ਬੀ. ਪੀ., ਸ਼ੂਗਰ ਅਤੇ ਕੈਲੇਸਟ੍ਰੋਲ ਦੀ ਨਿਗਰਾਨੀ ਰੱਖਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ- ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ 'ਤੇ ਆਇਆ ਸਾਬਕਾ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਅਣਦੇਖਾ
ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਦਿਲ ਦੇ ਦੌਰੇ ਦੌਰਾਨ ਸਿਰਫ ਛਾਤੀ ਜਾਂ ਖੱਬੇ ਪਾਸੇ ਵਿਚ ਦਰਦ ਹੁੰਦਾ ਹੈ। ਇਹ ਜ਼ਰੂਰੀ ਨਹੀਂ ਹੈ। ਦਿਲ ਦੇ ਦੌਰੇ ਦਾ ਦਰਦ ਜਬਾੜੇ ਤੋਂ ਧੁੰਨੀ ਤਕ ਕਿਤੇ ਵੀ ਹੋ ਸਕਦਾ ਹੈ। ਇਹ ਦਰਦ ਹੱਥਾਂ ਤੇ ਮੋਢਿਆਂ ਤਕ ਵੀ ਜਾ ਸਕਦਾ ਹੈ ਅਤੇ ਕਮਰ ਦੇ ਉੱਪਰਲੇ ਹਿੱਸੇ ਵਿਚ ਵੀ ਹੋ ਸਕਦਾ ਹੈ। ਘਬਰਾਹਟ ਹੋਣਾ, ਧੜਕਣ ਇਕਦਮ ਵਧ ਜਾਣਾ, ਛਾਤੀ ਵਿਚ ਦਰਦ, ਬੇਹੋਸ਼ ਹੋਣ ਜਾਣਾ ਤੇ ਸਾਹ ਦਾ ਫੁੱਲਣਾ ਵੀ ਇਸਦੇ ਲੱਛਣ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਵਿਸ਼ਵਕਰਮਾ ਯੋਜਨਾ ਅਧੀਨ 3 ਲੱਖ ਰੁਪਏ ਤੱਕ ਦਾ ਲਿਆ ਜਾ ਸਕਦਾ ਕਰਜ਼ਾ: ਵਧੀਕ ਡਿਪਟੀ ਕਮਿਸ਼ਨਰ
NEXT STORY