ਜਲੰਧਰ (ਖੁਰਾਣਾ)— ਸ਼ਹਿਰ ਦੇ ਚੌਕਾਂ ਅਤੇ ਗ੍ਰੀਨ ਬੈਲਟਾਂ ਦੀ ਗੱਲ ਕਰੀਏ ਤਾਂ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਿਚਕਾਰ ਸਥਿਤ ਨਾਮਦੇਵ ਚੌਕ ਬਿਹਤਰ ਸਥਿਤੀ 'ਚ ਨਜ਼ਰ ਆ ਰਿਹਾ ਹੈ ਅਤੇ ਅੱਜ ਵੀ ਇਹ ਚੌਕ ਸ਼ਹਿਰ ਦਾ ਸਭ ਤੋਂ ਖੂਬਸੂਰਤ ਚੌਰਾਹਾ ਕਹਾਉਣ ਦਾ ਹੱਕਦਾਰ ਬਣਿਆ ਹੋਇਆ ਹੈ। ਹਲਕੇ-ਫੁਲਕੇ ਫੁਹਾਰੇ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਿਆ ਇਹ ਚੌਕ ਹਮੇਸ਼ਾ ਮੌਸਮੀ ਫੁੱਲਾਂ ਨਾਲ ਲੱਦਿਆ ਰਹਿੰਦਾ ਹੈ ਅਤੇ ਅੱਜ ਵੀ ਚੌਕ 'ਚ ਲੱਗੇ ਫੁੱਲ ਰਾਹਗੀਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ।
ਫਾਈਨਾਂਸ ਦੇ ਖੇਤਰ 'ਚ ਸ਼ਹਿਰ 'ਚ ਕਈ ਦਹਾਕਿਆਂ ਤੋਂ ਕੰਮ ਕਰ ਰਿਹਾ ਪੀ. ਕੇ. ਐੱਫ. ਗਰੁੱਪ ਪਿਛਲੇ 20 ਸਾਲਾਂ ਤੋਂ ਇਸ ਚੌਕ ਨੂੰ ਮੇਨਟੇਨ ਕਰ ਰਿਹਾ ਹੈ ਅਤੇ ਇਨ੍ਹਾਂ 20 ਸਾਲਾਂ ਦੌਰਾਨ ਇਕ ਵੀ ਮੌਕਾ ਅਜਿਹਾ ਨਹੀਂ ਆਇਆ ਜਦੋਂ ਇਸ ਚੌਕ ਦਾ ਆਕਰਸ਼ਣ ਘੱਟ ਹੋਇਆ ਹੋਵੇਗਾ। ਭਾਵੇਂ ਰੰਗ-ਰੋਗਨ, ਸਿਵਲ ਵਰਕ ਜਾਂ ਹਾਰਟੀਕਲਚਰ ਦਾ ਮਾਮਲਾ ਹੋਵੇ, ਨਾਮਦੇਵ ਚੌਕ ਵਧੀਆ ਮੇਨਟੀਨੈਂਸ ਦੀ ਇਕ ਮਿਸਾਲ ਬਣਿਆ ਹੋਇਆ ਹੈ, ਜਿਸ ਤੋਂ ਸ਼ਹਿਰ ਦੀਆਂ ਉਨ੍ਹਾਂ ਹੋਰ ਕੰਪਨੀਆਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ ਜੋ ਸ਼ਹਿਰ ਦੇ ਹੋਰ ਚੌਕਾਂ ਨੂੰ ਮੇਨਟੇਨ ਕਰਦੀਆਂ ਹਨ।
ਪੀ. ਕੇ. ਐੱਫ. ਗਰੁੱਪ ਦੀ ਗੱਲ ਕਰੀਏ ਤਾਂ ਉਸ ਵੱਲੋਂ ਸਿਰਫ ਨਾਮਦੇਵ ਚੌਕ ਹੀ ਨਹੀਂ ਸਗੋਂ ਸ਼ਹਿਰ ਦੀਆਂ ਹੋਰ ਗ੍ਰੀਨ ਬੈਲਟਾਂ ਨੂੰ ਵੀ ਬਿਹਤਰ ਤਰੀਕੇ ਨਾਲ ਮੇਨਟੇਨ ਕੀਤਾ ਜਾ ਰਿਹਾ ਹੈ। ਵਿਰਸਾ ਵਿਹਾਰ ਦੇ ਬਾਹਰ, ਹੋਟਲ ਕਿੰਗਜ਼ ਦੇ ਸਾਹਮਣੇ, ਸਦਰ ਥਾਣਾ ਫਲਾਈਓਵਰ ਦੇ ਹੇਠਾਂ ਅਤੇ ਪੁਲਸ ਲਾਈਨ ਕੈਂਪਸ ਦੇ ਅੰਦਰ ਜਿਨ੍ਹਾਂ ਪਾਰਕਾਂ ਅਤੇ ਗ੍ਰੀਨ ਬੈਲਟਾਂ ਨੂੰ ਪੀ. ਕੇ. ਐੱਫ. ਵਲੋਂ ਮੇਨਟੇਨ ਕੀਤਾ ਜਾਂਦਾ ਹੈ, ਉਹ ਸਭ ਤੋਂ ਖੂਬਸੂਰਤ ਹਾਲਤ 'ਚ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਗਰੁੱਪ ਸ਼ਹਿਰ ਦੀ ਖੂਬਸੂਰਤੀ ਵਧਾਉਣ ਵਿਚ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ।
ਪੀ. ਕੇ. ਐੱਫ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਆਲੋਕ ਸੋਂਧੀ ਦੱਸਦੇ ਹਨ ਕਿ ਬਿਜ਼ਨੈੱਸ ਵਿਚੋਂ ਕੱਢੇ ਗਏ ਦਸਵੰਧ ਨੂੰ ਸਮਾਜਿਕ ਕਾਰਜਾਂ ਵਿਚ ਖਰਚ ਕਰਨ ਅਤੇ ਵਾਤਾਵਰਣ ਦੀ ਰੱਖਿਆ ਦੇ ਦੇਸ਼ ਨਾਲ ਗਰੁੱਪ ਵਲੋਂ ਇਹ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਉਨ੍ਹਾਂ ਖਾਸ ਤੌਰ 'ਤੇ ਅਸਟੇਟ ਡਿਪਾਰਟਮੈਂਟ ਬਣਾਇਆ ਹੋਇਆ ਹੈ, ਜਿਸ ਵਿਚ ਮਾਹਿਰਾਂ ਅਤੇ ਮਾਲੀਆਂ ਤੋਂ ਇਲਾਵਾ ਹੋਰ ਸਟਾਫ ਵੀ ਕੰਮ ਕਰ ਰਿਹਾ ਹੈ।
ਨੀਅਤ ਚੰਗੀ ਤੇ ਸ਼ੌਕ ਹੋਵੇ ਤਾਂ ਸਭ ਕੁਝ ਸੰਭਵ : ਵਿਵੇਕ ਸੋਧੀ, ਆਸ਼ਿਮ ਸੋਂਧੀ
ਪੀ. ਕੇ. ਐੱਫ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਵਿਵੇਕ ਸੋਂਧੀ ਅਤੇ ਵਾਈਸ ਪ੍ਰੈਜ਼ੀਡੈਂਟ ਆਸ਼ਿਮ ਸੋਂਧੀ ਜੋ ਅਜਿਹੇ ਪ੍ਰਾਜੈਕਟਾਂ 'ਚ ਕਾਫੀ ਦਿਲਚਸਪੀ ਲੈਂਦੇ ਹਨ, ਨੇ ਦੱਸਿਆ ਕਿ ਖੂਬਸੂਰਤੀ ਦੇ ਮਾਮਲੇ ਵਿਚ ਜਲੰਧਰ ਅਜੇ ਵੀ ਪੰਜਾਬ ਦਾ ਨੰਬਰ ਇਕ ਸ਼ਹਿਰ ਹੈ, ਭਾਵੇਂ ਇਸ ਵਿਚ ਸੁਧਾਰ ਦੀ ਕਾਫੀ ਗੁੰਜਾਇਸ਼ ਹੈ। ਨਿਗਮ ਕੋਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਜੇਕਰ ਪਿਛਲੇ 20 ਸਾਲਾਂ ਤੋਂ ਉਨ੍ਹਾਂ ਦਾ ਗਰੁੱਪ ਨਾਮਦੇਵ ਚੌਕ ਅਤੇ ਹੋਰ ਪਾਰਕਾਂ, ਗ੍ਰੀਨ ਬੈਲਟਾਂ ਨੂੰ ਬਿਹਤਰ ਢੰਗ ਨਾਲ ਮੇਨਟੇਨ ਕਰ ਰਿਹਾ ਹੈ ਤਾਂ ਇਸ ਦੇ ਪਿੱਛੇ ਗਰੁੱਪ ਦੀ ਸਮੂਹ ਟੀਮ ਅਤੇ ਸ਼ਹਿਰ ਵਾਸੀਆਂ ਦਾ ਵੀ ਯੋਗਦਾਨ ਹੈ। ਆਸ਼ਿਮ ਸੋਂਧੀ ਦਾ ਮੰਨਣਾ ਹੈ ਕਿ ਵਾਤਾਵਰਣ ਸੰਤੁਲਨ ਬਣਾ ਕੇ ਹੀ ਪ੍ਰਦੂਸ਼ਣ ਨਾਲ ਜੰਗ ਲੜੀ ਜਾ ਸਕਦੀ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਕਾਫੀ ਡਰਾਵਨਾ ਹੋ ਸਕਦਾ ਹੈ। ਵਿਵੇਕ ਸੋਂਧੀ ਤੇ ਆਸ਼ਿਮ ਸੋਂਧੀ ਨੇ ਦੱਸਿਆ ਕਿ ਜਲੰਧਰ ਕੈਂਟ ਵਿਚ ਹੋਣ ਵਾਲੇ ਫਲਾਵਰ ਸ਼ੋਅ ਦੌਰਾਨ ਨਾਮਦੇਵ ਚੌਕ ਨੂੰ ਪਿਛਲੇ ਕਾਫੀ ਸਾਲਾਂ ਤੋਂ ਸ਼ਹਿਰ ਦੇ ਸਭ ਤੋਂ ਸੁੰਦਰ ਚੌਕ ਦਾ ਖਿਤਾਬ ਮਿਲਦਾ ਆਇਆ ਹੈ, ਜਿਸ ਨਾਲ ਗਰੁੱਪ ਨੂੰ ਹੋਰ ਵੀ ਉਤਸ਼ਾਹ ਮਿਲਦਾ ਹੈ।
ਭਾਜਪਾ ਦੀ ਟਿਕਟ ਤੋਂ ਚੋਣਾਂ ਲੜਨ ਲਈ ਦਲਬੀਰ ਕੌਰ ਨੇ ਪੇਸ਼ ਕੀਤੀ ਦਾਅਵੇਦਾਰੀ (ਵੀਡੀਓ)
NEXT STORY