ਜਲੰਧਰ (ਚੋਪੜਾ)–ਸਬ-ਰਜਿਸਟਰਾਰ ਜਲੰਧਰ-2 ਦਫ਼ਤਰ ਵਿਚ ਗਵਾਹੀ ਪ੍ਰਕਿਰਿਆ ਨੂੰ ਲੈ ਕੇ ਚੱਲ ਰਹੀ ਅੰਦਰੂਨੀ ਖਿੱਚੋਤਾਣ ਅੱਜ ਇਕ ਵਾਰ ਫਿਰ ਸਾਹਮਣੇ ਆ ਗਈ। ਰਜਿਸਟਰੀ ਦੇ ਦਸਤਾਵੇਜ਼ਾਂ ਵਿਚ ਗਵਾਹੀ ਪਾਉਣ ਸਬੰਧੀ 2 ਨੰਬਰਦਾਰਾਂ ਦੇ ਧੜਿਆਂ ਵਿਚ ਜੰਮ ਕੇ ਬਹਿਸਬਾਜ਼ੀ ਅਤੇ ਵਿਵਾਦ ਹੋਇਆ। ਇਸ ਪੂਰੇ ਘਟਨਾਕ੍ਰਮ ਨੇ ਨਾ ਸਿਰਫ਼ ਦਫ਼ਤਰ ਦਾ ਮਾਹੌਲ ਤਣਾਅਪੂਰਨ ਬਣਾ ਦਿੱਤਾ, ਸਗੋਂ ਰਜਿਸਟਰੀ ਕਰਵਾਉਣ ਆਏ ਆਮ ਬਿਨੈਕਾਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਗਵਾਹੀ ਦੀ ਇਸ ਰੱਸਾਕਸ਼ੀ ਦੇ ਕੇਂਦਰ ਵਿਚ ਖਾਂਬਰਾ ਤੇ ਵਡਾਲਾ ਇਲਾਕੇ ਨਾਲ ਜੁੜੀ ਇਕ ਰਿਹਾਇਸ਼ੀ ਪ੍ਰਾਪਰਟੀ ਦੀ ਰਜਿਸਟਰੀ ਸੀ, ਜਿਥੇ ਨੰਬਰਦਾਰਾਂ ਦੇ 2 ਧੜੇ ਗੁਰਦੇਵ ਲਾਲ ਤੇ ਮਦਨ ਲਾਲ ਇਕ-ਦੂਜੇ ਦੇ ਸਾਹਮਣੇ ਆ ਡਟੇ। ਜ਼ਿਕਰਯੋਗ ਹੈ ਕਿ ਸਬ-ਰਜਿਸਟਰਾਰ ਦਫ਼ਤਰਾਂ ਵਿਚ ਰਜਿਸਟਰੀ, ਵਸੀਅਤ, ਪਾਵਰ ਆਫ਼ ਅਟਾਰਿਨੀ, ਤਬਦੀਲ ਮਲਕੀਅਤ ਆਦਿ ਦਸਤਾਵੇਜ਼ਾਂ ਦੀ ਆਨਲਾਈਨ ਅਪਰੂਵਲ ਸਿਸਟਮ ਨਾਲ ਹੁੰਦੀ ਹੈ। ਇਸ ਵਿਵਸਥਾ ਵਿਚ ਪ੍ਰਾਪਰਟੀ ਨਾਲ ਸਬੰਧਤ ਗਵਾਹੀ ਨੰਬਰਦਾਰਾਂ ਤੋਂ ਲਈ ਜਾਂਦੀ ਹੈ, ਜਿਸ ਨਾਲ ਦਸਤਾਵੇਜ਼ ਦੀ ਪ੍ਰਮਾਣਿਕਤਾ ਯਕੀਨੀ ਬਣਾਈ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ, ਪਈ ਨਵੀਂ ਮੁਸੀਬਤ, ਲੱਗੀ ਇਹ ਰੋਕ
ਹਾਲਾਂਕਿ ਇਸ ਪ੍ਰਕਿਰਿਆ ਵਿਚ ਪਾਰਦਰਸ਼ਿਤਾ ਲਿਆਉਣ ਦਾ ਉਦੇਸ਼ ਸੀ ਪਰ ਵਿਵਹਾਰਿਕ ਪੱਧਰ ’ਤੇ ਇਹ ਪ੍ਰਣਾਲੀ ਵਿਵਾਦ ਅਤੇ ਟਕਰਾਅ ਦਾ ਕਾਰਨ ਬਣਦੀ ਜਾ ਰਹੀ ਹੈ। ਕਈ ਵਾਰ ਦੇਖਿਆ ਗਿਆ ਕਿ ਇਕ ਇਲਾਕੇ ਦਾ ਨੰਬਰਦਾਰ ਕਿਸੇ ਹੋਰ ਇਲਾਕੇ ਦੀ ਪ੍ਰਾਪਰਟੀ ਵਿਚ ਵੀ ਗਵਾਹੀ ਪਾਉਣ ਲੱਗਦਾ ਹੈ। ਇਸ ਰੁਝਾਨ ਕਾਰਨ ਹੁਣ ਨੰਬਰਦਾਰਾਂ ਵਿਚ ਧੜੇਬੰਦੀ ਵਧਣ ਲੱਗੀ ਹੈ ਅਤੇ ਗਵਾਹੀ ਇਕ ਰਸਮੀ ਪ੍ਰਕਿਰਿਆ ਤੋਂ ਜ਼ਿਆਦਾ ‘ਕੰਟਰੋਲ ਅਤੇ ਕਮਾਈ’ ਦਾ ਜ਼ਰੀਆ ਬਣਦੀ ਜਾ ਰਹੀ ਹੈ। ਉਥੇ ਹੀ, ਦਫਤਰ ਵਿਚ ਮੌਜੂਦ ਕੁਝ ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਨੰਬਰਦਾਰਾਂ ਦੇ ਧੜਿਆਂ ਦੀ ਮਨਮਾਨੀ ’ਤੇ ਰੋਕ ਲਾਵੇ ਅਤੇ ਇਕ ਰੋਟੇਸ਼ਨ ਸਿਸਟਮ ਜਾਂ ਡਿਜੀਟਲ ਰੈਂਡਮ ਅਲਾਟਮੈਂਟ ਪ੍ਰਣਾਲੀ ਲਾਗੂ ਕਰੇ, ਜਿਸ ਨਾਲ ਗਵਾਹੀ ਪ੍ਰਕਿਰਿਆ ਨਿਰਪੱਖ ਰੂਪ ਨਾਲ ਕੀਤੀ ਜਾ ਸਕੇ। ਇਸ ਤੋਂ ਇਲਾਵਾ ਅਜਿਹੀਆਂ ਘਟਨਾਵਾਂ ’ਤੇ ਸਖ਼ਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਸਰਕਾਰੀ ਪ੍ਰਕਿਰਿਆ ਦਾ ਮਜ਼ਾਕ ਨਾ ਬਣੇ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਜਲੰਧਰ 'ਚ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

ਸਬ-ਰਜਿਸਟਰਾਰ ਜਲੰਧਰ-2 ਦਫ਼ਤਰ ’ਚ ਨੰਬਰਦਾਰਾਂ ਦੀ ਧੜੇਬੰਦੀ ਗੁਰਦੇਵ ਬਨਾਮ ਮਦਨ ਗਰੁੱਪ ਬਣੀ
ਸਬ-ਰਜਿਸਟਰਾਰ ਜਲੰਧਰ-2 ਦਫ਼ਤਰ ਵਿਚ ਇਸ ਸਮੇਂ 2 ਪ੍ਰਮੁੱਖ ਧੜੇ ਬਣ ਚੁੱਕੇ ਹਨ। ਇਕ ਗਰੁੱਪ ਦੀ ਅਗਵਾਈ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਗੁਰਦੇਵ ਕਰ ਰਹੇ ਹਨ, ਜਦੋਂ ਕਿ ਦੂਜਾ ਧੜਾ ਮਦਨ ਲਾਲ ਦੀ ਅਗਵਾਈ ਵਿਚ ਸਰਗਰਮ ਹੈ। ਰੋਜ਼ਾਨਾ ਰਜਿਸਟਰੀ ਦਸਤਾਵੇਜ਼ਾਂ ਵਿਚ ਗਵਾਹੀ ਪਾਉਣ ਸਬੰਧੀ ਇਨ੍ਹਾਂ ਦੋਵਾਂ ਵਿਚਕਾਰ ਤਣਾਤਣੀ ਚੱਲ ਰਹੀ ਹੈ। ਆਪਸੀ ਮਨਮੁਟਾਅ ਹੁਣ ਖੁੱਲ੍ਹ ਕੇ ਸਾਹਮਣੇ ਆ ਚੁੱਕਾ ਹੈ ਅਤੇ ਹਰ ਦਸਤਾਵੇਜ਼ ਵਿਚ ਕੌਣ ਗਵਾਹੀ ਪਾਵੇਗਾ, ਇਸ ਨੂੰ ਲੈ ਕੇ ਲਗਾਤਾਰ ਟਕਰਾਅ ਹੋ ਰਿਹਾ ਹੈ।
ਅੱਜ ਦਾ ਵਿਵਾਦ ਵੀ ਇਸੇ ਧੜੇਬੰਦੀ ਦੀ ਉਪਜ ਸੀ। ਰਜਿਸਟਰੀ ਦਸਤਾਵੇਜ਼ ਵਿਚ ਪਹਿਲਾਂ ਸੁਰਿੰਦਰ ਸਿੰਘ ਨਾਂ ਦੇ ਨੰਬਰਦਾਰ ਦੀ ਗਵਾਹੀ ਦਰਜ ਕੀਤੀ ਗਈ ਸੀ ਪਰ ਐਨ ਵਕਤ ’ਤੇ ਸੁਰਿੰਦਰ ਦੀ ਪਤਨੀ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਦਫ਼ਤਰ ਤੋਂ ਚਲਾ ਗਿਆ। ਅਜਿਹੇ ਵਿਚ ਗੁਰਦੇਵ ਲਾਲ ਧੜੇ ਦੇ ਇਕ ਨੰਬਰਦਾਰ ਨੇ ਉਸ ਦੀ ਜਗ੍ਹਾ ਸਵੈ-ਘੋਸ਼ਣਾ ਪੱਤਰ ਦੇ ਨਾਲ ਗਵਾਹੀ ਦੇਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਮਦਨ ਲਾਲ ਧੜੇ ਨੇ ਤਿੱਖਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸੁਰਿੰਦਰ ਉਨ੍ਹਾਂ ਦੇ ਗਰੁੱਪ ਨਾਲ ਸਬੰਧਤ ਹੈ, ਇਸ ਲਈ ਗਵਾਹੀ ਉਨ੍ਹਾਂ ਦਾ ਹੀ ਨੰਬਰਦਾਰ ਦੇਵੇਗਾ।
ਜੁਆਇੰਟ ਸਬ-ਰਜਿਸਟਰਾਰ ਦੇ ਸਾਹਮਣੇ ਹੋਈ ਬਹਿਸਬਾਜ਼ੀ, ਅਧਿਕਾਰੀ ਬਣੇ ਰਹੇ ਮੂਕਦਰਸ਼ਕ
ਇਹ ਵਿਵਾਦ ਉਸ ਸਮੇਂ ਹੋਰ ਜ਼ਿਆਦਾ ਗੰਭੀਰ ਹੋ ਗਿਆ, ਜਦੋਂ ਦੋਵਾਂ ਧੜਿਆਂ ਵਿਚਕਾਰ ਬਹਿਸਬਾਜ਼ੀ ਜੁਆਇੰਟ ਸਬ-ਰਜਿਸਟਰਾਰ ਰਵਨੀਤ ਕੌਰ ਅਤੇ ਜਗਤਾਰ ਿਸੰਘ ਦੇ ਸਾਹਮਣੇ ਹੋਣ ਲੱਗੀ ਪਰ ਦੋਵੇਂ ਜੁਆਇੰਟ ਸਬ-ਰਜਿਸਟਰਾਰ ਇਸ ਮਾਮਲੇ ਵਿਚ ਮੂਕਦਰਸ਼ਕ ਬਣੇ ਰਹੇ ਅਤੇ ਆਪਣਾ ਹੋਰ ਕੰਮ ਨਿਪਟਾਉਂਦੇ ਰਹੇ। ਇੰਨਾ ਹੀ ਨਹੀਂ, ਰਜਿਸਟਰੀ ਕਲਰਕ ਨਾਲ ਵੀ ਇਕ ਨੰਬਰਦਾਰ ਦੀ ਜ਼ੋਰਦਾਰ ਬਹਿਸ ਹੋ ਗਈ, ਜਿਸ ਨਾਲ ਪੂਰੇ ਦਫਤਰ ਦਾ ਮਾਹੌਲ ਲਗਭਗ ਅੱਧੇ ਘੰਟੇ ਤਕ ਤਣਾਅਪੂਰਨ ਬਣਿਆ ਰਿਹਾ।
ਇਹ ਵੀ ਪੜ੍ਹੋ: ਸਾਵਧਾਨ ! ਪੰਜਾਬ 'ਚ ਇਸ ਗੰਭੀਰ ਬੀਮਾਰੀ ਦੀ ਦਸਤਕ, ਵਧਣ ਲੱਗਾ ਮਰੀਜ਼ਾਂ ਦਾ ਅੰਕੜਾ
ਬਹਿਸ ਤੋਂ ਪਰ੍ਹੇ ਗਵਾਹੀ ਪਿਛਲੀ ਸੱਚਾਈ ਹੈ ਆਰਥਿਕ ਲਾਭ
ਅੱਜ ਦੀ ਘਟਨਾ ਨੇ ਇਹ ਉਜਾਗਰ ਕਰ ਦਿੱਤਾ ਕਿ ਇਹ ਲੜਾਈ ਸਿਰਫ਼ ਗਵਾਹੀ ਪਾਉਣ ਤਕ ਸੀਮਤ ਨਹੀਂ ਹੈ, ਅਸਲ ਵਿਚ ਇਹ ਉਸ ਆਰਥਿਕ ਲਾਭ ਦੀ ਲੜਾਈ ਹੈ, ਜੋ ਹਰ ਰਜਿਸਟਰੀ ਦਸਤਾਵੇਜ਼ ਵਿਚ ਗਵਾਹੀ ਪਾਉਣ ਬਦਲੇ ਮਿਲਦਾ ਹੈ। ਸੂਤਰਾਂ ਅਨੁਸਾਰ ਇਕ ਗਵਾਹੀ ਦੇ ਬਦਲੇ ਨੰਬਰਦਾਰਾਂ ਨੂੰ ਤੈਅ ਫ਼ੀਸ ਤੋਂ ਕਿਤੇ ਜ਼ਿਆਦਾ 1000 ਰੁਪਏ ਤਕ ਮਿਲਦੇ ਹਨ। ਅਜਿਹੀ ਸਥਿਤੀ ਵਿਚ ਵੱਧ ਤੋਂ ਵੱਧ ਗਵਾਹੀਆਂ ’ਤੇ ਕਬਜ਼ਾ ਬਣਾਈ ਰੱਖਣ ਲਈ ਧੜੇਬੰਦੀ ਸੁਭਾਵਿਕ ਰੂਪ ਨਾਲ ਜਨਮ ਲੈ ਰਹੀ ਹੈ। ਇੰਨਾ ਹੀ ਨਹੀਂ, ਇਸ ਹੰਗਾਮੇ ਦੌਰਾਨ ਮਦਨ ਲਾਲ ਨੇ ਜਨਤਕ ਤੌਰ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਵੇਂ ਨੰਬਰਦਾਰਾਂ ਦਾ ਸਾਰਾ ਕੰਮ ਬੰਦ ਹੋ ਜਾਵੇ, ਸਾਨੂੰ ਕੋਈ ਪ੍ਰਵਾਹ ਨਹੀਂ ਪਰ ਸਾਡੇ ਗਰੁੱਪ ਦੇ ਦਸਤਾਵੇਜ਼ ਵਿਚ ਕਿਸੇ ਹੋਰ ਦੀ ਗਵਾਹੀ ਨਹੀਂ ਪਾਉਣ ਦਿੱਤੀ ਜਾਵੇਗੀ। ਇਹ ਕਥਨ ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ ਇਹ ਮਾਮਲਾ ਪ੍ਰਤਿਸ਼ਠਾ ਤੋਂ ਵੱਧ ‘ਦਖਲ ਅਤੇ ਦਬਦਬੇ’ ਦਾ ਹੈ।
ਇਹ ਵੀ ਪੜ੍ਹੋ: ਵੱਡੇ ਭਰਾ ਨੂੰ ਬਚਾਉਂਦੇ ਸਮੇਂ ਦਰਿਆ 'ਚ ਡੁੱਬਿਆ ਛੋਟਾ ਭਰਾ, ਹਿਮਾਚਲ ਤੋਂ ਪੰਜਾਬ ਆਏ ਸੀ ਘੁੰਮਣ
ਬਿਨੈਕਾਰਾਂ ਨੂੰ ਹੋ ਰਹੀ ਪ੍ਰੇਸ਼ਾਨੀ
ਨੰਬਰਦਾਰਾਂ ਦੀ ਇਸ ਆਪਸੀ ਖਿੱਚੋਤਾਣ ਦਾ ਸਭ ਤੋਂ ਵੱਡਾ ਖਮਿਆਜ਼ਾ ਉਨ੍ਹਾਂ ਬਿਨੈਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ, ਜੋ ਆਪਣੀ ਜ਼ਮੀਨ ਜਾਂ ਪ੍ਰਾਪਰਟੀ ਦੀ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਵਾਉਣ ਦਫਤਰ ਆਉਂਦੇ ਹਨ। ਅੱਜ ਦੀ ਘਟਨਾ ਵਿਚ ਵੀ ਉਹ ਸਿਰਫ ਦਰਸ਼ਕ ਬਣ ਕੇ ਰਹਿ ਗਏ। ਕੁਝ ਨੇ ਤਾਂ ਇਸ ਸਥਿਤੀ ਤੋਂ ਤੰਗ ਆ ਕੇ ਇਹ ਤਕ ਕਿਹਾ ਕਿ ਇਹ ਤਾਂ ਕੋਰਟ ਤੋਂ ਵੀ ਜ਼ਿਆਦਾ ਉਲਝਣ ਭਰਿਆ ਕੰਮ ਹੋ ਗਿਆ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੀ ਸੰਗਤ ਦੇਵੇ ਧਿਆਨ, ਹੋਇਆ ਵੱਡਾ ਐਲਾਨ, ਇਨ੍ਹਾਂ ਤਾਰੀਖ਼ਾਂ ਨੂੰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਰਜਿਸਟਰੀਆਂ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ, ਪਈ ਨਵੀਂ ਮੁਸੀਬਤ, ਲੱਗੀ ਇਹ ਰੋਕ
NEXT STORY