ਰੂਪਨਗਰ, (ਵਿਜੇ)-ਸਥਾਨਕ ਗਿਆਨੀ ਜ਼ੈਲ ਸਿੰਘ ਨਗਰ ’ਚ ਬੀਤੇ ਦਿਨ ਲੱਗੀ ਸਬਜ਼ੀ ਮੰਡੀ ’ਚੋਂ ਸਬਜ਼ੀ ਖਰੀਦਣ ਆਈ ਔਰਤ ਤੋਂ ਨੌਜਵਾਨ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੀਤਾ ਪਤਨੀ ਵਿਨੋਦ ਕੁਮਾਰ ਨਿਵਾਸੀ ਨੇਡ਼ੇ ਰਾਇਲ ਪੈਲੇਸ ਸਦਾਬਰਤ ਰੂਪਨਗਰ ਨੇ ਦੱਸਿਆ ਕਿ ਉਹ ਆਪਣੀ ਲਡ਼ਕੀ ਨਾਲ ਐਕਟਿਵਾ ’ਤੇ ਸਬਜ਼ੀ ਖਰੀਦਣ ਲਈ ਆਈ ਸੀ ਕਿ ਜਦੋਂ ਉਹ ਸਬਜ਼ੀ ਖਰੀਦਣ ਦੇ ਬਾਅਦ ਘਰ ਵਾਪਸ ਜਾਣ ਲਈ ਉਸ ਦੀ ਲਡ਼ਕੀ ਐਕਵਿਟਾ ਲੈਣ ਚਲੀ ਗਈ ਅਤੇ ਉਹ ਮਾਊਟ ਵਿਊ ਕਾਲੋਨੀ ਦੇ ਸਾਹਮਣੇ ਫੁੱਟਪਾਥ ’ਤੇ ਪੈਦਲ ਜਾ ਰਹੀ ਸੀ ਤਾਂ ਅਚਾਨਕ ਪਿੱਛੋਂ ਇਕ ਨੌਜਵਾਨ ਨੇ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਦੇ ਗਲੇ ’ਚੋਂ ਪਹਿਨੀ ਸੋਨੇ ਦੀ ਚੇਨ ਝਪਟ ਲਈ। ਉਕਤ ਨੌਜਵਾਨ ਜਦੋਂ ਉਸ ਦੇ ਕੰਨਾਂ ’ਚ ਪਾਈਆਂ ਵਾਲੀਆਂ ਵੀ ਕੱਢਣ ਲੱਗਾ ਤਾਂ ਔਰਤ ਨੇ ਉਕਤ ਝਪਟਮਾਰ ਦਾ ਹੱਥ ਆਪਣੇ ਮੂੰਹ ਤੋਂ ਪਰੇ ਕਰ ਕੇ ਰੌਲਾ ਪਾ ਦਿੱਤਾ ਜਿਸ ’ਤੇ ਉਹ ਸਥਾਨਕ ਕਾਲਜ ਗਰਾਊਂਡ ਵੱਲ ਫਰਾਰ ਹੋ ਗਿਆ।
ਸੜਕ ਹਾਦਸੇ 'ਚ ਵਿਅਕਤੀ ਦੀ ਮੌਤ
NEXT STORY