ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋ ਚੌਲਾਂਗ ਟੋਲ ਪਲਾਜ਼ਾ 'ਤੇ ਲਾਏ ਗਏ ਧਰਨੇ ਅੱਜ 275ਵੇਂ ਦਿਨ ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਹੋਕਾ ਦਿੰਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਕਿਸਾਨ ਆਗੂਆਂ ਬਲਬੀਰ ਸਿੰਘ ਸੋਹੀਆਂ, ਅਮਰਜੀਤ ਸਿੰਘ ਸਿੱਧੂ, ਪ੍ਰਿਥਪਾਲ ਸਿੰਘ ਗੁਰਾਇਆ,ਰੁਪਿੰਦਰ ਸਿੰਘ, ਹਰਭਜਨ ਸਿੰਘ ਰਾਪੁਰ,ਰਤਨ ਸਿੰਘ ਖੋਖਰ ਨੇ ਕਿਸਾਨ ਅੰਦੋਲਨ ਲਈ ਇਲਾਕੇ ਦੇ ਕਿਸਾਨਾਂ ਨੂੰ ਲਾਮਬੰਦ ਕਰਦੇ ਹੋਏ ਆਖਿਆ ਕਿਸਾਨ ਮੋਦੀ ਸਰਕਾਰ ਖ਼ਿਲਾਫ਼ ਆਰਪਾਰ ਦੀ ਲਡ਼ਾਈ ਲਡ਼ਨ ਲਈ ਤਿਆਰ ਬਰ ਤਿਆਰ ਹਨ। ਇਸ ਮੌਕੇ ਸੁੱਚਾ ਸਿੰਘ, ਹਰਬੰਸ ਸਿੰਘ, ਕਰਨੈਲ ਸਿੰਘ, ਚੰਨਣ ਸਿੰਘ, ਅਵਤਾਰ ਸਿੰਘ, ਦਿਲਬਾਗ ਸਿੰਘ, ਬਲਕਾਰ ਸਿੰਘ, ਜਗਤਾਰ ਸਿੰਘ ਬੱਸੀ, ਓਂਕਾਰ ਸਿੰਘ, ਰਣਜੀਤ ਸਿੰਘ, ਸਵਰਨ ਸਿੰਘ, ਅਮਰੀਕ ਸਿੰਘ ਖੱਖ ਆਦਿ ਮੌਜੂਦ ਸਨ।
ਪੈਟਰੋਲ ਪੰਪ ’ਤੇ ਆਟੋਮੈਟਿਕ ਏਅਰ ਕੰਪ੍ਰੈਸ਼ਰ ਫਟਿਆ, ਟਲਿਆ ਵੱਡਾ ਹਾਦਸਾ
NEXT STORY