ਜਲੰਧਰ (ਚੋਪੜਾ)- ਜਲੰਧਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਰੇਹੜੀ-ਫੜ੍ਹੀ ਵਾਲਿਆਂ ’ਤੇ ਨਕੇਲ ਕੱਸਣ ਵਾਲੇ ਸਰਕਾਰੀ ਵਿਭਾਗਾਂ ਦੇ ਦਫ਼ਤਰਾਂ ’ਤੇ ਹੁਣ ਸਟਰੀਟ ਵੈਂਡਰਾਂ ਨੇ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਅਜਿਹਾ ਹੀ ਨਜ਼ਾਰਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਲੱਗਣ ਵਾਲੀਆਂ ਰੇਹੜੀਆਂ ਦੀ ਲਗਾਤਾਰ ਵਧ ਰਹੀ ਤਾਦਾਦ ਤੋਂ ਵੇਖਣ ਨੂੰ ਮਿਲਦਾ ਹੈ, ਜਿੱਥੇ ਹਰ ਰੋਜ਼ ਨਵੇਂ-ਨਵੇਂ ਭੋਜਨ ਵਿਕਰੇਤਾ ਆ ਰਹੇ ਹਨ ਅਤੇ ਸਥਿਤੀ ਨੂੰ ਵੇਖ ਕੇ ਲੱਗਦਾ ਹੈ ਕਿ ਲੋਕ ਜਲਦੀ ਹੀ ਪ੍ਰਸ਼ਾਸਨਿਕ ਕੰਮਾਂ ਦੀ ਬਜਾਏ ਕੰਪਲੈਕਸ ਦੀ ਚੌਪਾਟੀ ’ਤੇ ਖਾਣ-ਪੀਣ ਲਈ ਆਉਣ ਲੱਗ ਜਾਣਗੇ।
ਕੰਪਲੈਕਸ ਦੇ ਅੰਦਰ, ਐੱਸ. ਡੀ. ਐੱਮ.-1 ਦਫ਼ਤਰ ਤੋਂ ਬਾਹਰ, ਜ਼ਿਲ੍ਹਾ ਯੋਜਨਾ ਬੋਰਡ ਦਫ਼ਤਰ ਦੇ ਸਾਹਮਣੇ, ਪੁਲਸ ਕਮਿਸ਼ਨਰ ਦਫ਼ਤਰ ਦੇ ਨੇੜੇ, ਸਬ-ਰਜਿਸਟਰਾਰ ਇਮਾਰਤ ਅਤੇ ਪਟਵਾਰਖ਼ਾਨੇ ਦੇ ਬਾਹਰ ਰੋਜ਼ਾਨਾ ਰੇਹੜੀਆਂ ਵਾਲੇ ਆਪਣਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚਲਾ ਰਹੇ ਹਨ ਪਰ ਲਗਾਤਾਰ ਵਧਦੀਆਂ ਰੇਹੜੀਆਂ ਦੀ ਗਿਣਤੀ ਨੂੰ ਲੈ ਕੇ ਜ਼ਿਲ੍ਹਾ ਨਜਰਾਤ ਸ਼ਾਖਾ ਅੱਖਾਂ ਬੰਦ ਕਰੀ ਬੈਠੀ ਹੈ। ਕੰਪਲੈਕਸ ’ਚ ਕੰਮ ਕਰਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਰੀ ਖੇਡ ਅਧਿਕਾਰੀਆਂ ਦੇ ਨੱਕ ਹੇਠ ਨਜਰਾਤ ਸ਼ਾਖਾ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਖੇਡੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਪੁਲਸ ’ਚ ਵੱਡਾ ਫੇਰਬਦਲ, ਇੰਸਪੈਕਟਰਾਂ, ਸਬ ਇੰਸਪੈਕਟਰਾਂ ਤੇ ਕਈ ਥਾਣਿਆਂ ਦੇ SHO ਬਦਲੇ
ਦਰਅਸਲ ਕੰਪਲੈਕਸ ’ਚ ਆਉਣ ਵਾਲੇ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਟੀਨ ਦਾ ਸਾਲਾਨਾ ਠੇਕਾ ਅਲਾਟ ਕੀਤਾ ਜਾਂਦਾ ਹੈ ਪਰ ਕਈ ਕੰਟੀਨਾਂ ਖੁੱਲ੍ਹੀਆਂ ਹੋਣ ਦੇ ਬਾਵਜੂਦ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਦਫ਼ਤਰ ਦੀ ਮਿਲੀਭੁਗਤ ਨਾਲ ਲੱਗਣ ਵਾਲੀਆਂ ਰੇਹੜੀਆਂ ਦੀ ਵਧ ਰਹੀ ਗਿਣਤੀ ਹੈਰਾਨ ਕਰਨ ਵਾਲੀ ਹੈ, ਕਿਉਂਕਿ ਇਕ ਪਾਸੇ ਸ਼ਹਿਰ ਭਰ ਦੀਆਂ ਸੜਕਾਂ ’ਤੇ ਲੱਗੀਆਂ ਰੇਹੜੀਆਂ ਨੂੰ ਨਿਰਧਾਰਿਤ ਥਾਵਾਂ ’ਤੇ ਸ਼ਿਫਟ ਕੀਤਾ ਜਾ ਰਿਹਾ ਹੈ, ਤਾਂ ਜੋ ਟ੍ਰੈਫਿਕ ਦੀ ਵੱਧ ਰਹੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ।
ਉੱਤੇ ਹੀ ਦੂਜੇ ਪਾਸੇ ਪ੍ਰਬੰਧਕੀ ਕੰਪਲੈਕਸ ਜਿਸ ਨੂੰ ਮਿੰਨੀ ਸਕੱਤਰੇਤ ਵੀ ਕਿਹਾ ਜਾਂਦਾ ਹੈ, ਅੰਦਰ ਵੱਖ-ਵੱਖ ਥਾਵਾਂ ’ਤੇ ਲੋਕਾਂ ਨੇ ਕਬਜ਼ਾ ਕਰਕੇ ਰੇਹੜੀਆਂ ਲਾਉਣੀਆਂ ਸ਼ੁਰੂ ਕਰ ਦਿੱਤਆਂ ਹਨ ਅਤੇ ਅਧਿਕਾਰੀ ਜਾਣਬੁੱਝ ਕੇ ਮੂਕ ਦਰਸ਼ਕ ਬਣੇ ਹੋਏ ਹਨ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਰੇਹੜੀ-ਫੜ੍ਹੀ ਵਾਲਿਆਂ ਦੇ ਪਿੱਛੇ ਕੰਪਲੈਕਸ ’ਚ ਕੰਮ ਕਰਦੇ ਕੁਝ ਲੋਕਾਂ ਦਾ ਹੱਥ ਹੈ ਤੇ ਉਹ ਆਪਣਾ ਕਾਰੋਬਾਰ ਚਲਾਉਣ ਲਈ ਇਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲ ਰਹੇ ਹਨ।
ਇਹ ਵੀ ਪੜ੍ਹੋ: ਲੋਕਸਭਾ ਚੋਣਾਂ 2024: ਉਮੀਦਵਾਰ ਚੋਣਾਂ 'ਚ ਖ਼ਰਚ ਕਰ ਸਕਣਗੇ 95 ਲੱਖ ਰੁਪਏ, ਇਕ-ਇਕ ਚੀਜ਼ ਦਾ ਰੇਟ ਤੈਅ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ ’ਚ ਬੈਠ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਨਾਕਾਮ, ਰਿੰਦਾ ਤੇ ਲੰਡਾ ਦੇ 3 ਸਾਥੀ ਦਬੋਚੇ
NEXT STORY