ਫਗਵਾੜਾ (ਜਲੋਟਾ)-ਨਗਰ ਨਿਗਮ ਦੀ ਪਹਿਲੀ ਮੀਟਿੰਗ ਵੀਰਵਾਰ ਨਿਗਮ ਹਾਲ ਵਿਚ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਦੀ ਮੌਜੂਦਗੀ ’ਚ ਹੋਈ। ਇਸ ਦੌਰਾਨ ਕਾਂਗਰਸੀ ਕੌਂਸਲਰਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਹੈ। ਉੱਥੇ ਮੇਅਰ ਰਾਮਪਾਲ ਉੱਪਲ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਡਿਪਟੀ ਮੇਅਰ ਵਿੱਕੀ ਸੂਦ ਸਮੇਤ ਸੱਤਾ ਧਿਰ ਦੇ ਕੌਂਸਲਰਾਂ ਨੇ ਹੰਗਾਮੇ ਦੇ ਵਿਚ ਮੀਟਿੰਗ ਨੂੰ ਜਾਰੀ ਰੱਖਿਆ। ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਸੰਜੀਵ ਬੁੱਗਾ ਤਰਨਜੀਤ ਵਾਲੀਆ ਮਨੀਸ਼ ਪ੍ਰਭਾਕਰ ਸਮੇਤ ਹੋਰ ਕਾਂਗਰਸੀ ਕੌਂਸਲਰਾਂ ਨੇ ਸੱਤਾ ਪੱਖ ’ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਇਹ ਦਾਅਵਾ ਕੀਤਾ ਕਿ ਜਿਹੜੇ ਮਤੇ ਪਹਿਲੀ ਮੀਟਿੰਗ ਦੇ ਏਜੰਡੇ ਵਿਚ ਰੱਖੇ ਗਏ ਹਨ, ਉਨ੍ਹਾਂ ਦੇ ਸਰਕਾਰੀ ਪੱਧਰ ’ਤੇ ਪਹਿਲਾਂ ਹੀ ਟੈਂਡਰ ਹੋ ਚੁੱਕੇ ਹਨ?
ਇਹ ਵੀ ਪੜ੍ਹੋ : ਪੰਜਾਬ ਦੇ ਇਸ ਸਿਵਲ ਹਲਪਤਾਲ 'ਚ ਪਈਆਂ ਭਾਜੜਾਂ, ਬਾਥਰੂਮ ’ਚੋਂ ਮਿਲਿਆ ਅਜਿਹਾ ਕਿ ਵੇਖ ਉੱਡੇ ਹੋਸ਼
ਕੌਂਸਲਰ ਸੰਜੀਵ ਬੁੱਗਾ ਅਤੇ ਕੌਂਸਲਰ ਤਰਨਜੀਤ ਵਾਲੀਆ ਨੇ ਆਰੋਪ ਲਗਾਇਆ ਕਿ ਇਹ ਸਭ ਘਬਲੇਬਾਜ਼ੀ ਤਹਿਤ ਹੋ ਰਿਹਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਅਰ ਰਾਮਪਾਲ ਉਪਲ ਸਮੇਤ ਸੱਤਾ ਪੱਖ ਦੇ ਹੋਰ ਕੌਂਸਲਰ ਮੀਟਿੰਗ ਨੂੰ ਵਿਚ ਵਿਚਾਲੇ ਹੀ ਛੱਡ ਕੇ ਚਲੇ ਗਏ ਹਨ। ਕੌਂਸਲਰ ਬੁੱਗਾ ਤੇ ਕਾਂਗਰਸੀ ਕੌਂਸਲਰਾਂ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਪਹਿਲੀ ਮੀਟਿੰਗ ’ਚ ਇਕ ਵੀ ਮਤਾ ਪਾਸ ਨਹੀਂ ਹੋਇਆ ਹੈ। ਇਨ੍ਹਾਂ ਵੱਲੋਂ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੀਟਿੰਗ ਹਾਲ ਦੇ ਬਾਹਰ ਆ ਕੇ ਵੀ ਮੇਅਰ ਰਾਮਪਾਲ ਉੱਪਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦਾ ਇਹ ਸਥਾਨ ਸੈਲਾਨੀਆਂ ਲਈ ਬਣਿਆ ਵਿਸ਼ੇਸ਼ ਖਿੱਚ ਦਾ ਕੇਂਦਰ, ਲੋਕ ਕਰਵਾ ਰਹੇ ਫੋਟੋਗ੍ਰਾਫ਼ੀ
ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਨਿਗਮ ਹਾਊਸ ’ਚ ਹੋਈ ਪਹਿਲੀ ਮੀਟਿੰਗ ਵਿਚ ਫਗਵਾੜਾ ਦੇ ਵਿਕਾਸ ਸੰਬੰਧੀ ਕੁੱਲ੍ਹ 15 ਮਤੇ ਪਾਸ ਹੋਏ ਹਨ। ਇਨ੍ਹਾਂ ਮਤਿਆਂ ਦੇ ਪਾਸ ਹੋਣ ਦੇ ਨਾਲ ਹੀ ਨਿਗਮ ਪੱਧਰ ’ਤੇ ਫਗਵਾੜਾ ’ਚ ਵਿਕਾਸ ਕਾਰਜਾਂ ਦੀ ਨਵੇਂ ਸਿਰ ਤੋਂ ਸ਼ੁਰੂਆਤ ਹੋ ਗਈ ਹੈ। ਉਹ ਵਿਰੋਧੀ ਧਿਰ ’ਚ ਬੈਠੇ ਹੋਏ ਕੁਝ ਕਾਂਗਰਸੀ ਕੌਂਸਲਰਾਂ ਦੇ ਦੁੱਖ਼ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ। ਇਨ੍ਹਾਂ ਦਾ ਦੁੱਖ਼ ਇਹੋ ਹੈ ਕਿ ਕਾਂਗਰਸ ਅੱਜ ਫਗਵਾੜਾ ’ਚ ਚਾਹੁੰਦੇ ਹੋਏ ਵੀ ਨਿਗਮ ਦੀ ਸੱਤਾ ’ਤੇ ਕਾਬਜ਼ ਨਹੀਂ ਹੋ ਪਾਈ ਹੈ। ਕਾਂਗਰਸੀ ਕੌਂਸਲਰ ਸੰਜੀਵ ਬੁੱਗਾ ਅਤੇ ਕੌਂਸਲਰ ਤਰਨਜੀਤ ਵਾਲੀਆ ਸਮੇਤ ਹੋਰ ਕਈ ਕਾਂਗਰਸੀ ਕੌਂਸਲਰਾਂ ਵੱਲੋਂ ਲਗਾਏ ਜਾ ਰਹੇ ਗੰਭੀਰ ਆਰੋਪ ਅਤੇ ਇਨ੍ਹਾਂ ਵੱਲੋਂ ਮੀਟਿੰਗ ਦੌਰਾਨ ਕੀਤੇ ਗਏ ਹੰਗਾਮੇ ਤੇ ਟਿੱਪਣੀ ਕਰਦੇ ਹੋਏ ਮੇਅਰ ਓੁਪਲ ਨੇ ਕਿਹਾ ਕਿ ਕੁਝ ਲੋਕ ਫਗਵਾੜਾ ਦਾ ਵਿਕਾਸ ਨਹੀਂ ਚਾਹੁੰਦੇ ਹਨ ਪਰ ਫਗਵਾੜਾ ਦੇ ਵਸਮੀਕ ਸਾਰੀ ਸੱਚਾਈ ਤੋਂ ਜਾਣੂੰ ਹਨ ਅਤੇ ਉਹ ਵੇਖ ਰਹੇ ਹਨ ਕਿ ਕੌਣ ਕੀ ਕਰ ਰਿਹਾ ਹੈ।
ਮੇਅਰ ਉੱਪਲ ਨੇ ਕਿਹਾ ਕਿ ਜੋ ਮੀਟਿੰਗ ਹੋਈ ਹੈ, ਉਸ ਵਿਚ ਜ਼ਰੂਰੀ ਕਾਰਜਾਂ ਸਬੰਧੀ ਕੁੱਲ੍ਹ 15 ਮਤੇ ਪਾਸ ਹੋਏ ਹਨ। ਬਤੌਰ ਮੇਅਰ ਉਹ ਫਗਵਾੜਾ ਵਾਸੀਆਂ ਨੂੰ ਇਹੋ ਕਹਿਣਾ ਚਾਹੁਣਗੇ ਕਿ ਨਿਗਮ ਦੇ ਅਧੀਨ ਆਂਦੇ ਸਾਰੇ 50 ਵਾਰਡਾਂ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਤੋਂ ਹੋਵੇਗਾ। ਇਹ ਪੁੱਛੇ ਜਾਣ 'ਤੇ ਕਿ ਕੀ ਕੌਂਸਲਰ ਸੰਜੀਵ ਬੁੱਗਾ ਅਤੇ ਕੌਂਸਲਰ ਤਰਨਜੀਤ ਵਾਲੀਆ ਸਮੇਤ ਹੋਰ ਕਈ ਕਾਂਗਰਸੀ ਕੌਂਸਲਰਾਂ ਵੱਲੋਂ ਤਾਂ ਮੀਟਿੰਗ ਦੇ ਅਧੂਰੇ ਰਹਿਣ ਬਾਰੇ ਦਾਅਵੇ ਕੀਤੇ ਜਾ ਰਹੇ ਹਨ? ਮੇਅਰ ਉੱਪਲ ਨੇ ਕਿਹਾ ਕਿ ਇਹ ਸਿਰਫ਼ ਖੋਖਲੇ ਦਾਅਵੇ ਹੀ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ, ਲੋਕਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2 ਡਰੱਮ ਲਾਹਣ ਸਮੇਤ 1 ਵਿਅਕਤੀ ਗ੍ਰਿਫ਼ਤਾਰ
NEXT STORY