ਜਲੰਧਰ (ਚੋਪੜਾ)–ਜਲੰਧਰ ਦੇ ਸਬ-ਰਜਿਸਟਰਾਰ ਦਫ਼ਤਰਾਂ ਵਿਚ ਤਾਇਨਾਤ ਜੁਆਇੰਟ ਸਬ-ਰਜਿਸਟਰਾਰ ਨੇ ਰਜਿਸਟ੍ਰੇਸ਼ਨ ਕਾਰਜ ਨਾਲ ਜੁੜੇ ਅਰਜ਼ੀਨਵੀਸਾਂ ਅਤੇ ਵਕੀਲਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਅਰਜ਼ੀਨਵੀਸ ਜਾਂ ਵਕੀਲ ਅਧੂਰੀ ਜਾਣਕਾਰੀ ਜਾਂ ਦਸਤਾਵੇਜ਼ਾਂ ਨਾਲ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਚਿਤਾਵਨੀ ਉਸ ਪਿਛੋਕੜ ਵਿਚ ਆਈ ਹੈ, ਜਦੋਂ ਲਗਾਤਾਰ ਇਹ ਵੇਖਣ ਵਿਚ ਆ ਰਿਹਾ ਸੀ ਕਿ ਕਈ ਵਾਰ ਰਜਿਸਟਰੀਆਂ ਨਾਲ ਜ਼ਰੂਰੀ ਦਸਤਾਵੇਜ਼ ਅਧੂਰੇ ਹੁੰਦੇ ਹਨ, ਜਿਸ ਨਾਲ ਨਾ ਸਿਰਫ਼ ਪ੍ਰਕਿਰਿਆ ਵਿਚ ਰੁਕਾਵਟ ਪੈਂਦੀ ਹੈ, ਸਗੋਂ ਆਮ ਜਨਤਾ ਨੂੰ ਵੀ ਗੈਰ-ਜ਼ਰੂਰੀ ਪ੍ਰੇਸ਼ਾਨੀ ਉਠਾਉਣੀ ਪੈਂਦੀ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਜਲੰਧਰ 'ਚ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਅਧੂਰੀ ਫੋਟੋ ਅਤੇ ਦਸਤਾਵੇਜ਼ ਬਣ ਰਹੇ ਸਮੱਸਿਆ ਦੀ ਜੜ੍ਹ
ਜੁਆਇੰਟ ਸਬ-ਰਜਿਸਟਰਾਰ ਨੇ ਕਿਹਾ ਕਿ ਰਜਿਸਟਰੀ ਪ੍ਰਕਿਰਿਆ ਵਿਚ ਲਾਏ ਜਾਣ ਵਾਲੇ ਪ੍ਰਾਪਰਟੀ ਫੋਟੋ ਅਕਸਰ ਇੰਨੇ ਨੇੜਿਓਂ ਲਏ ਜਾਂਦੇ ਹਨ, ਉਸ ਨਾਲ ਪ੍ਰਾਪਰਟੀ ਦੀ ਸਪੱਸ਼ਟ ਸਥਿਤੀ ਦਾ ਅੰਦਾਜ਼ਾ ਨਹੀਂ ਲੱਗਦਾ। ਇਸ ਸਥਿਤੀ ਨੂੰ ਸੁਧਾਰਦੇ ਹੋਏ ਉਨ੍ਹਾਂ ਹੁਕਮ ਦਿੱਤੇ ਕਿ ਹੁਣ ਤੋਂ ਰਜਿਸਟਰੀ ਦਸਾਤਵੇਜ਼ ਦੇ ਨਾਲ ਪ੍ਰਾਪਰਟੀ ਦੀ ਪੂਰੀ ਫੋਟੋ, ਜਿਸ ਵਿਚ ਆਲੇ-ਦੁਆਲੇ ਦੀਆਂ ਪ੍ਰਾਪਰਟੀਆਂ ਅਤੇ ਲੋਕੇਸ਼ਨ ਦਾ ਸਪੱਸ਼ਟ ਵੇਰਵਾ ਹੋਵੇ, ਜ਼ਰੂਰੀ ਰੂਪ ਨਾਲ ਨੱਥੀ ਕੀਤਾ ਜਾਵੇ। ਇਸ ਦੇ ਨਾਲ ਦੋਵਾਂ ਸਬੰਧਤ ਧਿਰਾਂ ਖਰੀਦਦਾਰ ਅਤੇ ਵਿਕ੍ਰੇਤਾ ਦੀ ਤਸਵੀਰ ਵੀ ਫੋਟੋ ਵਿਚ ਹੋਣੀ ਚਾਹੀਦੀ ਹੈ ਤਾਂ ਕਿ ਬਾਅਦ ਵਿਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਦੀ ਸਥਿਤੀ ਵਿਚ ਸਬੂਤ ਦੇ ਤੌਰ ’ਤੇ ਕੰਮ ਆ ਸਕੇ।
ਇਹ ਵੀ ਪੜ੍ਹੋ: ਸਾਵਧਾਨ ! ਪੰਜਾਬ 'ਚ ਇਸ ਗੰਭੀਰ ਬੀਮਾਰੀ ਦੀ ਦਸਤਕ, ਵਧਣ ਲੱਗਾ ਮਰੀਜ਼ਾਂ ਦਾ ਅੰਕੜਾ

ਛੋਟੇ ਪਲਾਟਾਂ ਲਈ ਵਿਸ਼ੇਸ਼ ਨਿਰਦੇਸ਼
2 ਮਰਲੇ ਤੋਂ ਘੱਟ ਜ਼ਮੀਨ ਦੀ ਰਜਿਸਟਰੀ ਦੇ ਮਾਮਲਿਆਂ ਵਿਚ ਵਿਸ਼ੇਸ਼ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੁਆਇੰਟ ਸਬ-ਰਜਿਸਟਰਾਰ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਲੋਕੇਸ਼ਨ, ਸਾਈਟ ਪਲਾਨ ਅਤੇ ਲਾਇਸੈਂਸਸ਼ੁਦਾ ਨਕਸ਼ਾ ਨਵੀਸ ਵੱਲੋਂ ਅਟੈਸਟ ਕੀਤਾ ਗਿਆ ਨਕਸ਼ਾ ਨਾਲ ਲਾਉਣਾ ਜ਼ਰੂਰੀ ਹੋਵੇਗਾ। ਇਹ ਸਾਰੇ ਦਸਤਾਵੇਜ਼ ਇਹ ਸਿੱਧ ਕਰਨ ਲਈ ਜ਼ਰੂਰੀ ਹਨ ਕਿ ਜ਼ਮੀਨ ਦੀ ਸਹੀ ਸਥਿਤੀ ਕੀ ਹੈ ਅਤੇ ਉਸ ਦਾ ਸਟੀਕ ਆਕਾਰ ਕਿੰਨਾ ਹੈ।
ਫਰਦ ਅਤੇ ਮਲਕੀਅਤ ਪ੍ਰਮਾਣ-ਪੱਤਰ ਅਤੇ ਵਸੂਲੀ ਦੀ ਫ਼ੀਸ ਦੀ ਰਸੀਦ ਲਾਉਣਾ ਜ਼ਰੂਰੀ
ਰਜਿਸਟਰੀ ਦੇ ਨਾਲ ਲਾਈ ਜਾਣ ਵਾਲੀ ਫਰਦ 15 ਦਿਨਾਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ ਅਤੇ ਉਸ ਦੀ ਅਸਲ ਕਾਪੀ ਨਾਲ ਲਾਈ ਜਾਵੇ। ਇਸ ਤੋਂ ਇਲਾਵਾ ਪ੍ਰਾਪਰਟੀ ਦੇ ਮਾਲਕਾਨਾ ਹੱਕ ਨੂੰ ਪਰੂਵ ਕਰਨ ਵਾਲੇ ਸਾਰੇ ਦਸਤਾਵੇਜ਼ ਵੀ ਨਾਲ ਲਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਅਰਜ਼ੀਨਵੀਸ ਅਤੇ ਵਕੀਲ ਵੱਲੋਂ ਬਿਨੈਕਾਰ ਤੋਂ ਲਈ ਗਈ ਫ਼ੀਸ ਦੀ ਰਸੀਦ ਦਸਤਾਵੇਜ਼ਾਂ ਦੇ ਨਾਲ ਲਾਈ ਜਾਵੇ। ਉਨ੍ਹਾਂ ਕਿਹਾ ਕਿ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਰਜਿਸਟਰੀ ਜ਼ਿਲ੍ਹਾ ਕੁਲੈਕਟਰ ਵੱਲੋਂ ਤੈਅ ਰੇਟ ਤੋਂ ਘੱਟ ਦਰ ’ਤੇ ਨਾ ਲਿਖੀ ਜਾਵੇ। ਰਜਿਸਟਰੀ ਪ੍ਰਕਿਰਿਆ ਵਿਚ ਹੁਣ ਸਰਕਾਰ ਵੱਲੋਂ ਤੈਅ ਫਾਰਮ-1 ਅਤੇ ਸਵੈ-ਘੋਸ਼ਣਾ ਪੱਤਰ ਲਾਉਣਾ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ: ਵੱਡੇ ਭਰਾ ਨੂੰ ਬਚਾਉਂਦੇ ਸਮੇਂ ਦਰਿਆ 'ਚ ਡੁੱਬਿਆ ਛੋਟਾ ਭਰਾ, ਹਿਮਾਚਲ ਤੋਂ ਪੰਜਾਬ ਆਏ ਸੀ ਘੁੰਮਣ
ਆਈ. ਡੀ. ਪਰੂਫ਼ ਅਤੇ ਮੋਬਾਇਲ ਨੰਬਰ ਜ਼ਰੂਰੀ
ਜੁਆਇੰਟ ਸਬ-ਰਜਿਸਟਰਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਾਰੀਆਂ ਧਿਰਾਂ ਖ਼ਰੀਦਦਾਰ ਅਤੇ ਵਿਕ੍ਰੇਤਾ ਦੇ ਪਛਾਣ-ਪੱਤਰਾਂ ਦੀਆਂ ਸੈਲਫ ਅਟੈਸਟਡ ਕਾਪੀਆਂ, ਉਨ੍ਹਾਂ ਦੇ ਮੋਬਾਈਲ ਨੰਬਰਾਂ ਦੇ ਨਾਲ ਦਸਤਾਵੇਜ਼ ਵਿਚ ਸਪੱਸ਼ਟ ਰੂਪ ਨਾਲ ਅੰਕਿਤ ਹੋਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਤੋਂ ਬਾਅਦ ਵਿਚ ਕਿਸੇ ਵੀ ਧਿਰ ਨਾਲ ਸੰਪਰਕ ਕਰਨਾ ਆਸਾਨ ਹੋਵੇਗਾ ਅਤੇ ਸੰਭਾਵਿਤ ਧੋਖਾਧੜੀ ਦੀ ਰੋਕਥਾਮ ਕੀਤੀ ਜਾ ਸਕੇਗੀ।
ਬਿਆਨੇ ਵਿਚ ਲਿਖੀ ਰਕਮ ਤੋਂ ਘੱਟ ਮੁੱਲ ’ਤੇ ਰਜਿਸਟਰੀ ਨਹੀਂ ਹੋਵੇਗੀ
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਕਈ ਵਾਰ ਇਹ ਦੇਖਣ ਵਿਚ ਆਇਆ ਹੈ ਕਿ ਜ਼ਮੀਨ ਜਾਂ ਪ੍ਰਾਪਰਟੀ ਦੀ ਖਰੀਦੋ-ਫਰੋਖਤ ਵਿਚ ‘ਬਿਆਨਾ’ ਪਹਿਲਾਂ ਤੋਂ ਹੋ ਚੁੱਕਿਆ ਹੁੰਦਾ ਹੈ ਪਰ ਰਜਿਸਟਰੀ ਦੇ ਸਮੇਂ ਵਿਖਾਏ ਗਏ ਮੁੱਲ ਵਿਚ ਅੰਤਰ ਹੁੰਦਾ ਹੈ। ਇਸ ’ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਜੁਆਇੰਟ ਸਬ-ਰਜਿਸਟਰਾਰ ਨੇ ਕਿਹਾ ਕਿ ਜੇਕਰ ਕਿਸੇ ਵੀ ਸੌਦੇ ਵਿਚ ਬਿਆਨਾ ਹੋ ਚੁੱਕਾ ਹੈ ਤਾਂ ਰਜਿਸਟਰੀ ਦੀ ਕੀਮਤ ਬਿਆਨੇ ਵਿਚ ਦਿੱਤੀ ਗਈ ਰਕਮ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਸ ਨਾਲ ਰੈਵੇਨਿਊ ਲਾਸ ਨੂੰ ਰੋਕਿਆ ਜਾਵੇਗਾ ਅਤੇ ਪਾਰਦਰਸ਼ਿਤਾ ਬਣੀ ਰਹੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਗੁੱਲ
ਐੱਨ. ਓ. ਸੀ. ਅਤੇ ਪਤਾ ਸਪੱਸ਼ਟ ਹੋਵੇ
ਰਜਿਸਟਰੀ ਦੇ ਨਾਲ ਪ੍ਰਾਪਰਟੀ ਦੀ ਐੱਨ. ਓ. ਸੀ. ਲਾਜ਼ਮੀ ਰੂਪ ਨਾਲ ਲਾਉਣੀ ਹੋਵੇਗੀ। ਇਸ ਤੋਂ ਇਲਾਵਾ ਦਸਤਾਵੇਜ਼ਾਂ ਵਿਚ ਦੋਵਾਂ ਧਿਰਾਂ ਦਾ ਪੂਰਾ ਪਤਾ, ਗਲੀ, ਮੁਹੱਲਾ, ਸ਼ਹਿਰ, ਪਿਨ ਕੋਡ ਸਮੇਤ ਸਪੱਸ਼ਟ ਰੂਪ ਨਾਲ ਲਿਖਿਆ ਹੋਣਾ ਚਾਹੀਦਾ ਹੈ। ਅਧੂਰੇ ਪਤੇ ਦੇ ਮਾਮਲੇ ਵਿਚ ਦਸਾਤਵੇਜ਼ ਅਧੂਰਾ ਮੰਨਿਆ ਜਾਵੇਗਾ ਅਤੇ ਰਜਿਸਟਰੀ ਦੀ ਪ੍ਰਕਿਰਿਆ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਆਵੇਗਾ ਤੂਫ਼ਾਨ ਤੇ ਪਵੇਗਾ ਮੀਂਹ, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਰਹਿਣ ਸਾਵਧਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਰੋਇਨ ਸਣੇ ਔਰਤ ਗ੍ਰਿਫ਼ਤਾਰ
NEXT STORY