ਜਲੰਧਰ (ਸਾਹਨੀ)— ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਸੰਭਾਵੀ ਉਮੀਦਵਾਰਾਂ ਵੱਲੋਂ ਆਪਣੇ ਵਿਚਾਰਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਇਸ ਚੋਣ ਮੁਹਿੰਮ ਦੌਰਾਨ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਹੋਈ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸੰਭਾਵੀ ਉਮੀਦਵਾਰ ਅਤੇ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਚਰਨਜੀਤ ਸਿੰਘ ਅਟਵਾਲ ਵੀ ਸ਼ਾਮਲ ਹੋਏ।
ਉਨ੍ਹਾਂ ਨੇ ਦੱਸਿਆ ਕਿ ਵਿਕਾਸ ਦੇ ਨਾਲ-ਨਾਲ ਭ੍ਰਿਸ਼ਟਾਚਾਰ ਮੁਕਤ ਦੇਸ਼ ਦਾ ਸੁਪਣਾ ਸਿਰਫ ਮੋਦੀ ਜੀ ਦੇ ਕਾਰਜਕਾਲ ਵਿਚ ਹੀ ਦੇਖਿਆ ਜਾ ਸਕਦਾ ਹੈ, ਕਿਉਂਕਿ 5 ਸਾਲਾਂ ਦੌਰਾਨ ਉਨ੍ਹਾਂ ਨੇ 25 ਸਾਲਾਂ ਤੋਂ ਪਿੱਛੇ ਰਹਿ ਗਏ ਦੇਸ਼ ਨੂੰ ਨਵੀਂ ਸੇਧ ਦਿੱਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ 'ਚ ਮੋਦੀ ਸਰਕਾਰ ਨੂੰ ਦੋਬਾਰਾ ਲਿਆਉਣ ਲਈ ਲੋਕ ਪੱਬਾਂ ਭਾਰ ਹਨ ਅਤੇ ਭਾਜਪਾ ਦਾ ਅਗਲਾ ਕਾਰਜਕਾਲ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਉਣ 'ਚ ਸਹਾਇਕ ਹੋਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੇਠ ਸੱਤਪਾਲ ਮੱਲ, ਸਰਕਲ ਪ੍ਰਧਾਨ ਜਥੇਦਾਰ ਗੁਰਜਿੰਦਰ ਸਿੰਘ ਭਤੀਜਾ, ਸਾਬਕਾ ਚੇਅਰਮੈਨ ਨਰੇਸ਼ ਅਗਰਵਾਲ, ਐਡਵੋਕੇਟ ਦਲਬੀਰ ਸਿੰਘ ਮਾਹਲ, ਨਰਿੰਦਰ ਸਿਲੀ ਸਣੇ ਕਈ ਹੋਰ ਮੀਟਿੰਗ 'ਚ ਸ਼ਾਮਲ ਸਨ।
ਜਲੰਧਰ ਸ਼ਹਿਰ ਦਾ ਸਭ ਤੋਂ ਖੂਬਸੂਰਤ ਚੌਰਾਹਾ ਬਣਿਆ ਨਾਮਦੇਵ ਚੌਕ
NEXT STORY