ਜਲੰਧਰ (ਸ਼ੋਰੀ)— ਥਾਣਾ ਨੰ. 4 ਦੀ ਪੁਲਸ ਨੇ ਸਿਵਲ ਹਸਪਤਾਲ 'ਚ ਆਨ ਡਿਊਟੀ ਡਾਕਟਰ ਰਾਜ ਕੁਮਾਰ ਨਾਲ ਝਗੜਨ ਦੇ ਮਾਮਲੇ 'ਚ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਨੰ. 4 ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਚੰਦਨ ਉਰਫ ਮਾਘਾ ਪੁੱਤਰ ਸਵ. ਮੰਗਤ ਰਾਮ ਵਾਸੀ 25 ਸੰਤ ਨਗਰ ਜਲੰਧਰ, ਰਾਹੁਲ ਅਰੋੜਾ ਪੁੱਤਰ ਸ਼ਾਮ ਸੁੰਦਰ ਅਰੋੜਾ ਨਿਵਾਸੀ ਸੂਰਜ ਐਨਕਲੇਵ, ਦਿਨੇਸ਼ ਵਰਮਾ ਪੁੱਤਰ ਪਵਨ ਕੁਮਾਰ ਵਾਸੀ ਐੱਲ. ਆਈ. ਸੀ. ਫਲੈਟ ਅਰਬਨ ਅਸਟੇਟ ਫੇਸ-1 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਤਿੰਨੋਂ ਜ਼ਖਮੀ ਹਾਲਤ ਵਿਚ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਡਾਕਟਰ ਵਲੋਂ ਉਨ੍ਹਾਂ ਨੂੰ ਛੁੱਟੀ ਦੇਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਹੀ ਤਿੰਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਅਤੇ ਉਹ ਭੱਜਣ ਦੀ ਫਿਰਾਕ ਵਿਚ ਸਨ। ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਜਿਮਖਾਨਾ ਦੀਆਂ ਕਮੇਟੀਆਂ 'ਚ ਤਬਦੀਲੀ
NEXT STORY