ਹੁਸ਼ਿਆਰਪੁਰ (ਜੈਨ)- ਪੰਜਾਬ ਵਿਚ ਜਿੱਥੇ ਭਿਆਨਕ ਗਰਮੀ ਪੈ ਰਹੀ ਹੈ, ਉਥੇ ਹੀ ਗਰਮੀਆਂ ਦਰਮਿਆਨ ਵੱਖ-ਵੱਖ ਬੀਮਾਰੀਆਂ ਵੀ ਵਧਣ ਲੱਗ ਗਈਆਂ ਹਨ। ਡੇਂਗੂ ਦੇ ਮਰੀਜ਼ ਵੀ ਵੱਧਣ ਲੱਗੇ ਹਨ। ਭਿਆਨਕ ਗਰਮੀ ਦੇ ਨਾਲ-ਨਾਲ ਹੁਸ਼ਿਆਰਪੁਰ ਜ਼ਿਲ੍ਹੇ ’ਚ ਡੇਂਗੂ ਨੇ ਵੀ ਦਸਤਕ ਦੇ ਦਿੱਤੀ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਅਨੁਸਾਰ ਹਾਲ ਹੀ ’ਚ ਨਵੇਂ ਆਏ 5 ਕੇਸਾਂ ਦੇ ਨਾਲ ਜ਼ਿਲ੍ਹੇ ’ਚ ਡੇਂਗੂ ਦੇ ਮਰੀਜ਼ਾਂ ਦਾ ਅੰਕੜਾ 7 ਤੱਕ ਪਹੁੰਚ ਚੁੱਕਾ ਹੈ। ਸਿਵਲ ਸਰਜਨ ਡਾ. ਪਵਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਿਹਤ ਵਿਭਾਗ ਨੇ ਅਹਿਤਿਆਤ ਅਤੇ ਬਚਾਅ ਕੰਮਾਂ ਲਈ ਤਿਆਰ ਕਰ ਲਈ ਹੈ।
ਡਾ. ਜਗਦੀਪ ਸਿੰਘ ਦੀ ਦੇਖਰੇਖ ’ਚ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਮੁਹਿੰਮ ਤਹਿਤ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਸ ਮੁਹਿੰਮ ’ਚ ਐਂਟੀ ਲਾਰਵਾ ਟੀਮਾਂ ਨੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਘਰ-ਘਰ ਜਾ ਕੇ ਸਰਵੇ ਕੀਤਾ ਅਤੇ ਜਿਨ੍ਹਾਂ ਘਰਾਂ ’ਚ ਮੱਛਰਾਂ ਦਾ ਲਾਰਵਾ ਪਾਇਆ ਗਿਆ, ਉਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸਕੂਲਾਂ ’ਚ ਵੀ ਇਹ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ ਅਤੇ ਬੱਚਿਆਂ ਨੂੰ ਮੱਛਰਾਂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ।
ਇਹ ਵੀ ਪੜ੍ਹੋ: ਵੱਡੇ ਭਰਾ ਨੂੰ ਬਚਾਉਂਦੇ ਸਮੇਂ ਦਰਿਆ 'ਚ ਡੁੱਬਿਆ ਛੋਟਾ ਭਰਾ, ਹਿਮਾਚਲ ਤੋਂ ਪੰਜਾਬ ਆਏ ਸੀ ਘੁੰਮਣ
ਜ਼ਿਲ੍ਹਾ ਡਾ. ਜਗਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਰਸਿੰਗ ਵਿਦਿਆਰਥੀਆਂ ਨੂੰ ਵੱਖ-ਵੱਖ ਸਰਵੇਖਣ ਟੀਮਾਂ ਦੇ ਨਾਲ ਜਾ ਕੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਦੇ ਬਾਰੇ ’ਚ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਟੀਮਾਂ ਨੇ ਘਰ-ਘਰ ਜਾ ਕੇ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਅਤੇ ਵੱਖ-ਵੱਖ ਭਾਡਿਆਂ ਤੋਂ ਪਾਣੀ ਕੱਢ ਕੇ ਮੱਛਰਾਂ ਦੇ ਲਾਰਵੇ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ। ਉਨ੍ਹਾਂ ਨੇ ਕੂਲਰ, ਟਾਇਰ, ਮਿੱਟੀ ਦੇ ਬਰਤਨ, ਰੈਫਰੀਜਰੇਟਰ ਦੇ ਪਿੱਛੇ ਰੱਖੀ ਟਰੇਅ, ਪਸ਼ੂ/ਪੰਛੀਆਂ ਦੇ ਪੀਣ ਦੇ ਬਰਤਨ, ਬਾਲਟੀਆਂ, ਬੋਤਲਾਂ ਆਦਿ ਜਿਵੇਂ ਪਾਣੀ ਦੇ ਕੰਟੇਨਰਾਂ ਤੋਂ ਪਾਣੀ ਦੇ ਨਿਪਟਾਰੇ ’ਚ ਜਾਗਰੂਕਤਾ ਫੈਲਾਈ। ਮੱਛਰਾਂ ਦੇ ਲਾਰਵੇ ਨੂੰ ਰੋਕਣ ਲਈ ਸਿਹਤ ਸਿੱਖਿਆ ਅਤੇ ਹੋਰ ਉਪਾਅ ਕੀਤੇ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ASI ਰੰਗੇ ਹੱਥੀਂ ਗ੍ਰਿਫ਼ਤਾਰ, ਕਾਰਨਾਮਾ ਅਜਿਹਾ ਕਿ ਸੁਣ ਨਹੀਂ ਹੋਵੇਗਾ ਯਕੀਨ
ਸਕੂਲਾਂ ਦਾ ਵੀ ਦੌਰਾ ਕੀਤਾ ਗਿਆ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੱਛਰਾਂ ਦੇ ਲਾਰਵੇ ਦਿਖਾਏ ਗਏ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਅਤੇ ਪੇਂਡੂ ਖੇਤਰਾਂ ’ਚ ਵੀ ਖੇਤਰਵਾਰ ਟੀਮਾਂ ਦੁਆਰਾ ਸੰਚਾਲਿਤ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਸਰਵੇਖਣ ਗਤੀਵਿਧੀਆਂ ਦੌਰਾਨ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਅਤੇ ਬਚਾਅ ਦੇ ਬਾਰੇ ’ਚ ਜਾਣਕਾਰੀ ਦਿੱਤੀ ਗਈ ਹੈ ਅਤੇ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਘੱਟ ਤੋਂ ਘੱਟ ਹਫ਼ਤਾਵਾਰ ਰੂਪ ਨਾਲ ਇਹ ਗਤੀਵਿਧੀਆਂ ਚਲਾਉਣ ਨੂੰ ਕਿਹਾ ਗਿਆ ਹੈ ਕਿਉਂਕਿ ਜਦੋਂ ਤੱਕ ਲੋਕ ਆਪ ਇਸ ਪ੍ਰਤੀ ਜਾਗਰੂਕ ਨਹੀਂ ਹੋਣਗੇ ਅਤੇ ਖੜ੍ਹੇ ਪਾਣੀ ਸਰੋਤਾਂ ਦੀ ਸਫ਼ਾਈ ’ਤੇ ਧਿਆਨ ਨਹੀਂ ਦੇਣਗੇ, ਉਦੋਂ ਤੱਕ ਡੇਂਗੂ ਨੂੰ ਰੋਕਿਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਗੁੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਮਸ਼ਹੂਰ ਹੋਟਲ 'ਚ ਚੱਲ ਰਿਹਾ ਸੀ ਗੰਦਾ ਕੰਮ, ਜਦੋਂ ਪੁਲਸ ਰੇਡ ਕੀਤੀ ਤਾਂ...
NEXT STORY